ਮੁੰਬਈ (ਏਜੰਸੀ)- ਭਾਰਤ ਦੇ ਪ੍ਰਮੁੱਖ ਮਨੋਰੰਜਨ ਸਟੂਡੀਓ ਯਸ਼ ਰਾਜ ਫਿਲਮਜ਼ (YRF) ਨੇ ਆਪਣੇ ਨਵੇਂ ਰਿਕਾਰਡ ਲੇਬਲ 'ਰਾਹ ਰਿਕਾਰਡਜ਼' ਦੇ ਲਾਂਚ ਦਾ ਐਲਾਨ ਕੀਤਾ ਹੈ, ਜਿਸਦਾ ਉਦੇਸ਼ ਭਾਰਤ ਦੀ ਅਗਲੀ ਪੀੜ੍ਹੀ ਦੀ ਸੁਤੰਤਰ ਸੰਗੀਤ ਪ੍ਰਤਿਭਾ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰਨਾ ਹੈ। ਗਾਇਕ-ਗੀਤਕਾਰ ਅਮਨ ਦਾ ਪਹਿਲਾ ਗੀਤ, 'ਜਾਦੂਗਰੀ', 5 ਅਗਸਤ ਨੂੰ ਰਿਲੀਜ਼ ਕੀਤਾ ਜਾਵੇਗਾ, ਜੋ ਇਸ ਨਵੇਂ ਸੰਗੀਤ ਲੇਬਲ ਦੀ ਸ਼ੁਰੂਆਤ ਦਾ ਪ੍ਰਤੀਕ ਹੋਵੇਗਾ।
YRF ਨੇ ਕਿਹਾ ਕਿ 'ਰਾਹ ਰਿਕਾਰਡਜ਼' ਇੱਕ ਅਜਿਹੀ ਸੰਗੀਤ ਕੰਪਨੀ ਅਤੇ ਪ੍ਰਤਿਭਾ-ਵਿਕਾਸ ਪਲੇਟਫਾਰਮ ਹੈ, ਜਿਸਦਾ ਉਦੇਸ਼ ਮੂਲ ਕਲਾਕਾਰਾਂ ਨੂੰ ਖੋਜਣਾ, ਉਨ੍ਹਾਂ ਨੂੰ ਵਿਕਸਿਤ ਕਰਨਾ ਅਤੇ ਉਨ੍ਹਾਂ ਦੇ ਲੰਬੇ ਸਮੇਂ ਦੇ ਰਚਨਾਤਮਕ ਕਰੀਅਰ ਨੂੰ ਆਕਾਰ ਦੇਣ ਵਿੱਚ ਸਹਿਯੋਗ ਕਰਨਾ ਹੈ। ਇਹ ਪਹਿਲ ਫਿਲਮੀ ਸੰਗੀਤ ਤੋਂ ਅੱਗੇ ਵਧ ਕੇ ਸੁਤੰਤਰ ਕਲਾਕਾਰਾਂ ਨੂੰ ਆਪਣੀ ਪਛਾਣ ਸਥਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਸਿਨੇਮਾ ਦੇ ਸੰਗੀਤ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ YRF ਨੇ ਕਿਹਾ "ਰਾਹ ਰਿਕਾਰਡਜ਼" ਆਪਣੀ ਸੰਗੀਤਕ ਵਿਰਾਸਤ ਨੂੰ ਭਾਰਤ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੁਤੰਤਰ ਸੰਗੀਤ ਦ੍ਰਿਸ਼ ਨਾਲ ਜੋੜਨ ਦਾ ਇੱਕ ਯਤਨ ਹੈ। ਇਹ ਕਲਾਕਾਰਾਂ ਦੇ ਵਿਕਾਸ, ਮੌਲਿਕ ਸੰਗੀਤ ਸਿਰਜਣਾ, ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਕਰੀਅਰ ਨਿਰਮਾਣ ਨੂੰ ਇੱਕ ਪਲੇਟਫਾਰਮ 'ਤੇ ਲਿਆਏਗਾ।
'ਰਾਹ ਰਿਕਾਰਡਸ' ਦੀ ਅਗਵਾਈ ਯਸ਼ ਰਾਜ ਫਿਲਮਜ਼ ਵਿੱਚ ਸੰਗੀਤ ਪ੍ਰਬੰਧਨ ਦੇ ਸੀਨੀਅਰ ਜਨਰਲ ਮੈਨੇਜਰ ਨਕੁਲ ਸ਼ਰਮਾ ਕਰਨਗੇ। YRF ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ "ਰਾਹ ਰਿਕਾਰਡਸ" ਵਿੱਚ ਕਈ ਨਵੇਂ ਕਲਾਕਾਰ ਸ਼ਾਮਲ ਕੀਤੇ ਜਾਣਗੇ ਅਤੇ ਨਵੀਆਂ ਮੌਲਿਕ ਸੰਗੀਤ ਪੇਸ਼ਕਸ਼ਾਂ ਜਾਰੀ ਕੀਤੀਆਂ ਜਾਣਗੀਆਂ।
ਸਲਮਾਨ ਦੀ ਫੀਸ ਸਬੰਧੀ ਅਟਕਲਾਂ ਬੇਬੁਨਿਆਦ; 6 ਅਗਸਤ ਨੂੰ ਮੁੰਬਈ 'ਚ ਸ਼ੁਰੂ ਹੋਵੇਗੀ SVC63 ਦੀ ਸ਼ੂਟਿੰਗ
NEXT STORY