ਨਵੀਂ ਦਿੱਲੀ : ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਹੈ ਜਿਸ ਨਾਲ ਇਨਸਾਨ ਰਾਤੋ-ਰਾਤ ਸਟਾਰ ਬਣ ਜਾਂਦਾ ਹੈ ਪਰ ਇਹ ਕਹਾਣੀ ਸਟਾਰ ਬਣਨ ਦੀ ਨਹੀਂ, ਸਗੋਂ ਇਕ ਬਜ਼ੁਰਗ ਵਿਅਕਤੀ ਦੇ ਹੰਝੂਆਂ ਦੀ ਹੈ। ਸੋਸ਼ਲ ਮੀਡੀਆ 'ਤੇ ਜਿਵੇਂ ਹੀ ਇਸ ਬਜ਼ੁਰਗ ਦੀ ਵੀਡੀਓ ਵਾਇਰਲ ਹੋਈ ਤਾਂ ਪੂਰੇ ਦੇਸ਼ ਦੇ ਲੋਕ ਮਦਦ ਲਈ ਅੱਗੇ ਆਏ। ਇੰਨਾ ਹੀ ਨਹੀਂ ਭਾਰਤ ਦੇ ਸਟਾਰ ਸਪਿਨਰ ਆਰ. ਅਸ਼ਵਿਨ ਅਤੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਵੀ ਮਦਦ ਲਈ ਅੱਗੇ ਆਈ।
ਇਹ ਵੀ ਪੜ੍ਹੋ: ਹਰਦੀਪ ਪੁਰੀ ਨੇ ਦੱਸਿਆ ਕਦੋਂ ਤੋਂ ਸ਼ੁਰੂ ਹੋਣਗੀਆਂ ਅੰਤਰਰਾਸ਼ਟਰੀ ਉਡਾਣਾਂ

ਦਰਅਸਲ ਵਾਇਰਲ ਵੀਡੀਓ ਵਿਚ ਇਕ ਬਜ਼ੁਰਗ ਰੌਂਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਇਹ ਬਜ਼ੁਰਗ ਦਿੱਲੀ ਦੇ ਮਾਲਵਈ ਨਗਰ ਵਿਚ ਢਾਬਾ ਚਲਾਉਂਦਾ ਹੈ। ਇਸ ਢਾਬੇ ਦਾ ਨਾਂ ਹੈ 'ਬਾਬਾ ਕਾ ਢਾਬਾ'। ਪਰ ਬਜ਼ੁਰਗ ਦੇ ਢਾਬੇ ਵਿਚ ਕੋਈ ਵੀ ਖਾਣਾ ਖ਼ਾਣ ਨਹੀਂ ਆਉਂਦਾ। ਢਾਬੇ ਵਿਚ ਹੀ ਇਕ ਬਜ਼ੁਰਗ ਬੀਬੀ ਉਦਾਸ ਬੈਠੀ ਨਜ਼ਰ ਆ ਰਹੀ ਹੈ। ਕਿਸੇ ਨੇ ਉਨ੍ਹਾਂ ਦੀ ਵੀਡੀਓ ਰਿਕਾਰਡ ਕੀਤੀ ਅਤੇ ਵਾਇਰਲ ਕਰ ਦਿੱਤੀ ਅਤੇ ਇਸ ਬਜ਼ੁਰਗ ਦੀ ਮਦਦ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਆਉਣ ਵਾਲੇ ਦਿਨਾਂ 'ਚ ਵਧਣਗੀਆਂ ਹਵਾਈ ਉਡਾਣਾਂ, ਰੋਜ਼ਾਨਾ ਇੰਨੇ ਮੁਸਾਫ਼ਰ ਕਰ ਸਕਣਗੇ ਯਾਤਰਾ
ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਬਜ਼ੁਰਗ ਵਿਅਕਤੀ ਦੀ ਮਦਦ ਲਈ ਅੱਗੇ ਆ ਗਏ ਅਤੇ ਕੁੱਝ ਲੋਕਾਂ ਨੇ ਇਸ ਬਜ਼ੁਰਗ ਦੀ ਬੈਂਕ ਡਿਟੇਲ ਵੀ ਮੰਗੀ ਤਾਂ ਕਿ ਉਹ ਮਦਦ ਕਰ ਸਕਣ। ਆਈ.ਪੀ.ਐਲ. ਵਿਚ ਦਿੱਲੀ ਕੈਪੀਟਲਸ ਵੱਲੋਂ ਖੇਡ ਰਹੇ ਗੇਂਦਬਾਜ਼ ਆਰ. ਅਸ਼ਵਿਨ ਨੇ ਵੀਂ ਟਵੀਟ ਕਰਕੇ ਲਿਖਿਆ, 'ਮੈਂ ਇਨ੍ਹਾਂ ਦੀ ਮਦਦ ਕਰਨਾ ਚਾਹੁੰਦਾ ਹਾਂ ਤੁਸੀਂ ਦੱਸੋਂ ਮੈਂ ਕਿਵੇਂ ਇਨ੍ਹਾਂ ਦੀ ਮਦਦ ਕਰਾਂ।' ਇਸ ਦੋਂ ਬਾਅਦ ਬਾਲੀਵੁੱਡ ਅਦਾਕਾਰਾ ਨੇ ਵੀ ਟਵੀਟ ਕਰਕੇ ਲਿਖਿਆ, 'ਕਿ ਮੈਨੂੰ ਇਨ੍ਹਾਂ ਦੀ ਡਿਟੇਲ ਦੱਸੋ।' ਇੰਨਾ ਹੀ ਨਹੀਂ ਦਿੱਲੀ ਕੈਪੀਟਲਸ ਨੇ ਟਵਿਟਰ 'ਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, 'ਸਮਾਂ ਮੁਸ਼ਕਲ ਚੱਲ ਰਿਹਾ ਹੈ ਪਰ ਦਿੱਲੀ ਦਾ ਦਿਲ ਤਾਂ ਅੱਜ ਵੀ ਮਿਸਾਲ ਹੈ। ਦਿੱਲੀ ਵਾਲਿਓ ਇਸ ਸਮੇਂ ਸਾਡੇ ਲੋਕ ਬਿਜਨੈਸ ਨੂੰ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ, ਚਲੋ ਇਨ੍ਹਾਂ ਹੰਝੂਆਂ ਨੂੰ ਕੱਲ ਤੋਂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲਦੇ ਹਾਂ। ਮਾਲਵਈ ਨਗਰ ਵਿਚ ਬਾਬਾ ਕਾ ਢਾਬਾ 'ਤੇ ਜਾਓ।'

ਹੁਣ ਹਰ ਕੋਈ ਬਾਬਾ ਕਾ ਢਾਬਾ 'ਤੇ ਜਾ ਰਿਹਾ ਹੈ ਅਤੇ ਦੇਖਦੇ ਹੀ ਦੇਖਦੇ ਬਾਬੇ ਦੇ ਚਿਹਰੇ 'ਤੇ ਮੁਸਕੁਰਾਹਟ ਪਰਤ ਆਈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ : ਸਾਬਕਾ ਕ੍ਰਿਕਟਰ ਦੇ ਭਰਾ ਦਾ ਗੋਲੀ ਮਾਰ ਕੇ ਕਤਲ
ਫਿਟ ਰਹਿਣ ਲਈ ਦੌੜੇ ਨੌਜਵਾਨ, ਉਧਮਪੁਰ 'ਚ ਅਯੋਜਿਤ ਕੀਤੀ ਗਈ Fit India Freedom Run
NEXT STORY