ਮੁੰਬਈ - ਜੀਓ ਹੌਟਸਟਾਰ ’ਤੇ ਸਟ੍ਰੀਮ ਹੋਣ ਅਤੇ ਕਲਰਸ ਟੀ.ਵੀ. ’ਤੇ ਪ੍ਰਸਾਰਿਤ ਹੋਣ ਵਾਲੀ ਸੀਰੀਜ਼ ‘ਭੋਜਪੁਰੀ ਬਵਾਲ’ ਦਰਸ਼ਕਾਂ ਨੂੰ ਮੰਚ, ਪਰਦੇ ਅਤੇ ਸ਼ੋਹਰਤ ਦੀ ਦੁਨੀਆ ਤੋਂ ਅੱਗੇ ਲੈ ਜਾ ਕੇ ਭੋਜਪੁਰੀ ਮਨੋਰੰਜਨ ਜਗਤ ਦੇ ਸਭ ਤੋਂ ਵੱਡੇ ਸਿਤਾਰਿਆਂ ਪਵਨ ਸਿੰਘ, ਦਿਨੇਸ਼ ਲਾਲ ਯਾਦਵ ‘ਨਿਰਹੂਆ’, ਆਮ੍ਰਪਾਲੀ ਦੂਬੇ, ਕਾਜਲ ਰਾਘਵਾਨੀ ਅਤੇ ਤੇਜ ਪ੍ਰਤਾਪ ਯਾਦਵ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਦੀ ਅਣਦੇਖੀ ਝਲਕ ਦਿਖਾਏਗੀ।
ਰਵਾਇਤੀ ਰਿਐਲਿਟੀ ਸ਼ੋਅਜ਼ ਤੋਂ ਵੱਖ, ਇਹ ਸੀਰੀਜ਼ ਪਹਿਲੀ ਵਾਰ ਇਕ ਅਨੋਖੇ ‘ਫਾਲੋ ਰਿਐਲਿਟੀ’ ਫਾਰਮੈਟ ਨੂੰ ਪੇਸ਼ ਕਰ ਰਹੀ ਹੈ, ਜਿਸ ’ਚ ਨਾ ਕੋਈ ਟਾਸਕ ਹੋਵੇਗਾ, ਨਾ ਐਲੀਮੀਨੇਸ਼ਨ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਬਨਾਵਟੀ ਡਰਾਮਾ। ਇਸ ਦੇ ਬਜਾਏ ਕੈਮਰੇ ਇਨ੍ਹਾਂ ਸਿਤਾਰਿਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਦੇ ਖ਼ਾਮੋਸ਼ ਗਵਾਹ ਬਣਨਗੇ। ਜੀਓਸਟਾਰ ’ਚ ਹਿੰਦੀ ਅਤੇ ਅੰਗਰੇਜ਼ੀ ਮਨੋਰੰਜਨ ਕਾਰੋਬਾਰ ਦੇ ਪ੍ਰਮੁੱਖ ਆਲੋਕ ਜੈਨ ਨੇ ਕਿਹਾ ਕਿ ‘ਭੋਜਪੁਰੀ ਬਵਾਲ’ ਨਾਲ ਅਸੀਂ ਇਸ ਨਵੀਨਤਾ ਨੂੰ ਇਕ ਨਵੇਂ ਪੱਧਰ ’ਤੇ ਲੈ ਜਾ ਰਹੇ ਹਾਂ। ਇਹ ਆਪਣੀ ਤਰ੍ਹਾਂ ਦਾ ਪਹਿਲਾ ‘ਫਾਲੋ ਰਿਐਲਿਟੀ’ ਫਾਰਮੈਟ ਹੈ, ਜੋ ਭੋਜਪੁਰੀ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰਿਆਂ ਦੀ ਅਸਲੀ ਜ਼ਿੰਦਗੀ ਨੂੰ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰੇਗਾ।
ਆਮਿਰ ਖਾਨ ਤੇ ਰਣਵੀਰ ਸਿੰਘ ਨਾਲ ਕੰਮ ਕਰ ਰਿਹਾ ਸਾਥੀ ਅਦਾਕਾਰ ਨਿਕਲਿਆ ਕਾਤਲ, ਜੇਲ੍ਹ ਤੋਂ ਚੱਲ ਰਿਹਾ ਸੀ ਫਰਾਰ
NEXT STORY