ਇੰਦੌਰ - ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਇੰਦੌਰ ਵਿਚ 15 ਨਵੰਬਰ ਨੂੰ ਪ੍ਰਸਤਾਵਿਤ ਕੰਸਰਟ (ਸੰਗੀਤ ਪ੍ਰੋਗਰਾਮ) ਨੂੰ ਲੈ ਕੇ ਬੰਬ ਧਮਾਕੇ ਦੀ ਧਮਕੀ ਭਰੇ ਈ-ਮੇਲ ਭੇਜੀ ਗਈ ਹੈ, ਪਰ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਸ ਨੂੰ ਇਹ ਮੈਸੇਜ ਪਹਿਲੀ ਨਜ਼ਰੇ ਫਰਜ਼ੀ ਜਾਪ ਰਹੇ ਹਨ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਰਾਜੇਸ਼ ਦੰਡੋਟੀਆ (ਏ. ਡੀ. ਸੀ. ਪੀ.) ਰਾਜੇਸ਼ ਡੰਡੋਤੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬੀ ਭਾਸ਼ਾ ਵਿਚ ਭੇਜੀ ਗਈ ਈ-ਮੇਲ ਵਿਚ 3 ਸਕੂਲਾਂ ਨੂੰ ਬੰਬ ਧਮਾਕੇ ਦੀ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ਉਹ ਦਿਲਜੀਤ ਦੇ ਪ੍ਰੋਗਰਾਮ ਵਿਚ ਆਪਣੇ ਵਿਦਿਆਰਥੀਆਂ ਨੂੰ ਨਾ ਭੇਜਣ। ਉਨ੍ਹਾਂ ਦੱਸਿਆ ਕਿ ਤਿੰਨਾਂ ਸਕੂਲਾਂ ਵਿਚ ਬੰਬ ਨਕਾਰਾ ਕਰਨ ਵਾਲੇ ਦਸਤੇ ਤੋਂ ਜਾਂਚ ਕਰਵਾਈ ਗਈ ਪਰ ਉੱਥੋਂ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ।
ਪੁੱਤ ਦੀ ਮੌਤ ਨਾਲ ਟੁੱਟੇ Dinesh Auluck, ਦੁੱਖ ਵੰਡਾਉਣ ਪੁੱਜੇ Honey Singh ਵੀ ਨਾ ਰੋਕ ਸਕੇ ਹੰਝੂ
NEXT STORY