ਜਲੰਧਰ (ਖੁਰਾਣਾ)- ਪੰਜਾਬ 'ਚ ਖਾਲੀ ਪਲਾਟ ਮਾਲਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਤੋਂ ਬਾਅਦ ਜ਼ਿਲ੍ਹਾ ਜਲੰਧਰ ਵਿੱਚ ਖਾਲੀ ਪਲਾਟ ਮਾਲਕਾਂ ਲਈ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਵੱਲੋਂ 27 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ ਵਿਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਿਲੀ ਮਿਸਾਲੀ ਸਜ਼ਾ
ਡਿਪੰਜਾਬ 'ਚ ਅਧਿਆਪਕ ਦਾ ਸ਼ਰਮਨਾਕ ਕਾਰਾ! ਮਾਸੂਮ ਧੀਆਂ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਿਲੀ ਮਿਸਾਲੀ ਸਜ਼ਾਪਟੀ ਕਮਿਸ਼ਨਰ ਵੱਲੋਂ 27 ਜੂਨ ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫ਼ਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਹੁਣ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੇ ਆਧਾਰ ’ਤੇ ਨਗਰ ਨਿਗਮ ਕਮਿਸ਼ਨਰ ਨੇ ਖਾਲੀ ਪਲਾਟਾਂ ’ਚ ਪਾਏ ਜਾਣ ਵਾਲੇ ਕੂੜੇ ’ਤੇ ਜੁਰਮਾਨਾ ਲਾਇਆ ਹੈ, ਜੋਕਿ ਪੂਰੇ ਜਲੰਧਰ ਵਿਚ ਲਾਗੂ ਹੋਵੇਗਾ।
ਇਹ ਵੀ ਪੜ੍ਹੋ: SGPC ਨੂੰ ਮਿਲੀਆਂ ਧਮਕੀ ਭਰੀਆਂ 5 ਈ-ਮੇਲ, CM ਮਾਨ ਤੇ ਗੁਰਜੀਤ ਔਜਲਾ ਦਾ ਵੀ ਜ਼ਿਕਰ
ਨਵੇਂ ਨਿਯਮਾਂ ਅਨੁਸਾਰ ਪਲਾਟ ਦੇ ਆਕਾਰ ਦੇ ਆਧਾਰ ’ਤੇ ਜੁਰਮਾਨਾ ਨਿਰਧਾਰਤ ਕੀਤਾ ਗਿਆ ਹੈ। 200 ਗਜ਼ ਤੱਕ ਦੇ ਪਲਾਟ ’ਤੇ 10,000 ਰੁਪਏ, 200 ਤੋਂ 500 ਗਜ਼ ਦੇ ਪਲਾਟ ’ਤੇ 20,000 ਰੁਪਏ ਅਤੇ 500 ਗਜ਼ ਤੋਂ ਵੱਧ ਦੇ ਪਲਾਟ ’ਤੇ 30,000 ਰੁਪਏ ਦਾ ਇਕ ਵਾਰ ਦਾ ਜੁਰਮਾਨਾ ਲਾਇਆ ਜਾਵੇਗਾ।
ਇਸ ਤੋਂ ਇਲਾਵਾ ਸਫ਼ਾਈ ਖ਼ਰਚੇ ਵੱਖਰੇ ਤੌਰ ’ਤੇ ਲਏ ਜਾਣਗੇ ਜੋਕਿ ਪ੍ਰਤੀ ਟਿੱਪਰ 10,000 ਰੁਪਏ ਹੋਵੇਗਾ। ਪਲਾਟ ਮਾਲਕ ਜਾਂ ਰਹਿਣ ਵਾਲੇ ਨੂੰ ਇਹ ਰਕਮ 10 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣੀ ਪਵੇਗੀ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਲ ਰਿਕਾਰਡ ਵਿਚ ਇਕ ਲਾਲ ਐਂਟਰੀ ਦਰਜ ਕੀਤੀ ਜਾਵੇਗੀ ਅਤੇ ਇਹ ਰਕਮ ਪਲਾਟ ਦੀ ਖ਼ਰੀਦ ਜਾਂ ਵਿਕਰੀ ਦੇ ਸਮੇਂ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲੇ ਦੇਣ ਧਿਆਨ! ਫਿਰ ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਮਸਾਰ ਪੰਜਾਬ! ਵਿਦਿਆਰਥਣ ਨਾਲ ਗੈਂਗਰੇਪ, ਮਾਂ ਦੀਆਂ ਅੱਖਾਂ ਮੂਹਰੇ ਕੀਤੀ ਕਾਲੀ ਕਰਤੂਤ
NEXT STORY