ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ’ਚ ਕੱਪੜਾ ਮਜ਼ਦੂਰ ਢਾਈ ਗੁਣਾ ਤਨਖਾਹ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਸੋਮਵਾਰ ਨੂੰ ਕਈ ਜਗ੍ਹਾ ਪੁਲਸ ਨਾਲ ਉਨ੍ਹਾਂ ਦੀ ਝੜਪ ਹੋਈ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਜਾਮ ਕੀਤੀਆਂ ਅਤੇ ਪੁਲਸ ਦੀਆਂ ਗੱਡੀਆਂ ਸਮੇਤ ਕਈ ਵਾਹਨਾਂ ਨੂੰ ਅੱਗ ਲਾ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਹਟਾਉਣ ਲਈ ਅੱਥਰੂ ਗੈਸ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ।
ਪ੍ਰਦਰਸ਼ਨ ਕਾਰਨ ਢਾਕਾ, ਗਾਜ਼ੀਪੁਰ ਅਤੇ ਮੈਮਨਸਿੰਘ ਵਿਚ ਲੱਗਭਗ 670 ਫੈਕਟਰੀਆਂ ਬੰਦ ਰਹੀਆਂ। ਐਤਵਾਰ ਨੂੰ ਵੀ 529 ਫੈਕਟਰੀਆਂ ’ਚ ਕੰਮ ਬੰਦ ਸੀ। ਗ੍ਰਹਿ ਮੰਤਰੀ ਸਲਾਹੂਦੀਨ ਅਹਿਮਦ ਨੇ ਦੋਸ਼ ਲਾਇਆ ਕਿ ਸਾਬਕਾ ਪੀ. ਐੱਮ. ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਨਾਲ ਜੁੜੇ ਕੁਝ ਫੈਕਟਰੀ ਮਾਲਕ ਹਿੰਸਾ ਭੜਕਾ ਰਹੇ ਹਨ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਗਾਜ਼ੀਪੁਰ ਦੇ ਉਦਯੋਗਿਕ ਇਲਾਕੇ ਤੋਂ ਲੰਘਣ ਵਾਲਾ ਢਾਕਾ-ਟਾਂਗਾਈਲ ਹਾਈਵੇਅ ਜਾਮ ਕਰ ਦਿੱਤਾ। ਇਸ ਦੌਰਾਨ ਪੁਲਸ ਦੀਆਂ 3 ਵੈਨਾਂ ਅਤੇ ਕਈ ਹੋਰ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਢਾਕਾ ਤੋਂ ਨਾਰਾਇਣਗੰਜ ਜਾਣ ਵਾਲੀ ਸੜਕ ’ਤੇ ਵੀ ਪ੍ਰਦਰਸ਼ਨਕਾਰੀਆਂ ਨੇ ਰਸਤਾ ਰੋਕਿਆ ਅਤੇ ਵਾਹਨਾਂ ਦੇ ਟਾਇਰ ਸਾੜੇ।
ਇਹ ਵੀ ਪੜ੍ਹੋ- ਮੁੜ ਸ਼ੁਰੂ ਹੋਈ ਜੰਗ ! ਅਮਰੀਕਾ ਨੇ ਕਰ'ਤੀ ਏਅਰਸਟ੍ਰਾਈਕ, ਮਿਡਟਰਮ ਚੋਣਾਂ ਵਾਲੇ ਦਿਨ ਹੀ...
ਇਨ੍ਹਾਂ ਘਟਨਾਵਾਂ ਵਿਚ ਬਾਰਡਰ ਗਾਰਡ ਬੰਗਲਾਦੇਸ਼ ਦੇ ਘੱਟੋ-ਘੱਟ 2 ਜਵਾਨ ਅਤੇ ਕਈ ਹੋਰ ਲੋਕ ਜ਼ਖਮੀ ਹੋਏ। ਜ਼ਖਮੀਆਂ ’ਚ ਪੱਤਰਕਾਰ ਵੀ ਸ਼ਾਮਲ ਹਨ। ਗਾਜ਼ੀਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਨੁਰੂਲ ਕਰੀਮ ਭੂਈਆਂ ਨੇ ਦੱਸਿਆ ਕਿ ਉਦਯੋਗਿਕ ਇਲਾਕੇ ’ਚ ਫੌਜ ਦੀਆਂ 10 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਗਾਜ਼ੀਪੁਰ ’ਚ 150 ਤੋਂ ਵੱਧ ਫੈਕਟਰੀਆਂ ਬੰਦ, 14 ਲੋਕ ਗ੍ਰਿਫ਼ਤਾਰ
ਗਾਜ਼ੀਪੁਰ ਇੰਡਸਟ੍ਰੀਅਲ ਪੁਲਸ ਦੇ ਸੁਪਰਡੈਂਟ ਅਮਜਦ ਹੁਸੈਨ ਮੁਤਾਬਕ ਸੋਮਵਾਰ ਨੂੰ ਜ਼ਿਲੇ ਵਿਚ 150 ਤੋਂ ਵੱਧ ਫੈਕਟਰੀਆਂ ਬੰਦ ਰਹੀਆਂ। ਉੱਥੇ ਹੀ, ਢਾਕਾ ਮੈਟਰੋਪੋਲੀਟਨ ਪੁਲਸ ਨੇ ਪਿਛਲੇ 2 ਦਿਨਾਂ ’ਚ ਭੰਨਤੋੜ ਅਤੇ ਹਿੰਸਾ ਦੇ ਦੋਸ਼ ’ਚ ਘੱਟੋ-ਘੱਟ 14 ਫੈਕਟਰੀ ਮਜ਼ਦੂਰਾਂ ਅਤੇ ਅਵਾਮੀ ਲੀਗ ਦੇ ਨੇਤਾਵਾਂ-ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਨੂੰ ਵੀ ਪ੍ਰਦਰਸ਼ਨ ਦੌਰਾਨ ਹਿੰਸਾ ਹੋਈ ਸੀ। ਉਸ ਦਿਨ ਲੱਗਭਗ 50 ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ’ਚ ਲੱਗਭਗ 15 ਪੁਲਸ ਕਰਮਚਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ- ਕੈਨੇਡਾ 'ਚ ਪੁਲਸ ਨੇ ਸਾਹਿਬ ਬਰਾੜ ਨੂੰ ਕੀਤਾ ਗ੍ਰਿਫ਼ਤਾਰ ! ਕਾਰ 'ਚ ਮਹਿਲਾ ਸਵਾਰੀ ਨਾਲ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ ਵੀ.... : ਰੂਸ ਨੇ ਦੇ'ਤੀ ਚੇਤਾਵਨੀ
NEXT STORY