ਮੁੰਬਈ - ਫਿਲਮੀ ਜਗਤ ’ਚ ਇਸ ਸਮੇਂ ਸਾਊਥ ਦੇ ਸੁਪਰਸਟਾਰ ਧਨੁਸ਼ ਅਤੇ ਖੂਬਸੂਰਤ ਅਦਾਕਾਰਾ ਮ੍ਰਿਣਾਲ ਠਾਕੁਰ ਦੇ ਵਿਆਹ ਦੀਆਂ ਅਫਵਾਹਾਂ ਕਾਫੀ ਤੇਜ਼ੀ ਨਾਲ ਫੈਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਚਰਚਾਵਾਂ ਅਨੁਸਾਰ, ਇਹ ਦੋਵੇਂ ਕਲਾਕਾਰ ਜਲਦ ਹੀ ਇਕ-ਦੂਜੇ ਦੇ ਹਮਸਫਰ ਬਣ ਸਕਦੇ ਹਨ।
ਵੈਲੇਨਟਾਈਨ ਡੇਅ 2026 'ਤੇ ਵਿਆਹ ਦੀ ਚਰਚਾ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਧਨੁਸ਼ ਅਤੇ ਮ੍ਰਿਣਾਲ ਠਾਕੁਰ ਦੇ ਵਿਆਹ ਲਈ 14 ਫਰਵਰੀ, 2026 (ਵੈਲੇਨਟਾਈਨ ਡੇਅ) ਦੀ ਤਰੀਕ ਸਾਹਮਣੇ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਇਸ ਖਾਸ ਦਿਨ 'ਤੇ ਵਿਆਹ ਦੇ ਬੰਧਨ ’ਚ ਬੱਝਣ ਦੀ ਯੋਜਨਾ ਬਣਾ ਰਹੇ ਹਨ।
ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਤੋਂ ਬਾਅਦ ਨਵੀਂ ਚਰਚਾ ਗੌਰਤਲਬ ਹੈ ਕਿ ਇਹ ਖਬਰਾਂ ਧਨੁਸ਼ ਦੇ ਆਪਣੀ ਪਤਨੀ ਐਸ਼ਵਰਿਆ ਰਜਨੀਕਾਂਤ ਤੋਂ ਵੱਖ ਹੋਣ ਦੇ ਫੈਸਲੇ ਤੋਂ ਬਾਅਦ ਸਾਹਮਣੇ ਆਈਆਂ ਹਨ। ਜਿੱਥੇ ਧਨੁਸ਼ ਪਹਿਲਾਂ ਹੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ’ਚ ਸਨ, ਉੱਥੇ ਹੀ ਹੁਣ ਮ੍ਰਿਣਾਲ ਠਾਕੁਰ ਨਾਲ ਉਨ੍ਹਾਂ ਦੇ ਨਾਮ ਦੇ ਜੁੜਨ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਹਾਲਾਂਕਿ, ਇਹ ਸਾਰੀਆਂ ਗੱਲਾਂ ਅਜੇ ਸਿਰਫ ਅਫਵਾਹਾਂ ਅਤੇ ਰਿਪੋਰਟਾਂ 'ਤੇ ਅਧਾਰਤ ਹਨ। ਦੋਵਾਂ ਕਲਾਕਾਰਾਂ ਜਾਂ ਉਨ੍ਹਾਂ ਦੀਆਂ ਟੀਮਾਂ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਕੀ ਸੱਚਮੁੱਚ ਇਹ ਸਿਤਾਰੇ 2026 ’ਚ ਵਿਆਹ ਕਰਵਾਉਣਗੇ ਜਾਂ ਇਹ ਸਿਰਫ ਸੋਸ਼ਲ ਮੀਡੀਆ ਦੀਆਂ ਚਰਚਾਵਾਂ ਹੀ ਰਹਿਣਗੀਆਂ।
ਮਕਰ ਸੰਕ੍ਰਾਂਤੀ ’ਤੇ ਸ਼ਿਲਪਾ ਸ਼ੈੱਟੀ ਨੇ ਕੀਤੇ ਭਗਵਾਨ ਜਗਨਨਾਥ ਦੇ ਦਰਸ਼ਨ
NEXT STORY