ਨਵੀਂ ਦਿੱਲੀ (ਬਿਊਰੋ) : 42 ਦਿਨਾਂ ਤਕ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਆਖਿਰਕਾਰ ਕਾਮੇਡੀਅਨ, ਅਦਾਕਾਰ ਰਾਜੂ ਸ਼੍ਰੀਵਾਸਤਵ 21 ਸਤੰਬਰ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਹੀ ਦਿੱਤਾ। ਉਨ੍ਹਾਂ ਦੀ ਬਿਹਤਰ ਸਿਹਤ ਦੀ ਕਾਮਨਾ ਕਰਦਿਆਂ ਪੂਰਾ ਦੇਸ਼ ਸੋਗ 'ਚ ਡੁੱਬਿਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕ ਆਖ ਰਹੇ ਹਨ ਕਿ ਹਾਲੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਸਾਨੂੰ ਗੁਦਗੁਦਾ ਕੇ ਹਸਾਉਣ ਵਾਲਾ ਇਹ ਸ਼ਖਸ ਹੁਣ ਸਾਡੇ ਵਿਚਕਾਰ ਨਹੀਂ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?
'ਵਰਚੁਅਲ ਹੋਇਆ ਪੋਸਟਮਾਰਟਮ'
ਦਿੱਲੀ ਦੇ ਏਮਜ਼ ਹਸਪਤਾਲ ਤੋਂ ਰਾਜੂ ਸ਼੍ਰੀਵਾਸਤਵ ਦੇ ਪੋਸਟਮਾਰਟਮ ਦੀ ਜਾਣਕਾਰੀ ਸਾਹਮਣੇ ਆਈ ਹੈ। ਏਮਜ਼ ਦੇ ਫੋਰੈਂਸਿਕ ਵਿਭਾਗ ਦੇ ਮੁਖੀ ਡਾਕਟਰ ਸੁਧੀਰ ਗੁਪਤਾ ਨੇ ਬੁੱਧਵਾਰ ਨੂੰ ਕਿਹਾ ਕਿ ਰਾਜੂ ਸ਼੍ਰੀਵਾਸਤਵ ਦਾ ਪੋਸਟਮਾਰਟਮ ਨਵੀਂ ਤਕਨੀਕ 'ਵਰਚੁਅਲ ਆਟੋਪਸੀ' ਦੀ ਵਰਤੋਂ ਕਰਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਤਕਨੀਕ 'ਵਰਚੁਅਲ ਆਟੋਪਸੀ' ਹਾਈ-ਟੈਕ ਡਿਜੀਟਲ ਐਕਸ-ਰੇਅ ਅਤੇ ਸੀਟੀ ਸਕੈਨ ਦੀ ਮਦਦ ਨਾਲ ਕੀਤੀ ਜਾਂਦੀ ਹੈ ਅਤੇ ਇਸ 'ਚ ਪੁਰਾਣੀ ਪੋਸਟਮਾਰਟਮ ਵਿਧੀ ਨਾਲੋਂ ਬਹੁਤ ਘੱਟ ਸਮਾਂ ਲੱਗਦਾ ਹੈ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਜਾਇਦਾਦ ਅਤੇ ਲਗਜ਼ਰੀ ਕਾਰਾਂ ਦੇ ਮਾਲਕ ਸਨ ਰਾਜੂ ਸ਼੍ਰੀਵਾਸਤਵ, ਹਰ ਮਹੀਨੇ ਕਮਾਉਂਦੈ ਸਨ ਲੱਖਾਂ ਰੁਪਏ
..ਤਾਂ ਇਸ ਕਰਕੇ ਕਰਵਾਉਣਾ ਪਿਆ ਪੋਸਟਮਾਰਟਮ
ਜਦੋਂ ਡਾਕਟਰ ਸੁਧੀਰ ਗੁਪਤਾ ਨੂੰ ਪੁੱਛਿਆ ਗਿਆ ਕਿ ਇਸ ਮਾਮਲੇ 'ਚ ਪੋਸਟਮਾਰਟਮ ਦੀ ਲੋੜ ਕਿਉਂ ਪਈ। ਉਨ੍ਹਾਂ ਨੇ ਕਿਹਾ, ''ਸ਼ੁਰੂਆਤ 'ਚ ਜਦੋਂ ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ ਤਾਂ ਉਹ ਹੋਸ਼ 'ਚ ਨਹੀਂ ਸਨ ਅਤੇ ਪਰਿਵਾਰ ਨੇ ਦੱਸਿਆ ਕਿ ਉਹ 'ਟਰੈਡਮਿਲ' 'ਤੇ ਦੌੜਦੇ ਸਮੇਂ ਅਚਾਨਕ ਡਿੱਗ ਗਏ ਸਨ। ਇਹੀ ਕਾਰਨ ਸੀ ਕਿ ਸਾਨੂੰ ਉਨ੍ਹਾਂ ਦਾ ਪੋਸਟਮਾਰਟਮ ਕਰਵਾਉਣਾ ਪਿਆ।''
ਇਹ ਖ਼ਬਰ ਵੀ ਪੜ੍ਹੋ : ਕਾਮੇਡੀ ਦੇ ਬਾਦਸ਼ਾਹ ਰਾਜੂ ਸ਼੍ਰੀਵਾਸਤਵ ਦੀ ਅੰਤਿਮ ਯਾਤਰਾ ਸ਼ੁਰੂ, ਦਿੱਲੀ 'ਚ ਹੋਵੇਗਾ ਸਸਕਾਰ
'ਉਹ ਇੱਕ ਸੱਚਾ ਯੋਧਾ ਸੀ'
ਦੂਜੇ ਪਾਸੇ ਰਾਜੂ ਸ਼੍ਰੀਵਾਸਤਵ ਦੀ ਪਤਨੀ ਸ਼ਿਖਾ ਸ਼੍ਰੀਵਾਸਤਵ ਆਪਣੇ ਪਤੀ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਟੁੱਟ ਗਈ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ- ''ਮੈਂ ਫਿਲਹਾਲ ਗੱਲ ਕਰਨ ਦੀ ਹਾਲਤ 'ਚ ਨਹੀਂ ਹਾਂ। ਹੁਣ ਮੈਂ ਕੀ ਕਹਾਂ... ਉਹ ਬਹੁਤ ਲੜੇ, ਮੈਂ ਸੱਚਮੁੱਚ ਉਮੀਦ ਕਰ ਰਹੀ ਸੀ ਅਤੇ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਇਹ ਲੜਾਈ ਲੜ ਕੇ ਵਾਪਸ ਆਉਣਗੇ ਪਰ ਅਜਿਹਾ ਨਹੀਂ ਹੋਇਆ। ਮੈਂ ਸਿਰਫ਼ ਇਹੀ ਕਹਿ ਸਕਦੀ ਹਾਂ ਕਿ ਉਹ ਇੱਕ ਸੱਚਾ ਯੋਧਾ ਸਨ।''
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੇ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਸ਼ਰਧਾਂਜਲੀ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਹ ਤਸਵੀਰ
ਅੱਜ ਹੋਵੇਗਾ ਅੰਤਿਮ ਸੰਸਕਾਰ
ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਸੋਗ 'ਚ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਆਲੀਆ ਨੂੰ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਨਾਲ ਕੀਤਾ ਸਨਮਾਨਿਤ, ਕਿਹਾ- ‘ਸਾਡਾ ਕੰਮ ਇਸ ਦਾ ਖ਼ਾਸ ਹਿੱਸਾ ਹੈ’
NEXT STORY