ਮੁੰਬਈ (ਬਿਊਰੋ) : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਆਪਣੀਆਂ ਦੋਵੇਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨੂੰ ਲੈ ਕੇ ਵੀ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਕ ਪੁੱਤਰ ਦੀ ਮਾਂ ਪਾਇਲ ਮਲਿਕ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ, ਜਦੋਂਕਿ ਕ੍ਰਿਤਿਕਾ ਮਲਿਕ ਇਕ ਪਿਆਰੇ ਪੁੱਤਰ ਜ਼ੈਦ ਦੀ ਮਾਂ ਬਣੀ। ਹਾਲਾਂਕਿ ਜਦੋਂ ਤੋਂ ਅਰਮਾਨ ਮਲਿਕ ਦੇ ਤਿੰਨ ਬੱਚਿਆਂ ਦਾ ਜਨਮ ਹੋਇਆ ਹੈ, ਉਸ ਦੇ ਨਵ-ਜੰਮੇ ਬੱਚੇ ਲਗਾਤਾਰ ਬਿਮਾਰ ਹਨ। ਹੁਣ ਤਾਜ਼ਾ ਵੀਡੀਓ 'ਚ ਅਰਮਾਨ ਮਲਿਕ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਅਤੇ ਕ੍ਰਿਤਿਕਾ ਮਲਿਕ ਦੇ ਪੁੱਤਰ ਜ਼ੈਦ ਦਾ ਆਪਰੇਸ਼ਨ ਹੋਇਆ ਹੈ।
ਵੀਡੀਓ ਦੀ ਸ਼ੁਰੂਆਤ 'ਚ ਅਰਮਾਨ ਤੇ ਕ੍ਰਿਤਿਕਾ ਪੁੱਤਰ ਜ਼ੈਦ ਨਾਲ ਹਸਪਤਾਲ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਕ੍ਰਿਤਿਕਾ ਰੋਂਦੀ ਹੋਈ ਵੀ ਦਿਸੀ। ਅਰਮਾਨ ਦਾ ਕਹਿਣਾ ਹੈ ਕਿ ਜ਼ੈਦ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ, ਜਿਸ ਤੋਂ ਬਾਅਦ ਉਹ ਉਸ ਨੂੰ ਹਸਪਤਾਲ ਲੈ ਕੇ ਆਏ। ਇੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੀਆਂ ਅੰਤੜੀਆਂ 'ਚ ਇਨਫੈਕਸ਼ਨ ਹੋ ਗਿਆ ਹੈ। ਅਰਮਾਨ ਦੱਸਦਾ ਹੈ ਕਿ ਜ਼ੈਦ ਦੀਆਂ ਆਂਦਰਾਂ ਜਕੜੀਆਂ ਗਈਆਂ ਹਨ। ਪਾਇਲ ਵੀ ਰੋਂਦੀ ਹੋਈ ਕਹਿੰਦੀ ਹੈ ਕਿ ਜ਼ੈਦ ਦਾ ਅਪਰੇਸ਼ਨ ਦੋ ਘੰਟੇ ਦਾ ਹੋਵੇਗਾ ਅਤੇ ਡਾਕਟਰ ਨੇ ਕਿਹਾ ਹੈ ਕਿ ਉਸ ਦੀ ਸਥਿਤੀ ਗੰਭੀਰ ਹੈ। ਉਥੇ ਹੀ ਅਰਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜ਼ੈਦ ਨੂੰ ਅਚਾਨਕ ਕੀ ਹੋ ਗਿਆ ਹੈ। ਸਾਡੇ ਹੱਥ ਪੈਰ ਕੰਬ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ
ਅਰਮਾਨ-ਕ੍ਰਿਤਿਕਾ ਪੁੱਤਰ ਨੂੰ ਆਪਰੇਸ਼ਨ ਥੀਏਟਰ 'ਚ ਲੈ ਕੇ ਜਾਂਦੇ ਹਨ। ਓਟੀ ਦੇ ਬਾਹਰ ਬੈਠਾ ਅਰਮਾਨ ਦੱਸਦਾ ਹੈ ਕਿ ਡਾਕਟਰਾਂ ਨੇ ਦੱਸਿਆ ਹੈ ਕਿ ਇਹ ਇਨਫੈਕਸ਼ਨ ਬਹੁਤ ਜਲਦ ਹੋ ਜਾਂਦੀ ਹੈ। ਇਸ ਤੋਂ ਬਾਅਦ ਕ੍ਰਿਤਿਕਾ ਮਲਿਕ ਦੱਸਦੀ ਹੈ ਕਿ ਇਹ ਇਨਫੈਕਸ਼ਨ 2 ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚਿਆਂ 'ਚ ਹੁੰਦੀ ਹੈ, ਜਿਸ 'ਚ ਅੰਤੜੀਆਂ ਇੱਕ-ਦੂਜੇ 'ਚ ਫਸ ਜਾਂਦੀਆਂ ਹਨ ਅਤੇ ਫਿਰ ਸੋਜ ਹੋ ਜਾਂਦੀ ਹੈ। ਇਸ ਤੋਂ ਬਾਅਦ ਕ੍ਰਿਤਿਕਾ ਦੱਸਦੀ ਹੈ ਕਿ ਜ਼ੈਦ ਦਾ ਆਪਰੇਸ਼ਨ ਹੋ ਗਿਆ ਹੈ, ਉਸ ਨੂੰ ਆਈ. ਸੀ. ਯੂ. 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਡਾਕਟਰਾਂ ਨੇ ਸਾਨੂੰ ਦੋ ਦਿਨਾਂ ਤੱਕ ਜ਼ੈਦ ਨੂੰ ਬਿਲਕੁਲ ਨਾ ਮਿਲਣ ਦੀ ਸਲਾਹ ਦਿੱਤੀ। ਦੂਜੇ ਪਾਸੇ ਅਰਮਾਨ ਦੱਸਦਾ ਹੈ ਕਿ ਜ਼ੈਦ ਦੋ ਦਿਨ ਤੱਕ ਬਿਨਾਂ ਖਾਧੇ-ਪੀਤੇ ਰਹੇਗਾ ਅਤੇ ਉਸ ਨੂੰ ਇੰਜੈਕਸ਼ਨ ਰਾਹੀਂ ਹੀ ਕੁਝ ਦਿੱਤਾ ਜਾਵੇਗਾ। ਇਸ ਤੋਂ ਬਾਅਦ ਅਰਮਾਨ ਦਾ ਕਹਿਣਾ ਹੈ ਕਿ ਜ਼ੈਦ ਦਾ ਆਪਰੇਸ਼ਨ ਸਫ਼ਲ ਰਿਹਾ ਹੈ। ਅਰਮਾਨ ਨੇ ਆਪਣੇ ਵੀਲੌਗ ਦੇ ਆਖਰੀ 'ਚ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਵੀ ਪ੍ਰਾਰਥਨਾ ਕਰੋ ਕਿ ਸਾਡਾ ਬੱਚਾ ਜਲਦੀ ਠੀਕ ਹੋ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਵਾਦਾਂ ਤੋਂ ਬਾਅਦ ਰਿਲੀਜ਼ ਹੋਇਆ ਅਕਸ਼ੇ ਕੁਮਾਰ ਦੀ ਫ਼ਿਲਮ ‘ਓ. ਐੱਮ. ਜੀ. 2’ ਦਾ ਟਰੇਲਰ (ਵੀਡੀਓ)
NEXT STORY