helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, NOV 16, 2024
ਮਾਪੇ ਕਰਦੇ ਰਹੇ ਪੁੱਤ ਦੀ ਉਡੀਕ, ਕਈ ਘੰਟਿਆਂ ਬਾਅਦ...
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਘਰ...
ਅਨੋਖਾ ਮਾਮਲਾ ; ਮਾਂ ਨੇ ਆਪਣੇ ਹੀ ਪੁੱਤ 'ਤੇ...
'ਮੇਰੇ ਸਟੈਂਟ ਪਿਆ ਹੋਇਆ, ਮੈਨੂੰ ਨਾ ਮਾਰ...' !...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੀ ਨੈੱਟਫਲਿਕਸ 'ਤੇ ਰਿਲੀਜ਼ ਹੋਈ ਫ਼ਿਲਮ 'ਕਲਾਸ ਆਫ 83' ਦੀ ਲੋਕਪ੍ਰਿਯਤਾ ਦਾ ਫਾਇਦਾ ਐੱਮ. ਐਕਸ. ਪਲੇਅਰ 'ਤੇ ਰਿਲੀਜ਼ ਹੋਈ ਪ੍ਰਕਾਸ਼ ਝਾਅ ਦੀ ਵੈੱਬ ਸੀਰੀਜ਼ 'ਆਸ਼ਰਮ' ਨੂੰ ਕਾਫ਼ੀ ਮਿਲ ਰਿਹਾ ਹੈ। ਓ. ਟੀ. ਟੀ. ਨੇ ਕਈ ਅੰਕੜੇ ਦਿਖਾ ਕੇ ਇਸ ਦੀ ਸ਼ੋਹਰਤ ਦਾ ਡੰਕਾ ਵੀ ਖ਼ੂਬ ਵਜਾਇਆ ਹੈ ਪਰ ਕਿਸੇ ਤੀਸਰੀ ਪਾਰਟੀ ਵਲੋਂ ਇਹ ਅੰਕੜੇ ਸਾਬਿਤ ਕਰਨ ਨੂੰ ਕੋਈ ਤਕਨੀਕ ਹੁਣ ਤੱਕ ਬਣੀ ਨਹੀਂ ਹੈ। ਖ਼ੁਦ ਐੱਮ. ਐਕਸ. ਪਲੇਅਰ ਨੂੰ ਵੀ ਹੁਣ ਲੱਗਣ ਲੱਗਾ ਹੈ ਕਿ ਇਨ੍ਹਾਂ ਅੰਕੜਿਆਂ ਦੇ ਮਾਇਆ ਜਾਲ 'ਚ ਦਰਸ਼ਕ ਅਗਲੇ ਸਾਲ ਤੱਕ ਸੀਰੀਜ਼ ਦਾ ਇੰਤਜ਼ਾਰ ਨਹੀਂ ਕਰਨ ਵਾਲੇ। ਦਰਅਸਲ ਸੱਚ ਇਹ ਵੀ ਹੈ ਕਿ 'ਆਸ਼ਰਮ' ਸੀਰੀਜ਼ ਦੇ ਨਿਰਮਾਤਾਵਾਂ ਨੇ ਇਸ ਦਾ ਪਹਿਲਾ ਤੇ ਦੂਜਾ ਸੀਜ਼ਨ ਇਕੱਠੇ ਹੀ ਸ਼ੂਟ ਕਰ ਰੱਖਿਆ ਹੈ। ਸਿਰਫ਼ ਦਰਸ਼ਕਾਂ ਨੂੰ ਭਰਮਾਉਣ ਲਈ ਇਹ ਪ੍ਰਸਾਰਿਤ ਕੀਤਾ ਗਿਆ ਕਿ ਪਹਿਲੇ ਸੀਜ਼ਨ ਤੋਂ ਬਾਅਦ ਦੂਜੇ ਸੀਜ਼ਨ ਦੀ ਸ਼ੂਟਿੰਗ ਫਰਵਰੀ 'ਚ ਹੋਵੇਗੀ ਅਤੇ ਉਦੋ ਦੂਜਾ ਸੀਜ਼ਨ ਮਾਰਚ 2021 'ਚ ਰਿਲੀਜ਼ ਕੀਤਾ ਜਾਵੇਗਾ ਪਰ ਸੀਰੀਜ਼ ਦੇ ਪਹਿਲੇ ਸੀਜ਼ਨ ਦਾ ਆਕਰਸ਼ਨ ਜਿੰਨੀ ਤੇਜੀ ਨਾਲ ਓ. ਟੀ. ਟੀ. 'ਤੇ ਹੇਠਾ ਗਿਆ ਹੈ, ਉਸ ਨਾਲ ਓ. ਟੀ. ਟੀ. ਦੀ ਟੀਮ ਚਿੰਤਾ 'ਚ ਹੈ। ਸੂਤਰ ਦੱਸਦੇ ਹਨ ਕਿ 'ਆਸ਼ਰਮ' ਸੀਰੀਜ਼ ਨੂੰ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਸੀਰੀਜ਼ ਦਾ ਦਾਅਵਾ ਕਰਨ ਵਾਲੇ ਓ. ਟੀ. ਟੀ. ਦੀ ਮਾਰਕਿਟਿੰਗ ਟੀਮ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਡੇਲੀ ਨਿਊਜ਼ 'ਚ ਇਸ ਸੀਰੀਜ਼ ਨੂੰ ਦੇਖਣ ਵਾਲਿਆਂ ਦਾ ਅੰਕੜਾ ਬਹੁਤ ਤੇਜੀ ਨਾਲ ਹੇਠਾ ਗਿਆ ਹੈ। ਇਸੇ ਦੇ ਚੱਲਦਿਆਂ ਹੁਣ ਇਸ ਦਾ ਦੂਜਾ ਭਾਗ ਅਗਲੇ ਸਾਲ ਦੀ ਬਜਾਏ ਇਸੇ ਸਾਲ ਰਿਲੀਜ਼ ਕਰਨ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦਾ ਦੂਜਾ ਸੀਜ਼ਨ ਜਲਦ ਹੀ ਆਉਣ ਵਾਲਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਕਾਸ਼ ਝਾਅ ਨੇ ਜਦੋਂ ਇਸ ਸੀਰੀਜ਼ ਨੂੰ ਲਗਭਗ ਤਿੰਨ ਮਹੀਨੇ ਤੱਕ ਅਯੋਧਿਆ 'ਚ ਫ਼ਿਲਮਾਇਆ ਸੀ, ਉਦੋਂ ਉਨ੍ਹਾਂ ਨੇ ਸੀਰੀਜ਼ ਨੂੰ 2 ਭਾਗਾਂ 'ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ ਸੀ। ਇਸ ਸੀਰੀਜ਼ ਦਾ ਦੂਜਾ ਭਾਗ ਫ਼ਿਲਹਾਲ ਪੋਸਟ ਪ੍ਰੋਡਕਸ਼ਨ 'ਚ ਹੈ ਅਤੇ ਜਲਦ ਹੀ ਇਸ ਦੀ ਰਿਲੀਜ਼ਿੰਗ ਤਾਰੀਖ ਦੀ ਘੋਸ਼ਣਾ ਹੋ ਸਕਦੀ ਹੈ। ਦੱਸਣਯੋਗ ਹੈ ਕਿ ਇਸ ਸੀਰੀਜ਼ 'ਚ ਬੌਬੀ ਦਿਓਲ ਨੇ ਕਾਸ਼ੀਪੁਰਵਾਲੇ ਬਾਬੇ ਨਿਰਾਲਾ ਦਾ ਕਿਰਦਾਰ ਨਿਭਾਇਆ ਹੈ। ਕਹਾਣੀ ਮੁਤਾਬਕ, ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਬਾਬੇ ਬਾਰੇ ਦੂਜੇ ਭਾਗ 'ਚ ਪਤਾ ਲੱਗਣਗੀਆਂ। ਦੂਜੇ ਭਾਗ 'ਚ ਅਦਾਕਾਰ ਅਧਿਆਯਨ ਸੁਮਨ ਵੀ ਇਕ ਦਮਦਾਰ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਦਾ ਕਿਰਦਾਰ ਇਸ ਸੀਰੀਜ਼ 'ਚ ਤਿਨਕਾ ਸਿੰਘ ਦਾ ਹੋਵੇਗਾ, ਜੋ ਇਕ ਰੌਕ ਪਰਫਾਰਮਰ ਹੈ। ਤਿਨਕਾ ਸਿੰਘ ਹੀ ਉਹ ਇਨਸਾਨ ਹੋਵੇਗਾ, ਜਿਹੜਾ ਬਾਬੇ ਨੂੰ ਹੋਰ ਵੀ ਜ਼ਿਆਦਾ ਵੱਡੇ ਪੱਧਰ 'ਤੇ ਲੋਕਾਂ 'ਚ ਪਹੁੰਚਾਏਗਾ। ਇਸ 'ਚ ਓ. ਟੀ. ਟੀ. ਸੀਰੀਜ਼ ਦੇ ਅੰਕੜਿਆਂ ਬਾਰੇ 'ਚ ਵੀ ਇੱਕ ਨਿਆਇਕ ਸੰਸਥਾ ਦੀ ਮੰਗ ਉੱਠਣ ਲੱਗੀ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਜਿਵੇਂ ਟੀ. ਵੀ. ਸੀਰੀਜ਼ ਦੀ ਲੋਕਪ੍ਰਿਯਤਾ ਲਈ ਸਰਕਾਰ ਨੇ ਬਾਰਕ ਦਾ ਗਠਨ ਕੀਤਾ, ਉਂਝ ਹੀ ਓ. ਟੀ. ਟੀ. ਸੀਰੀਜ਼ ਦੇ ਸਹੀ ਅੰਕੜੇ ਜਾਣਨ ਦਾ ਵੀ ਦਰਸ਼ਕਾਂ ਨੂੰ ਹੱਕ ਹੈ ਅਤੇ ਇਸ ਬਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਬਜ਼ੁਰਗ ਦੇ ਹੰਝੂ ਦੇਖ ਕ੍ਰਿਕਟ ਤੋਂ ਲੈ ਕੇ ਬਾਲੀਵੁੱਡ ਤੱਕ ਦੇ ਲੋਕਾਂ ਦਾ ਪਸੀਜਿਆ ਦਿਲ, ਇੰਝ ਕੀਤੀ ਮਦਦ ਦੀ ਪੇਸ਼ਕਸ਼
Stories You May Like
ਗੁਲਾਬੀ ਸਾੜ੍ਹੀ ਵਾਲੀ 'ਭਾਬੀ' ਨੇ ਕਮਾਲ ਦੇ ਡਾਂਸ ਮੂਵਜ਼ ਨਾਲ ਦਿਖਾਇਆ ਖਾਸ ਟੈਟੂ...
ਆਸਟ੍ਰੇਲੀਆ ਦੀ ਬੇਰੋਜ਼ਗਾਰੀ ਦਰ ਅਕਤੂਬਰ 'ਚ 4.1 ਫੀਸਦੀ 'ਤੇ ਰਹੀ ਸਥਿਰ,...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਜਾਏ ਗਏ...
ਗੁਰਪੁਰਬ ਮੌਕੇ ਨਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ...
ਸਾਰਾ ਗੁਰਪਾਲ ਨੇ ਵਧਾਇਆ ਪਾਰਾ, ਹੌਟ ਲੁੱਕ ਨਾਲ ਇੰਟਰਨੈੱਟ 'ਤੇ ਮਚਾਈ ਤੜਥੱਲੀ
KBC 16 'ਚ ਅਭਿਸ਼ੇਕ ਨੂੰ ਬੁਲਾ ਕੇ ਪਛਤਾਏ ਅਮਿਤਾਭ ਬੱਚਨ, ਜਾਣੋ ਕਾਰਨ
ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਗੁਰ ਪੁਰਬ ਮੌਕੇ ਗੁਰਦੁਆਰਾ ਸਾਹਿਬ ਟੇਕਿਆ...
2030 ਤੱਕ ਭਾਰਤ ਦੇ ਖੇਡ ਉਦਯੋਗ 'ਚ ਹੋਵੇਗਾ 130 ਬਿਲੀਅਨ ਡਾਲਰ ਤੱਕ ਵਾਧਾ
ਬੰਗਲਾਦੇਸ਼ 'ਚ ਵਧਦੇ ਕੱਟੜਵਾਦ ਤੋਂ ਅਮਰੀਕਾ ਚਿੰਤਤ
ਦੂਜੀ ਵਾਰ ਵਿਆਹ ਕਰਵਾਉਣਾ ਚਾਹੁੰਦੀ ਹੈ ਸਰਗੁਣ ਮਹਿਤਾ, ਕੀਤਾ ਖੁਲਾਸਾ
ਕੈਨੇਡਾ ਸਰਕਾਰ ਲਈ ਨਵੀਂ ਮੁਸੀਬਤ, ਡਾਕ ਕਰਮਚਾਰੀਆਂ ਨੇ ਕੀਤੀ ਹੜਤਾਲ
ਫ਼ਿਲਮੀ ਦੁਨੀਆ ਛੱਡ ਕੇ ਖੇਤੀਬਾੜੀ ਕਰ ਰਿਹਾ ਹੈ ਇਸ ਮਸ਼ਹੂਰ ਅਦਾਕਾਰ ਦਾ ਪੁੱਤਰ
ਟਰੰਪ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਪਾਪੂਆ ਨਿਊ ਗਿਨੀ 'ਚ 6.7 ਤੀਬਰਤਾ ਦਾ ਭੂਚਾਲ
ਭਾਰਤ ਵੀ ਬਣੇਗਾ ਇਲੈਕਟਿਕ ਵਾਹਨਾਂ ਦਾ ਸਭ ਤੋਂ ਵੱਡਾ ਉਤਪਾਦਕ
Navjot Singh Sidhu ਨੇ ਕਿਉਂ ਛੱਡਿਆ ਕਪਿਲ ਸ਼ਰਮਾ ਸ਼ੋਅ? ਹੋਇਆ ਖੁਲਾਸਾ
ਉੱਤਰੀ ਕੋਰੀਆ ਨੇ ਵਿਸਫੋਟਕ ਡਰੋਨ ਦਾ ਕੀਤਾ ਪ੍ਰੀਖਣ, ਕਿਮ ਵੱਲੋਂ ਵੱਡੇ ਪੱਧਰ 'ਤੇ...
ਪ੍ਰਸਿੱਧ Tv ਅਦਾਕਾਰ ਹੋਇਆ ਜ਼ਖਮੀ, ਖੁਦ ਦਿੱਤੀ ਜਾਣਕਾਰੀ
Subscribe Now!