ਐਂਟਰਟੇਨਮੈਂਟ ਡੈਸਕ- ਥੀਏਟਰ ਵਿਚ ਰਿਲੀਜ਼ ਹੋਣ ਵਿਚ ਹੁਣ ਸਿਰਫ਼ ਇਕ ਮਹੀਨਾ ਬਾਕੀ ਹੈ ਅਤੇ ‘ਵਧ-2’ ਨੂੰ ਲੈ ਕੇ ਉਤਸੁਕਤਾ ਲਗਾਤਾਰ ਵਧਦੀ ਜਾ ਰਹੀ ਹੈ। ਇਸੇ ਦੌਰਾਨ ਲਵ ਫ਼ਿਲਮਸ ਨੇ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਵਾਲਾ ਇਕ ਦਮਦਾਰ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। 6 ਫ਼ਰਵਰੀ ਨੂੰ ਸਿਨੇਮਾਘਰਾਂ ਵਿਚ ਆਉਣ ਵਾਲੀ ਇਹ ਫ਼ਿਲਮ ਇਕ ਮਜ਼ਬੂਤ ਅਤੇ ਆਪਣੇ ਨਾਲ ਬੰਨ੍ਹੀ ਰੱਖਣ ਵਾਲੀ ਕਹਾਣੀ ਦਾ ਵਾਅਦਾ ਕਰਦੀ ਹੈ, ਜੋ ਸੋਚ, ਨੈਤਿਕਤਾ ਅਤੇ ਸੱਚ ਦੀਆਂ ਨਾਜ਼ੁਕ ਪਰਤਾਂ ਨੂੰ ਡੂੰਘਾਈ ਨਾਲ ਛੂੰਹਦੀ ਹੈ।
ਨਵੇਂ ਪੋਸਟਰ ਵਿਚ ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਇਕ ਸ਼ਾਂਤ ਅਤੇ ਸੋਚ ਵਿਚ ਡੁੱਬੇ ਹੋਏ ਪਲ ਵਿਚ ਨਜ਼ਰ ਆ ਰਹੇ ਹਨ। ਲਵ ਫ਼ਿਲਮਸ ਦੇ ਬੈਨਰ ਹੇਠ ਬਣੀ ‘ਵਧ-2’ ਨੂੰ ਜਸਪਾਲ ਸਿੰਘ ਸੰਧੂ ਨੇ ਲਿਖਿਆ ਅਤੇ ਡਾਇਰੈਕਟ ਕੀਤਾ ਹੈ, ਜਦੋਂ ਕਿ ਇਸ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਨੇ ਪ੍ਰੋਡਿਊਸ ਕੀਤਾ ਹੈ।
ਪ੍ਰਭਾਸ ਦੀ 'ਦ ਰਾਜਾ ਸਾਬ' ਨੂੰ ਰਿਲੀਜ਼ ਤੋਂ ਪਹਿਲਾਂ ਮਿਲੀ ਵੱਡੀ ਰਾਹਤ; ਟਿਕਟਾਂ ਦੀਆਂ ਕੀਮਤਾਂ ਨਾਲ ਜੁੜਿਆ ਹੈ ਮਾਮਲਾ
NEXT STORY