ਬੀਜਿੰਗ (ਆਈਏਐਨਐਸ)- ਚੀਨ ਅਤੇ ਆਸਟ੍ਰੇਲੀਆ ਨੇ ਚੀਨ-ਆਸਟ੍ਰੇਲੀਆ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਅਤੇ ਸਮੀਖਿਆ ਕਰਨ ਲਈ ਇੱਕ ਸਮਝੌਤਾ ਪੱਤਰ (ਐਮ.ਓ.ਯੂ) 'ਤੇ ਹਸਤਾਖਰ ਕੀਤੇ ਹਨ। ਚੀਨੀ ਵਣਜ ਮੰਤਰਾਲੇ (ਐਮ.ਓ.ਸੀ) ਨੇ ਇਹ ਜਾਣਕਾਰੀ ਦਿੱਤੀ। ਵਣਜ ਮੰਤਰੀ ਵਾਂਗ ਵੈਂਟਾਓ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਸਕੱਤਰ ਜੌਨ ਐਡਮਜ਼ ਨੇ ਮੰਗਲਵਾਰ ਨੂੰ ਸਮਝੌਤਾ ਪੱਤਰ 'ਤੇ ਦਸਤਖ਼ਤ ਕੀਤੇ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਇਹ ਰਸਮੀ ਕਾਰਵਾਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਚੀਨੀ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਦੀ ਮੌਜੂਦਗੀ ਵਿੱਚ ਹੋਈ। ਸਾਲ 2015 ਵਿੱਚ ਇਸ ਮੁਕਤ ਵਪਾਰ ਸਮਝੌਤੇ 'ਤੇ ਦਸਤਖਤ ਹੋਣ ਤੋਂ ਬਾਅਦ ਇਸਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਮਹੱਤਵਪੂਰਨ ਤੌਰ 'ਤੇ ਉਤਸ਼ਾਹਿਤ ਕੀਤਾ ਹੈ। ਚੀਨੀ ਵਣਜ ਮੰਤਰਾਲੇ ਨੇ ਕਿਹਾ ਕਿ ਕਿਉਂਕਿ ਇਹ 2025 ਵਿੱਚ ਇਸ ਸਮਝੌਤੇ ਦੀ 10ਵੀਂ ਵਰ੍ਹੇਗੰਢ ਹੈ, ਦੋਵੇਂ ਦੇਸ਼ ਨਜ਼ਦੀਕੀ ਸਹਿਯੋਗ ਬਣਾਈ ਰੱਖਣਗੇ, ਸਮਝੌਤੇ ਨੂੰ ਉੱਚ-ਗੁਣਵੱਤਾ ਨਾਲ ਲਾਗੂ ਕਰਨਾ ਜਾਰੀ ਰੱਖਣਗੇ ਅਤੇ ਹੋਰ ਸੁਧਾਰ ਜਾਂ ਵਿਸਥਾਰ ਲਈ ਖੇਤਰਾਂ ਦੀ ਪਛਾਣ ਕਰਨ ਲਈ ਸਾਂਝੇ ਤੌਰ 'ਤੇ ਸਮੀਖਿਆ ਕਰਨਗੇ। ਮੰਤਰਾਲੇ ਨੇ ਕਿਹਾ ਕਿ ਐਫ.ਟੀ.ਏ ਵਪਾਰ ਅਤੇ ਨਿਵੇਸ਼ ਦੇ ਉਦਾਰੀਕਰਨ ਅਤੇ ਸਹੂਲਤ ਨੂੰ ਵਧਾਏਗਾ, ਦੁਵੱਲੇ ਆਰਥਿਕ ਅਤੇ ਵਪਾਰਕ ਸਹਿਯੋਗ ਲਈ ਉੱਚ ਪੱਧਰੀ ਸੰਸਥਾਗਤ ਸਹਾਇਤਾ ਪ੍ਰਦਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਰਾਕ 'ਤੇ ਵੱਡਾ ਡਰੋਨ ਹਮਲਾ, ਕਈ ਤੇਲ ਇਕਾਈਆਂ ਪਈਆਂ ਠੱਪ
NEXT STORY