ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਵੀ ਪੰਜਾਬੀ ਹਨ। ਵਿੱਕੀ ਕੌਂਸਲ ਪੰਜਾਬੀ ਗੀਤਾਂ ਨੂੰ ਸੁਣਨਾ ਕਾਫ਼ੀ ਪਸੰਦ ਕਰਦਾ ਹੈ। ਇਸੇ ਤਰ੍ਹਾਂ ਵਿੱਕੀ ਕੌਸ਼ਲ ਨੇ ਆਪਣੀ ਡਰਾਈਵ ਦੌਰਾਨ ਪੰਜਾਬੀ ਗਾਣਾ ਸੁਣਿਆ, ਜਿਸ ਨੂੰ ਕਿ ਉਨ੍ਹਾਂ ਨੇ ਦਰਸ਼ਕਾਂ ਨਾਲ ਵੀ ਸ਼ੇਅਰ ਕੀਤਾ। ਇਸ ਗੀਤ ਦਾ ਨਾਮ 'ਬਰੂਦ ਵਰਗੀ' ਹੈ। ਵਿੱਕੀ ਕੌਸ਼ਲ ਨੂੰ ਇਹ ਗਾਣਾ ਕਾਫ਼ੀ ਪਸੰਦ ਆਇਆ ਹੈ। ਗੀਤ ਨੂੰ ਸੁਣਦੇ-ਸੁਣਦੇ ਵਿੱਕੀ ਕੌਸ਼ਲ ਨਾਲ-ਨਾਲ ਗੀਤ ਦੇ ਬੋਲ ਵੀ ਗੁਣ-ਗੁਣਾ ਰਹੇ ਸੀ।

ਦੱਸ ਦਈਏ ਕਿ 'ਬਰੂਦ ਵਰਗੀ' ਗੀਤ ਇਸੇ ਸਾਲ ਰਿਲੀਜ਼ ਹੋਇਆ ਸੀ, ਜਿਸ ਨੂੰ ਕਿ ਗਾਇਕ ਤੇ ਕੰਪੋਜ਼ਰ ਸਿਮਰਨ ਕੌਰ ਢਾਡਲੀ ਨੇ ਗਾਇਆ ਸੀ। ਵਿੱਕੀ ਕੌਸ਼ਲ ਦੀ ਇਸ ਸਟੋਰੀ 'ਤੇ ਸਿਮਰਨ ਨੇ ਵੀ ਰਿਸਪੌਂਸ ਕੀਤਾ ਹੈ ਪਰ ਵਿੱਕੀ ਕੌਸ਼ਲ ਨੇ ਅਸਲ 'ਚ 'ਬਰੂਦ ਵਰਗੀ' ਕਿਸ ਨੂੰ ਕਿਹਾ ਇਹ ਵੀ ਪਤਾ ਲਗਾਉਣਾ ਜ਼ਰੂਰੀ ਹੈ, ਕਿਉਂਕਿ ਜਨਾਬ ਅੱਜਕੱਲ੍ਹ ਬਾਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹਨ।

ਨੋਟ - ਵਿੱਕੀ ਕੌਸ਼ਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਅਮਿਤਾਬ ਬੱਚਨ ਦੀ ਦੋਹਤੀ ਨਵਿਆ ਨਵੇਲੀ ਨਾਲ ਰਿਸ਼ਤੇ ਨੂੰ ਲੈ ਕੇ ਬੋਲੇ ਮੀਜ਼ਾਨ ਜਾਫਰੀ
NEXT STORY