ਐਂਟਰਟੇਨਮੈਂਟ ਡੈਸਕ - ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁੰਬਈ ਵਿੱਚ ਰੀਅਲ ਅਸਟੇਟ ਖੇਤਰ ਵਿੱਚ ਇੱਕ ਵੱਡਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਵਰਸੋਵਾ ਦੇ ਯਾਰੀ ਰੋਡ 'ਤੇ ਸਥਿਤ 'ਗੋਦਰੇਜ ਸਕਾਈਸ਼ੋਰ' ਵਿੱਚ ਕੁੱਲ 44.1 ਕਰੋੜ ਰੁਪਏ ਦੀ ਕੀਮਤ ਦੇ 3 ਆਲੀਸ਼ਾਨ ਅਪਾਰਟਮੈਂਟ ਖਰੀਦੇ ਹਨ।
ਇਹ ਵੀ ਪੜ੍ਹੋ: ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

ਪ੍ਰਾਪਤ ਜਾਣਕਾਰੀ ਅਤੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ, ਇਹ ਤਿੰਨੇ ਫਲੈਟ 'ਟਾਵਰ ਏ' ਦੀ 24ਵੀਂ ਮੰਜ਼ਿਲ 'ਤੇ ਸਥਿਤ ਹਨ, ਜਿੱਥੇ ਅਨੁਸ਼ਕਾ ਨੇ ਖੁਦ 2,154 ਸਕੁਏਅਰ ਫੁੱਟ ਦਾ ਫਲੈਟ ਲਗਭਗ 14.9 ਕਰੋੜ ਵਿੱਚ ਖਰੀਦਿਆ ਹੈ, ਜਿਸ ਵਿੱਚ ਲਗਭਗ 2,026 ਵਰਗ ਫੁੱਟ ਕਾਰਪੇਟ ਏਰੀਆ ਅਤੇ ਲਗਭਗ 128 ਵਰਗ ਫੁੱਟ ਵਿਸ਼ੇਸ਼ ਬਾਲਕੋਨੀ ਜਾਂ ਛੱਤ (ਟੈਰੇਸ) ਵਾਲੀ ਥਾਂ ਸ਼ਾਮਲ ਹੈ। ਅਦਾਕਾਰਾ ਨੇ ਇਸ ਲਈ 74.48 ਲੱਖ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਹੈ। ਇਸ ਫਲੈਟ ਨਾਲ ਬੇਸਮੈਂਟ ਵਿੱਚ 3 ਗੱਡੀਆਂ ਦੀ ਪਾਰਕਿੰਗ ਮਿਲੀ ਹੈ। ਇਹ ਸੌਦਾ 8 ਜੁਲਾਈ, 2026 ਨੂੰ ਰਜਿਸਟਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਉੱਥੇ ਹੀ ਅਨੁਸ਼ਕਾ ਦੇ ਮਾਪਿਆਂ ਨੇ ਨਾਲ ਲੱਗਦਾ 1,577 ਸਕੁਏਅਰ ਫੁੱਟ ਦਾ ਫਲੈਟ 10.91 ਕਰੋੜ ਰੁਪਏ ਵਿੱਚ ਖਰੀਦਿਆ ਹੈ, ਜਿਸ ਲਈ ਸਟੈਂਪ ਡਿਊਟੀ 65.45 ਕਰੋੜ ਰੁਪਏ ਦਿੱਤੀ ਗਈ ਹੈ। ਇਸ ਫਲੈਟ ਵਿੱਚ 1,477.8 ਵਰਗ ਫੁੱਟ ਦਾ ਕਾਰਪੇਟ ਏਰੀਆ ਅਤੇ ਲਗਭਗ 99.2 ਵਰਗ ਫੁੱਟ ਦੀ ਬਾਲਕੋਨੀ ਜਾਂ ਟੈਰੇਸ (ਛੱਤ) ਦੀ ਜਗ੍ਹਾ ਸ਼ਾਮਲ ਹੈ। ਇਸ ਫਲੈਟ ਨਾਲ ਬੇਸਮੈਂਟ ਵਿੱਚ 2 ਗੱਡੀਆਂ ਦੀ ਪਾਰਕਿੰਗ ਮਿਲੀ ਹੈ। ਇਹ ਪ੍ਰੋਜੈਕਟ ਹਾਲੇ ਉਸਾਰੀ ਅਧੀਨ ਹੈ। ਦਸਤਾਵੇਜ਼ਾਂ ਮੁਤਾਬਕ ਫਲੈਟਾਂ ਦਾ ਕਬਜ਼ਾ 30 ਜੂਨ 2031 ਤੱਕ ਜਾਂ ਉਸ ਤੋਂ ਪਹਿਲਾਂ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਕੈਫੇ 'ਚ ਚੋਰੀ, ਪੂਰਾ ਕੈਸ਼ ਕਾਊਂਟਰ ਹੀ ਉਡਾ ਲੈ ਗਿਆ ਚੋਰ, ਵੀਡੀਓ ਆਈ ਸਾਹਮਣੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਇਸੇ 24ਵੀਂ ਮੰਜ਼ਿਲ 'ਤੇ 18.29 ਕਰੋੜ ਰੁਪਏ ਦੀ ਕੀਮਤ ਦਾ ਇਕ ਹੋਰ ਫਲੈਟ ਖਰੀਦਿਆ ਸੀ। ਇਹ ਸੌਦਾ 21 ਜੁਲਾਈ, 2026 ਨੂੰ ਰਜਿਸਟਰਡ ਕੀਤਾ ਗਿਆ ਸੀ ਅਤੇ ਇਸ 'ਤੇ ਲਗਭਗ 1.09 ਕਰੋੜ ਰੁਪਏ ਦੀ ਸਟੈਂਪ ਡਿਊਟੀ ਲੱਗੀ ਸੀ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਫਲੈਟਾਂ ਦੀ ਕੁੱਲ ਕੀਮਤ ਲਗਭਗ 44.1 ਕਰੋੜ ਰੁਪਏ ਬਣਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਦਾਕਾਰਾ ਆਮਰਪਾਲੀ ਦੂਬੇ ਦੀ ਫਿਲਮ "ਬੀਵੀ ਹੋ ਤੋ ਐਸੀ" ਦਾ ਧਮਾਕੇਦਾਰ ਟ੍ਰੇਲਰ ਰਿਲੀਜ਼
NEXT STORY