ਮੁੰਬਈ : ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੁ ਅੱਜ ਕੱਲ ਵੱਡੇ ਪਰਦੇ 'ਤੇ ਨਜ਼ਰ ਨਹੀਂ ਆ ਰਹੀ ਹੈ ਪਰ ਉਹ ਆਪਣੇ ਬੁਆਏਫ੍ਰੈਂਡ ਕਰਨ ਸਿੰਘ ਗਰੋਵਰ ਦੀ ਸਿਫਾਰਿਸ਼ ਜ਼ਰੂਰ ਕਰ ਰਹੀ ਹੈ। ਸੂਤਰਾਂ ਅਨੁਸਾਰ ਹਾਲ ਹੀ 'ਚ ਬਿਪਾਸ਼ਾ ਨੂੰ ਇਕ ਸਕ੍ਰਿਪਟ ਆਫਰ ਹੋਈ ਸੀ। ਉਹ ਇਸ ਨੂੰ ਲੈ ਕੇ ਕਾਫੀ ਖੁਸ਼ ਸੀ ਪਰ ਨਾਲ ਹੀ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਫਿਲਮ 'ਚ ਲੀਡ ਰੋਲ ਕੌਣ ਕਰ ਰਿਹਾ ਹੈ।
ਜਦੋਂ ਉਨ੍ਹਾਂ ਨੂੰ ਹੀਰੋ ਦਾ ਨਾਂ ਦੱਸਿਆ ਗਿਆ ਤਾਂ ਉਨ੍ਹਾਂ ਛੇਤੀ ਹੀ ਕਰਨ ਦੇ ਨਾਂ ਦੀ ਸਿਫਾਰਿਸ਼ ਕਰ ਦਿੱਤੀ। ਹਾਲਾਂਕਿ ਇਹ ਗੱਲ ਸੁਣਨ ਤੋਂ ਬਾਅਦ ਫਿਲਮ ਬਾਰੇ ਕੁਝ ਵੀ ਫਾਈਨਲ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਕਰਨ ਦੀ ਪਿਛਲੀ ਫਿਲਮ ਹੇਟ ਸਟੋਰੀ-3 ਹਾਲਾਂਕਿ ਚੰਗੀ ਚੱਲੀ ਸੀ ਪਰ ਫਿਰ ਵੀ ਉਸ ਨੂੰ ਫਿਲਮਾਂ ਨਹੀਂ ਮਿਲ ਰਹੀਆਂ। ਸ਼ਾਇਦ ਇਸੇ ਲਈ ਬਿਪਾਸ਼ਾ ਉਸ ਦੀ ਸਿਫਾਰਿਸ਼ ਕਰ ਰਹੀ ਹੈ। ਉਧਰ ਬਿਪਾਸ਼ਾ ਦੇ ਬੁਲਾਰੇ ਨੇ ਕਿਹਾ ਕਿ ਇਹ ਖਬਰ ਗਲਤ ਹੈ ਤੇ ਸਿਰਫ ਅਫਵਾਹ ਹੈ। ਬਿਪਾਸ਼ਾ ਨੇ ਅਜਿਹਾ ਕੁਝ ਨਹੀਂ ਕੀਤਾ ਹੈ।
Movie Review: 'ਘਾਯਲ: ਵਨਸ ਅਗੇਨ'
NEXT STORY