ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਇੱਥੇ ਵੱਖ-ਵੱਖ ਵਿਭਾਗਾਂ 'ਚ ਨਵੇਂ ਨਿਯੁਕਤ 504 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਤੇ ਉਨ੍ਹਾਂ ਨੂੰ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਮੁੰਡੀਆਂ ਨੇ ਪਟਵਾਰੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ, ਆ ਗਿਆ ਲੰਬਾ WEEKEND
ਉਨ੍ਹਾਂ ਕਿਹਾ ਕਿ ਪਟਵਾਰੀਆਂ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ ਅਤੇ ਪਰ ਪਿਛਲੀਆਂ ਸਰਕਾਰਾਂ ਦੇ ਪਟਵਾਰੀਆਂ ਨੂੰ ਗਲਤ ਆਦਤਾਂ ਪਈਆਂ ਹੋਈਆਂ ਸਨ, ਇਸ ਲਈ ਜਦੋਂ ਹੁਣ ਤੁਸੀਂ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰੋਗੇ ਅਤੇ ਪੁਰਾਣੇ ਪਟਵਾਰੀਆਂ ਦੀਆਂ ਆਦਤਾਂ ਬਦਲੋਗੇ ਤਾਂ ਤੁਹਾਡੇ 'ਤੇ ਪਰਮਾਤਮਾ ਦੀ ਕਿਰਪਾ ਹੋਵੇਗੀ ਕਿਉਂਕਿ ਜਿੱਥੇ ਲੋਕ ਖ਼ੁਸ਼ ਹੁੰਦੇ ਹਨ, ਉੱਥੇ ਪਰਮਾਤਮਾ ਵੀ ਖ਼ੁਸ਼ ਹੁੰਦਾ ਹੈ। ਉਨ੍ਹਾਂ ਨੇ ਨਵੇਂ ਚੁਣੇ ਪਟਵਾਰੀਆਂ ਨੂੰ ਪੁਰਾਣੇ ਪਟਵਾਰੀਆਂ ਤੋਂ ਸਲਾਹ ਨਾ ਲੈਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਲਈ ਸਿੱਧੀ ਰੇਲਗੱਡੀ ਸ਼ੁਰੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਰਮਨਾਕ! 9 ਸਾਲਾ ਬੱਚੀ ਨੂੰ ਭੁਜੀਏ ਦਾ ਲਾਲਚ ਦੇ ਕੇ...
NEXT STORY