ਨਵੀਂ ਦਿੱਲੀ- ਕੋਰੋਨਾ ਦਾ ਕਹਿਰ ਦੇਸ਼ 'ਚ ਦਿਨੋ-ਦਿਨ ਵਧਦਾ ਜਾ ਰਿਹਾ ਹੈ ਜਿਸ ਕਾਰਨ ਹਸਪਤਾਲਾਂ 'ਚ ਆਕਸੀਜਨ, ਬੈੱਡ ਅਤੇ ਦਵਾਈਆਂ ਦੀ ਘਾਟ ਕਾਰਨ ਮਰੀਜ਼ ਮਰ ਰਹੇ ਹਨ। ਇਸ ਖ਼ਤਰਨਾਕ ਸਮੇਂ 'ਚ ਬਾਲੀਵੁੱਡ ਸਿਤਾਰੇ ਵਧ-ਚੜ੍ਹ ਕੇ ਬੇਸਹਾਰਾ ਅਤੇ ਗਰੀਬ ਲੋਕਾਂ ਦੀ ਮਦਦ ਕਰ ਰਹੇ ਉਨ੍ਹਾਂ ਚੋਂ ਅਦਾਕਾਰ ਸੋਨੂੰ ਸੂਦ ਕਿਸੇ ਵੀ ਸਮੇਂ ਮਦਦ ਲਈ ਤਿਆਰ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਈ.ਪੀ.ਐੱਲ 2021 ਨੂੰ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਖਿਡਾਰੀ ਆਪਣੇ ਘਰ ਵਾਪਸ ਜਾ ਰਹੇ ਹਨ। ਹਾਲਾਂਕਿ ਵਿਦੇਸ਼ੀ ਖਿਡਾਰੀਆਂ ਨੂੰ ਘਰ ਪਰਤਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਆਸਟਰੇਲੀਆਈ ਖਿਡਾਰੀ ਹਾਲੇ ਘਰ ਨਹੀਂ ਗਏ ਹਨ।
ਕੁਝ ਤਾਂ ਭਾਰਤ ਵਿਚ ਰਹਿ ਰਹੇ ਹਨ ਅਤੇ ਕੁਝ 15 ਮਈ ਤੱਕ ਯਾਤਰਾ ਦੀ ਪਾਬੰਦੀ ਨਾ ਹਟਾਏ ਜਾਣ ਤੱਕ ਮਾਲਦੀਵ ਲਈ ਰਵਾਨਾ ਹੋ ਗਏ। ਇਸ ਦੌਰਾਨ ਅਦਾਕਾਰ ਸੋਨੂੰ ਸੂਦ ਨੇ ਆਸਟਰੇਲੀਆ ਦੇ ਕ੍ਰਿਕਟਰਾਂ ਲਈ ਇਕ ਵਧੀਆ ਟਵੀਟ ਕੀਤਾ।
ਦਰਅਸਲ ਇਕ ਉਪਭੋਗਤਾ ਨੇ ਸੋਸ਼ਲ ਮੀਡੀਆ 'ਤੇ ਇਕ ਕਾਰਟੂਨ ਪੋਸਟ ਕੀਤਾ, ਜਿਸ ਵਿਚ ਆਸਟਰੇਲੀਆਈ ਖਿਡਾਰੀ ਸੋਨੂੰ ਸੂਦ ਤੋਂ ਘਰ ਪਰਤਣ ਲਈ ਮਦਦ ਮੰਗਦੇ ਨਜ਼ਰ ਆ ਰਹੇ ਹਨ। ਸੋਨੂੰ ਸੂਦ ਨੇ ਇਸ ਪੋਸਟ 'ਤੇ ਇੱਕ ਮਜ਼ਾਕੀਆ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਤੁਰੰਤ ਆਪਣਾ ਸਮਾਨ ਪੈਕ ਕਰ ਲਓ'।
ਸੋਨੂੰ ਸੂਦ ਕੋਰੋਨਾ ਲਾਗ ਦੇ ਇਸ ਮੁਸ਼ਕਿਲ ਸਮੇਂ ਵਿੱਚ ਮਦਦ ਵਿੱਚ ਸਭ ਤੋਂ ਅੱਗੇ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੀ ਮਦਦ ਕੀਤੀ ਸੀ।
ਦਰਅਸਲ, ਰੈਨਾ ਦੀ ਆਂਟੀ ਹਸਪਤਾਲ ਵਿਚ ਦਾਖ਼ਲ ਸੀ ਅਤੇ ਉਨ੍ਹਾਂ ਨੂੰ ਤੁਰੰਤ ਆਕਸੀਜਨ ਦੀ ਜ਼ਰੂਰਤ ਸੀ। ਜਿਸ ਤੋਂ ਬਾਅਦ ਸੋਨੂੰ ਸੂਦ ਨੇ ਰੈਨਾ ਤੋਂ ਵੇਰਵੇ ਮੰਗੇ ਅਤੇ ਕਿਹਾ ਕਿ ਸਿਲੰਡਰ 10 ਮਿੰਟ ਵਿਚ ਪਹੁੰਚ ਜਾਵੇਗਾ।
ਕੈਂਸਰ ਪੀੜਤ ਕਿਰਨ ਖੇਰ ਦੇ ਚਿਹਰੇ ਤੋਂ ਉੱਡੀ ਰੰਗਤ, ਪਛਾਣਨਾ ਹੋਇਆ ਔਖਾ, ਤਸਵੀਰਾਂ ਵਾਇਰਲ
NEXT STORY