ਨਵੀਂ ਦਿੱਲੀ : ਬਾਲੀਵੁੱਡ ਸਿਤਾਰਿਆਂ ਦੇ ਸੰਬੰਧ ਅੱਜਕਲ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਭਾਵੇਂ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਦੀ ਗੱਲ ਹੋਵੇ ਜਾਂ ਬ੍ਰੇਕਅੱਪ ਦੀ ਹਰ ਖ਼ਬਰ ਸੁਰਖੀਆਂ ਬਟੋਰ ਰਹੀ ਹੈ। ਇਹ ਹੋਣ ਵੀ ਕਿਉਂ ਨਾ, ਬਾਲੀਵੁੱਡ ਸਿਤਾਰੇ ਹਰ ਕਿਸੇ ਦੇ ਮਨਪਸੰਦ ਸਿਤਾਰੇ ਜੋ ਹਨ। ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਸੰਬੰਧ ਨੇ ਕਾਫੀ ਚਰਚਾ ਬਟੋਰੀ ਹੈ ਅਤੇ ਵਿਆਹ ਤੱਕ ਗੱਲ ਪਹੁੰਚਣ 'ਤੇ ਹੀ ਅਚਾਨਕ ਇਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸੁਰਖੀਆਂ ਬਣਨ ਲੱਗ ਪਈਆਂ। ਵਿਰਾਟ ਭਾਵੇਂ ਅਨੁਸ਼ਕਾ ਤੋਂ ਦੂਰ ਹੋ ਗਏ ਹਨ ਪਰ ਫਿਰ ਵੀ ਉਹ ਆਪਣੇ ਆਪ ਨੂੰ ਅਨੁਸ਼ਕਾਂ ਦੀਆਂ ਯਾਦਾਂ ਤੋਂ ਦੂਰ ਨਹੀਂ ਕਰ ਪਾ ਰਹੇ ਹਨ। ਅਨੁਸ਼ਕਾ ਦੀਆਂ ਸਾਰੀਆਂ ਯਾਦਾਂ ਵਿਰਾਟ ਦੇ ਦਿਲ 'ਚ ਵੱਸੀਆਂ ਹੋਈਆਂ ਹਨ, ਜਿਨ੍ਹਾਂ ਨੂੰ ਭੁਲਾਉਣਾ ਵਿਰਾਟ ਲਈ ਮੁਸ਼ਕਿਲ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਇਕ ਖ਼ਬਰ ਅਨੁਸਾਰ ਵਿਰਾਟ ਅਤੇ ਅਨੁਸ਼ਕਾ ਦੇ ਪੈਚਅੱਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਵਿਰਾਟ ਨੇ ਅਨੁਸ਼ਕਾ ਦੇ ਪਰਿਵਾਰ ਨਾਲੋਂ ਆਪਣੇ ਸੰਬੰਧ ਪੂਰੀ ਤਰ੍ਹਾਂ ਨਹੀਂ ਤੋੜੇ ਹਨ, ਜਿਸ ਕਾਰਨ ਉਹ ਅਨੁਸ਼ਕਾ ਦੇ ਭਰਾ ਨੂੰ ਸਮੇਂ-ਸਮੇਂ 'ਤੇ ਫੋਨ ਕਰਦੇ ਹੀ ਰਹਿੰਦੇ ਹਨ ਅਤੇ ਗੱਲਾਂ-ਗੱਲਾਂ 'ਚ ਅਨੁਸ਼ਕਾ ਦੀ ਵੀ ਖ਼ਬਰ ਲੈਂਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਅਦਾਕਾਰਾ ਅਨੁਸ਼ਕਾ ਨੂੰ ਵੀ ਲੱਗ ਰਿਹਾ ਹੈ ਕਿ ਵਿਰਾਟ ਉਨ੍ਹਾਂ ਦੇ ਰਿਸ਼ਤੇ ਨੂੰ ਇਕ ਹੋਰ ਮੌਕਾ ਦੇ ਰਹੇ ਹਨ। ਜਾਣਕਾਰੀ ਅਨੁਸਾਰ ਵਿਰਾਟ ਅਤੇ ਅਨੁਸ਼ਕਾ ਦੇ ਭਰਾ ਬਚਪਨ ਦੇ ਦੋਸਤ ਹਨ ਅਤੇ ਦੋਵੇਂ ਇਕੱਠੇ ਬੈਂਗਲੁਰੂ 'ਚ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਹੁੰਦੇ ਸਨ। ਇਸ ਲਵ ਸਟੋਰੀ 'ਚ ਬਹੁਤ ਸਾਰੇ ਟਵਿਸਟ ਦੇਖਣ ਨੂੰ ਮਿਲ ਰਹੇ ਹਨ। ਜਿਥੇ ਇਕ ਪਾਸੇ ਵਿਰਾਟ ਕੋਸ਼ਿਸ਼ ਕਰ ਰਹੇ ਹਨ ਅਨੁਸ਼ਕਾ ਦੇ ਭਰਾ ਨਾਲ ਦੋਸਤੀ ਵਧਾਉਣ ਦੀ, ਉਥੇ ਦੂਜੇ ਪਾਸੇ ਅਨੁਸ਼ਕਾ ਵੀ ਵਿਰਾਟ ਬਾਰੇ ਕਿਸੇ ਵੀ ਤਰ੍ਹਾਂ ਦੀ ਸਵਾਲ ਪੁੱਛਣ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਨ੍ਹਾਂ ਨੇ ਮੈਚ ਦੇਖਣਾ ਵੀ ਬੰਦ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਹੋਏ ਭਾਰਤ-ਪਾਕਿਸਤਾਨ ਦੇ ਮੈਚ ਤੋਂ ਬਾਅਦ ਜਦੋਂ ਵਿਰਾਟ ਨੂੰ 'ਮੈਨ ਆਫ ਦਾ ਮੈਚ' ਦਿੱਤਾ ਗਿਆ ਤਾਂ ਅਨੁਸ਼ਕਾ ਨੇ ਬਾਕਾਇਦਾ ਫੋਨ ਕਰ ਕੇ ਵਿਰਾਟ ਨੂੰ ਵਧਾਈਆਂ ਦਿੱਤੀਆਂ। ਬ੍ਰੇਕਅੱਪ ਤੋਂ ਬਾਅਦ ਅਨੁਸ਼ਕਾ ਨੇ ਪਹਿਲੀ ਵਾਰ ਵਿਰਾਟ ਨੂੰ ਫੋਨ ਕਰ ਕੇ ਵਧਾਈ ਦਿੱਤੀ ਹੈ।
ਪਰੇਸ਼ ਰਾਵਲ ਦਾ ਬੇਟਾ 'ਸੁਲਤਾਨ' 'ਚ ਦਿਸੇਗਾ ਐਡੀ ਦੇ ਕਿਰਦਾਰ 'ਚ
NEXT STORY