ਮੁੰਬਈ (ਬਿਊਰੋ)– ਬਹੁਮੁਖੀ ਤੇ ਕੰਟੈਂਟ ਸਿਨੇਮਾ ਦੇ ਪੋਸਟਰ ਬੁਆਏ ਆਯੂਸ਼ਮਾਨ ਖੁਰਾਣਾ ਆਪਣੀ ਆਉਣ ਵਾਲੀ ਫ਼ਿਲਮ ‘ਡਰੀਮ ਗਰਲ 2’ ਨਾਲ ਇਕ ਵਾਰ ਮੁੜ ਸਿਲਵਰ ਸਕ੍ਰੀਨ ’ਤੇ ਹੈਰਾਨ ਕਰਨ ਲਈ ਤਿਆਰ ਹਨ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਆਪਣੇ ਬਿਹਤਰੀਨ ਕਾਮਿਕ ਟਾਈਮਿੰਗ ਤੇ ਆਸਾਨੀ ਨਾਲ ਅਜੀਬੋ-ਗਰੀਬ ਕਿਰਦਾਰਾਂ ’ਚ ਢੱਲ ਜਾਣ ਦੀ ਯੋਗਤਾ ਰਾਹੀਂ ਆਯੂਸ਼ਮਾਨ ਨੇ ਇਕ ਹੋਰ ਮਨੋਰੰਜਕ ਤੇ ਗੁੰਝਲਦਾਰ ਪ੍ਰਫਾਰਮੈਂਸ ਦੇਣ ਦਾ ਵਾਅਦਾ ਕੀਤਾ ਹੈ। ਇਸ ’ਚ ਉਹ ਪੂਜਾ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਸਫਲ ਫ੍ਰੈਂਚਾਇਜ਼ੀ ‘ਡਰੀਮ ਗਰਲ’ ਦੀ ਪਹਿਲੀ ਕਿਸ਼ਤ ਦਾ ਸਭ ਤੋਂ ਪਿਆਰੇ ਕਿਰਦਾਰਾਂ ’ਚੋਂ ਇਕ ਸਾਬਿਤ ਹੋਇਆ।
ਫੀਮੇਲ ਲੀਡ ਦੀ ਭੂਮਿਕਾ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ ਤੇ ‘ਚਾਚੀ 420’ ’ਚ ਕਮਲ ਹਾਸਨ, ‘ਆਂਟੀ ਨੰਬਰ 1’ ’ਚ ਗੋਵਿੰਦਾ ਤੇ ‘ਬਾਜ਼ੀ’ ’ਚ ਆਮਿਰ ਖ਼ਾਨ ਵਰਗੇ ਸਿਨੇਮਾਈ ਦਿੱਗਜਾਂ ਨੇ ਇਹ ਰਾਹ ਦਿਖਾਇਆ ਹੈ।
ਆਯੂਸ਼ਮਾਨ ਖੁਰਾਣਾ ਕਹਿੰਦੇ ਹਨ, ‘‘ਸਿਨੇਮਾ ’ਚ ਅਸਲੀ ਭੰਨ-ਤੋੜ ਕਰਨ ਵਾਲੇ ਹੀ ਮੇਰੀ ਸਿਨੇਮਾਈ ਦੀ ਪ੍ਰੇਰਣਾ ਹਨ। ‘ਚਾਚੀ 420’ ’ਚ ਕਮਲ ਹਾਸਨ ਸਰ, ‘ਬਾਜ਼ੀ’ ’ਚ ਆਮਿਰ ਖ਼ਾਨ ਸਰ ਤੇ ‘ਆਂਟੀ ਨੰਬਰ 1’ ’ਚ ਗੋਵਿੰਦਾ ਸਰ ਨੇ ਜੋ ਕੀਤਾ, ਉਹ ਇਕ ਅਦਾਕਾਰ ਲਈ ਅਸਲ ਪਰਿਭਾਸ਼ਿਤ ਪਲ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
Big Breaking: ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਵਿਦੇਸ਼ 'ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ
NEXT STORY