ਨਵੀਂ ਦਿੱਲੀ : 'ਦਾਦਾ ਸਾਹਿਬ ਫਾਲਕੇ ਐਵਾਰਡ' ਸਮਾਰੋਹ ਬੀਤੀ ਸ਼ਾਮ ਮੁੰਬਈ 'ਚ ਆਯੋਜਿਤ ਕੀਤਾ ਗਿਆ, ਜਿੱਥੇ ਇੱਕ ਤੋਂ ਵੱਧ ਪ੍ਰਦਰਸ਼ਨ ਲਈ ਨਾਮਵਰ ਸਿਤਾਰਿਆਂ ਅਤੇ ਫ਼ਿਲਮਾਂ ਨੂੰ ਪੁਰਸਕਾਰ ਦਿੱਤੇ ਗਏ। ਆਲੀਆ ਭੱਟ ਤੋਂ ਲੈ ਕੇ ਵਰੁਣ ਧਵਨ ਤੱਕ ਕਈ ਸਿਤਾਰਿਆਂ ਨੇ ਇਸ 'ਚ ਸ਼ਿਰਕਤ ਕੀਤੀ। ਕਈ ਵਾਰ ਵਿਵਾਦਾਂ 'ਚ ਰਹੀ ਵਿਵੇਕ ਅਗਰੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਨੇ ਵੀ ਐਵਾਰਡ ਜਿੱਤਿਆ। ਵਿਵੇਕ ਰੰਜਨ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਨੂੰ ਸਰਵੋਤਮ ਫ਼ਿਲਮ ਸ਼੍ਰੇਣੀ 'ਚ 'ਦਾਦਾ ਸਾਹਿਬ ਫਾਲਕੇ ਪੁਰਸਕਾਰ 2023' ਮਿਲਿਆ ਹੈ। ਇਸ ਪੁਰਸਕਾਰ ਨੂੰ ਜਿੱਤਣ ਦੀ ਖ਼ੁਸ਼ੀ 'ਚ ਵਿਵੇਕ ਅਗਨੀਹੋਤਰੀ ਨੇ ਟਵੀਟ ਕੀਤਾ ਕਿ ਉਹ ਇਸ ਪੁਰਸਕਾਰ ਨੂੰ ਅੱਤਵਾਦ ਦੇ ਪੀੜਤਾਂ ਅਤੇ ਭਾਰਤ ਦੇ ਸਾਰੇ ਲੋਕਾਂ ਨੂੰ ਸਮਰਪਿਤ ਕਰਦੇ ਹਨ। ਇਸ ਫ਼ਿਲਮ ਲਈ ਅਨੁਪਮ ਖੇਰ ਨੂੰ ਮੋਸਟ ਵਰਸੇਟਾਈਲ ਐਕਟਰ ਚੁਣਿਆ ਗਿਆ।
ਦੱਸ ਦਈਏ ਕਿ ਆਲੀਆ ਭੱਟ ਨੂੰ 'ਗੰਗੂਬਾਈ ਕਾਠੀਆਵਾੜੀ' ਲਈ ਸਰਵੋਤਮ ਅਭਿਨੇਤਰੀ ਅਤੇ ਰਣਬੀਰ ਕਪੂਰ ਨੂੰ 'ਬ੍ਰਹਮਾਸਤਰ ਭਾਗ 1' ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। 'ਕਾਂਤਾਰਾ' ਫੇਮ ਰਿਸ਼ਭ ਸ਼ੈੱਟੀ ਨੂੰ ਸਰਵੋਤਮ ਪ੍ਰੋਮਿਸਿੰਗ ਐਕਟਰ ਚੁਣਿਆ ਗਿਆ। ਵਰੁਣ ਧਵਨ ਨੂੰ ਫਿਲਮ 'ਭੇੜੀਆ' ਲਈ ਕ੍ਰਿਟਿਕਸ ਬੈਸਟ ਐਵਾਰਡ ਦਿੱਤਾ ਗਿਆ। ਰੇਖਾ ਨੂੰ ਫਿਲਮ ਇੰਡਸਟਰੀ 'ਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ‘ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 2023’ਕਿਸ ਨੂੰ ਮਿਲਿਆ ਕਿਹੜਾ ਐਵਾਰਡ? ਵੇਖੋ ਜੇਤੂਆਂ ਦੀ ਪੂਰੀ ਲਿਸਟ
- ਆਰ. ਆਰ. ਆਰ. - ਫ਼ਿਲਮ ਆਫ ਦਿ ਈਅਰ
- ਦਿ ਕਸ਼ਮੀਰ ਫਾਈਲਸ - ਸਰਵੋਤਮ ਫ਼ਿਲਮ
- ਆਲੀਆ ਭੱਟ - ਸਰਵੋਤਮ ਅਦਾਕਾਰਾ (ਗੰਗੂਬਾਈ ਕਾਠੀਆਵਾੜੀ)
- ਰਣਬੀਰ ਕਪੂਰ - ਸਰਵੋਤਮ ਅਦਾਕਾਰ (ਬ੍ਰਹਮਾਸਤਰ ਭਾਗ 1)
- ਵਰੁਣ ਧਵਨ- ਆਲੋਚਕ ਸਰਵੋਤਮ ਅਦਾਕਾਰ (ਭੇੜੀਆ)
- ਰਿਸ਼ਭ ਸ਼ੈੱਟੀ - ਮੋਸਟ ਪ੍ਰੋਮੇਸਿੰਗ ਐਕਟਰ (ਕਾਂਤਾਰਾ)
- ਅਨੁਪਮ ਖੇਰ - ਮੋਸਟ ਵਰਸੇਟਾਈਲ ਐਕਟਰ (ਦਿ ਕਸ਼ਮੀਰ ਫਾਈਲਸ)
- ਰੁਦਰ : ਦਿ ਐੱਜ ਆਫ਼ ਡਾਰਕਨੈੱਸ - ਸਰਵੋਤਮ ਵੈੱਬ ਸੀਰੀਜ਼
- ਅਨੁਪਮਾ - ਟੀ. ਵੀ. ਸੀਰੀਜ਼ ਆਫ਼ ਦਿ ਈਅਰ
- ਤੇਜਸਵੀ ਪ੍ਰਕਾਸ਼ - ਸਰਵੋਤਮ ਟੀ. ਵੀ. ਅਦਾਕਾਰਾ (ਨਾਗਿਨ 6)
- ਜ਼ੈਨ ਇਮਾਮ - ਸਰਵੋਤਮ ਟੀ. ਵੀ. ਅਦਾਕਾਰ (ਫਨਾ- ਇਸ਼ਕ ਮੇਂ ਮਰਜਾਵਾਂ)
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਫ਼ਿਲਮ 'ਹੇਰਾ ਫੇਰੀ 3' ਦੀ ਸ਼ੂਟਿੰਗ ਹੋਈ ਸ਼ੁਰੂ, ਕਾਰਤਿਕ ਨਹੀਂ ਅਕਸ਼ੇ ਕੁਮਾਰ ਹੀ ਆਉਣਗੇ ਨਜ਼ਰ
NEXT STORY