Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    1:37:28 AM

  • mi vs srh

    243 ਦੌੜਾਂ ਬਣਾ ਕੇ ਵੀ ਹਾਰੀ ਮੁੰਬਈ ਇੰਡੀਅਨਜ਼,...

  • putin and trump hold phone call lasting over 90 minutes

    ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ...

  • golden opportunity to work in uae

    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ...

  • phone call from foreign minister seyed abbas araghchi

    ਈਰਾਨੀ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨੂੰ ਕੀਤਾ ਫ਼ੋਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਐਪਸਟੀਨ ਫਾਈਲਜ਼ ਦਾ ਕਹਿਰ!

BLOG News Punjabi(ਬਲਾਗ)

ਐਪਸਟੀਨ ਫਾਈਲਜ਼ ਦਾ ਕਹਿਰ!

  • Edited By Harpreet Singh,
  • Updated: 23 Feb, 2026 04:59 PM
Blog
epstein files
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਹਫ਼ਤੇ ਤੱਕ ਇੰਗਲੈਂਡ ਦੇ ਯੁਵਰਾਜ ਰਹੇ ਪ੍ਰਿੰਸ ਐਂਡਰਿਊਜ਼ ਦੀ ਗ੍ਰਿਫ਼ਤਾਰੀ ਨੇ ‘ਐਪਸਟੀਨ ਫਾਈਲਜ਼’ ’ਚ ਦਰਜ ਵਿਸ਼ਵ ਦੀਆਂ ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ। ਇਹ ਇਕ ਅਜਿਹਾ ਜਿੰਨ ਹੈ ਜੋ ਲਗਾਤਾਰ ਫੈਲਦਾ ਜਾ ਰਿਹਾ ਹੈ। ਹਰ ਰੋਜ਼ ਨਵੇਂ-ਨਵੇਂ ਨਾਂ ਅਤੇ ਉਨ੍ਹਾਂ ਦੇ ਕਾਲੇ ਕਾਰਨਾਮੇ ਉਜਾਗਰ ਹੋ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਦੇ ਨਿਆਂ ਵਿਭਾਗ ਨੇ ਇਨ੍ਹਾਂ ਫਾਈਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ’ਚ ਸ਼ਾਮਲ ਮਸ਼ਹੂਰ ਹਸਤੀਆਂ ਤੋਂ ਨਾ ਤਾਂ ਕੋਈ ਪੁੱਛਗਿੱਛ ਕੀਤੀ ਅਤੇ ਨਾ ਹੀ ਉਨ੍ਹਾਂ ਖ਼ਿਲਾਫ਼ ਕੋਈ ਕੇਸ ਦਰਜ ਕੀਤਾ, ਕਿਉਂਕਿ ਉਸ ’ਤੇ ਆਪਣੇ ਹੀ ਸੱਤਾਧਾਰੀਆਂ ਦਾ ਦਬਾਅ ਸੀ। ਇਹ ਫਾਈਲਾਂ ਵੀ 30 ਜਨਵਰੀ, 2026 ਨੂੰ ਇਸ ਲਈ ਸਾਹਮਣੇ ਆਈਆਂ ਹਨ ਕਿਉਂਕਿ ਅਮਰੀਕਾ ਦੇ ਸੰਸਦ ਮੈਂਬਰਾਂ ਨੇ ਨਿਆਂ ਵਿਭਾਗ ’ਤੇ ਭਾਰੀ ਦਬਾਅ ਬਣਾਇਆ। ਅਜੇ ਵੀ ਬਹੁਤ ਸਾਰੀਆਂ ਸੂਚਨਾਵਾਂ ਨੂੰ ਇਹ ਵਿਭਾਗ ਦਬਾ ਕੇ ਬੈਠਾ ਹੈ। ਅਮਰੀਕਾ ਦੇ ਜੋ ਵੀ ਸੰਸਦ ਮੈਂਬਰ ਵਾਰੀ-ਵਾਰੀ ਜਾ ਕੇ ਨਿਆਂ ਵਿਭਾਗ ’ਚ ਇਨ੍ਹਾਂ ਫਾਈਲਾਂ ਦੀ ਜਾਂਚ ਕਰ ਰਹੇ ਹਨ, ਉਹ ਸਦਮੇ ’ਚ ਆ ਜਾਂਦੇ ਹਨ। ਇਨ੍ਹਾਂ ’ਚ ਦੁਨੀਆ ਦੇ ਕੁਲੀਨ ਅਤੇ ਮਸ਼ਹੂਰ ਅਮੀਰਾਂ ਤੇ ਸਿਆਸਤਦਾਨਾਂ ਦੇ ਨਾਂ ਸ਼ਾਮਲ ਹਨ।

ਹੈਰਾਨੀ ਦੀ ਗੱਲ ਹੈ ਕਿ ਭਾਰਤ ਦਾ ਬਹੁਤਾ ਮੀਡੀਆ ਹੀ ਨਹੀਂ, ਸਗੋਂ ਅਮਰੀਕਾ ਦਾ ਮੁੱਖ ਧਾਰਾ ਦਾ ਮੀਡੀਆ ਵੀ ਐਪਸਟੀਨ ਫਾਈਲਜ਼ ਬਾਰੇ ਸਾਹਮਣੇ ਆ ਰਹੀਆਂ ਦਿਲ ਦਹਿਲਾਉਣ ਵਾਲੀਆਂ ਸੂਚਨਾਵਾਂ ਨੂੰ ਉਸ ਸਰਗਰਮੀ ਨਾਲ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਹੀਂ ਕਰ ਰਿਹਾ ਜਿਵੇਂ ਕੀਤਾ ਜਾਣਾ ਚਾਹੀਦਾ ਹੈ। ਲੱਗਦਾ ਹੈ ਕਿ ਪੈਸੇ ਅਤੇ ਤਾਕਤ ਦੇ ਦਬਾਅ ਹੇਠ ਇਨ੍ਹਾਂ ਸੂਚਨਾਵਾਂ ਨੂੰ ਦਬਾਉਣ ਦਾ ਕੰਮ ਜਾਰੀ ਹੈ ਪਰ ਸੋਸ਼ਲ ਮੀਡੀਆ ਆਪਣੀ ਭੂਮਿਕਾ ਬਾਖੂਬੀ ਨਿਭਾਅ ਰਿਹਾ ਹੈ। ਜਿਨ੍ਹਾਂ ਨੂੰ ਐਪਸਟੀਨ ਫਾਈਲਜ਼ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਉਹ ਜੇਕਰ ਸੋਸ਼ਲ ਮੀਡੀਆ ’ਤੇ ਜਾ ਕੇ ‘Epstein Files’ ਕੀਵਰਡ ਲੱਭਣਗੇ ਤਾਂ ਉਨ੍ਹਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਣਗੀਆਂ।

ਇਹ ਫਾਈਲਾਂ ਇੰਨੀਆਂ ਭਿਆਨਕ ਹਨ ਕਿ ਜੇਕਰ ਇਨ੍ਹਾਂ ਨਾਲ ਜੁੜੇ ਤਾਕਤਵਰ ਲੋਕਾਂ ’ਤੇ ਕਾਨੂੰਨੀ ਕਾਰਵਾਈ ਹੋਣੀ ਸ਼ੁਰੂ ਹੋ ਜਾਵੇ ਤਾਂ ਅਮਰੀਕਾ ਦੀ ਰਾਜਸੱਤਾ ਅਤੇ ਆਰਥਿਕ ਸੱਤਾ ਢਹਿ-ਢੇਰੀ ਹੋ ਜਾਵੇਗੀ ਅਤੇ ਇਹੀ ਸਥਿਤੀ ਹੋਰਨਾਂ ਦੇਸ਼ਾਂ ’ਚ ਵੀ ਹੋ ਸਕਦੀ ਹੈ। ਅੱਜ ਅਮਰੀਕਾ ਦੇ ਹਰ ਵੱਡੇ ਸ਼ਹਿਰ ’ਚ ਲੱਖਾਂ ਨਾਗਰਿਕ ਆਪਣੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਸੜਕਾਂ ’ਤੇ ਭਾਰੀ ਪ੍ਰਦਰਸ਼ਨ ਕਰ ਰਹੇ ਹਨ, ਕਿਉਂਕਿ ਇਨ੍ਹਾਂ ਸ਼ੱਕੀ ਫਾਈਲਾਂ ’ਚ ਮੌਜੂਦ ਵੀਡੀਓ ਫੁਟੇਜ ’ਚ ਡੋਨਾਲਡ ਟਰੰਪ ਵਰਗੀਆਂ ਤਮਾਮ ਵੱਡੀਆਂ ਹਸਤੀਆਂ ਛੋਟੀਆਂ ਬੱਚੀਆਂ ਨਾਲ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ’ਚ ਉਨ੍ਹਾਂ ਵਿਰੁੱਧ ਅਜੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ ਪਰ ਵੱਡਾ ਸਵਾਲ ਇਹ ਹੈ ਕਿ ਜਿਸ ‘ਨਰ-ਪਿਸ਼ਾਚ’ ਨੂੰ ਬੱਚੀਆਂ ਨਾਲ ਵਹਿਸ਼ੀਆਣਾ ਜਿਨਸੀ ਸੰਬੰਧਾਂ ਦੇ ਮਾਮਲੇ ’ਚ ਸਜ਼ਾ ਮਿਲ ਚੁੱਕੀ ਸੀ, ਉਸ ਨੂੰ ਇਹ ਵੱਡੀਆਂ ਹਸਤੀਆਂ ਲਗਾਤਾਰ ਕਿਉਂ ਮਿਲਦੀਆਂ-ਜੁਲਦੀਆਂ ਰਹੀਆਂ?

ਆਓ ਜਾਣ ਲਈਏ ਕਿ ਜੈਫਰੀ ਐਡਵਰਡ ਐਪਸਟੀਨ ਕੌਣ ਸੀ? ਉਹ ਇਕ ਅਮਰੀਕੀ ਫਾਈਨਾਂਸਰ (ਧਨ ਪ੍ਰਬੰਧਕ) ਅਤੇ ਸੈਕਸ ਕ੍ਰਿਮੀਨਲ ਸੀ। ਉਹ ਨਿਊਯਾਰਕ ’ਚ ਜੰਮਿਆ, ਪੜ੍ਹਾਈ ’ਚ ਹੁਸ਼ਿਆਰ ਸੀ, ਇਕ ਪ੍ਰਾਈਵੇਟ ਸਕੂਲ ’ਚ ਅਧਿਆਪਕ ਰਿਹਾ, ਫਿਰ ਵਾਲ ਸਟਰੀਟ ’ਤੇ ‘ਬੀਅਰ ਸਟਨਰਜ਼’ ਵਰਗੇ ਵੱਡੇ ਬੈਂਕ ’ਚ ਕੰਮ ਕੀਤਾ। ਬਾਅਦ ’ਚ ਉਸਨੇ ਆਪਣੀ ਖੁਦ ਦੀ ਫਰਮ ਬਣਾਈ, ਜਿੱਥੇ ਉਹ ਅਰਬਪਤੀਆਂ ਦੇ ਪੈਸੇ ਮੈਨੇਜ ਕਰਦਾ ਸੀ। ਉਹ ਬਹੁਤ ਅਮੀਰ ਹੋ ਗਿਆ ਅਤੇ ਦੁਨੀਆ ਦੇ ਵੱਡੇ-ਵੱਡੇ ਲੋਕਾਂ ਨਾਲ ਉਸ ਦੀ ਦੋਸਤੀ ਸੀ, ਜਿਵੇਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, ਡੋਨਾਲਡ ਟਰੰਪ, ਬ੍ਰਿਟੇਨ ਦੇ ਪ੍ਰਿੰਸ ਐਂਡਰਿਊਜ਼, ਬਿੱਲ ਗੇਟਸ, ਕਈ ਸੈਲੀਬ੍ਰਿਟੀ, ਵਿਗਿਆਨੀ ਅਤੇ ਕਾਰੋਬਾਰੀ। ਉਸ ਕੋਲ ‘ਲੋਲਿਤਾ ਐਕਸਪ੍ਰੈਸ’ ਨਾਂ ਦਾ ਪ੍ਰਾਈਵੇਟ ਜੈੱਟ ਸੀ। ਨਿਊਯਾਰਕ ਅਤੇ ਫਲੋਰੀਡਾ ’ਚ ਉਸਦੇ ਮਹਿਲ ਵਰਗੇ ਘਰ ਅਤੇ ਕੈਰੇਬੀਅਨ ’ਚ ਇਕ ਨਿੱਜੀ ਟਾਪੂ ਵੀ ਸੀ ਜਿੱਥੇ ਉਹ ਸ਼ਾਨਦਾਰ ਦਾਅਵਤਾਂ ਦਿੰਦਾ ਸੀ, ਜਿਨ੍ਹਾਂ ’ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਸ਼ਿਰਕਤ ਕਰਦੀਆਂ ਸਨ।

ਐਪਸਟੀਨ ’ਤੇ ਬੱਚੀਆਂ ਅਤੇ ਨਾਬਾਲਗ ਲੜਕੀਆਂ ਦੇ ਜਿਨਸੀ ਸ਼ੋਸ਼ਣ ਅਤੇ ਸੈਕਸ ਟ੍ਰੈਫਿਕਿੰਗ (ਜਬਰ-ਜ਼ਨਾਹ/ਦੁਸ਼ਕਰਮ ਦਾ ਨੈੱਟਵਰਕ ਚਲਾਉਣ) ਦੇ ਗੰਭੀਰ ਦੋਸ਼ ਸਨ। 2005 ’ਚ ਜਦੋਂ ਫਲੋਰੀਡਾ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਕ 14 ਸਾਲ ਦੀ ਲੜਕੀ ਨੇ ਦੱਸਿਆ ਕਿ ਐਪਸਟੀਨ ਨੇ ਉਸ ਦਾ ਉਸਦੇ ਘਰ ’ਚ ‘ਸੈਕਸੁਅਲ ਮਸਾਜ’ ਦੇ ਬਹਾਨੇ ਸ਼ੋਸ਼ਣ ਕੀਤਾ। ਦਰਜਨਾਂ (ਕੁਝ ਰਿਪੋਰਟਾਂ ਅਨੁਸਾਰ 100 ਤੋਂ ਵੱਧ) ਨਾਬਾਲਗ ਲੜਕੀਆਂ ਨੇ ਕਿਹਾ ਕਿ ਐਪਸਟੀਨ ਉਨ੍ਹਾਂ ਨੂੰ ਪੈਸੇ ਦੇ ਕੇ ‘ਮਸਾਜ’ ਲਈ ਬੁਲਾਉਂਦਾ ਸੀ, ਫਿਰ ਸੈਕਸੁਅਲ ਗਤੀਵਿਧੀਆਂ ਕਰਦਾ ਸੀ। ਉਸਦੀ ਪਾਰਟਨਰ ਘਿਸਲੇਨ ਮੈਕਸਵੈੱਲ ’ਤੇ ਦੋਸ਼ ਸੀ ਕਿ ਉਹ ਐਪਸਟੀਨ ਨੂੰ ਲੜਕੀਆਂ ਮੁਹੱਈਆ ਕਰਵਾਉਂਦੀ ਸੀ। ਮੈਕਸਵੈੱਲ ਨੂੰ 2021 ’ਚ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ 20 ਸਾਲ ਦੀ ਸਜ਼ਾ ਹੋਈ ਅਤੇ ਉਹ ਅਜੇ ਜੇਲ ’ਚ ਹੈ।

ਦੂਜੇ ਪਾਸੇ 2008 ’ਚ ਇਕ ਡੀਲ ਹੋਈ ਜਿਸ ’ਚ ਐਪਸਟੀਨ ਨੇ ਆਪਣਾ ਦੋਸ਼ ਸਵੀਕਾਰ ਕਰ ਲਿਆ ਅਤੇ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਹ ਸਿਰਫ਼ 13 ਮਹੀਨੇ ਹੀ ਜੇਲ ’ਚ ਰਿਹਾ ਪਰ 2019 ’ਚ ਐਪਸਟੀਨ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਸੈਕਸ ਟ੍ਰੈਫਿਕਿੰਗ ਦੇ ਫੈਡਰਲ ਦੋਸ਼ ਲੱਗੇ ਪਰ ਫਿਰ ਜੇਲ ’ਚ ਹੀ ਉਸਦੀ ਮੌਤ ਹੋ ਗਈ। ਦੱਸਿਆ ਗਿਆ ਕਿ ਉਸ ਨੇ ਜੇਲ ’ਚ ਖੁਦਕੁਸ਼ੀ ਕਰ ਲਈ ਪਰ ਉਸ ਦੀ ਮੌਤ ਸ਼ੱਕੀ ਹਾਲਾਤ ’ਚ ਹੋਈ। ਕਿਉਂਕਿ ਉਸ ’ਤੇ 24 ਘੰਟੇ ਨਿਗਰਾਨੀ ਰੱਖਣ ਲਈ ਜੇਲ ’ਚ ਜੋ ਕੈਮਰੇ ਲੱਗੇ ਸਨ, ਉਹ ਖ਼ਰਾਬ ਹੋ ਗਏ ਸਨ, ਅਜਿਹਾ ਦੱਸਿਆ ਗਿਆ। ਇੰਨਾ ਹੀ ਨਹੀਂ, ਉਸ ’ਤੇ ਚੌਕਸੀ ਨਾਲ ਹਰ ਵਕਤ ਨਜ਼ਰ ਰੱਖਣ ਲਈ ਤਾਇਨਾਤ ਸੁਰੱਖਿਆ ਗਾਰਡ ਵੀ ਸੌਂ ਗਏ ਸਨ। ਅਮਰੀਕੀ ਪ੍ਰਸ਼ਾਸਨ ਦੇ ਇਹ ਸਪੱਸ਼ਟੀਕਰਨ ਐਪਸਟੀਨ ਦੀ ਮੌਤ ਦੇ ਕਾਰਨਾਂ ਨੂੰ ਸ਼ੱਕੀ ਬਣਾ ਦਿੰਦੇ ਹਨ ਪਰ ਅਧਿਕਾਰਤ ਰਿਪੋਰਟ ਖੁਦਕੁਸ਼ੀ ਦੀ ਹੀ ਹੈ।

2025-2026 ’ਚ ਅਮਰੀਕਾ ’ਚ ‘ਐਪਸਟੀਨ ਫਾਈਲਜ਼ ਟ੍ਰਾਂਸਪੇਰੈਂਸੀ ਐਕਟ’ ਪਾਸ ਹੋਇਆ, ਜਿਸ ਤੋਂ ਬਾਅਦ ਅਮਰੀਕਾ ਦੇ ਨਿਆਂ ਵਿਭਾਗ ਨੇ ਲੱਖਾਂ ਪੰਨਿਆਂ ਦੇ ਦਸਤਾਵੇਜ਼, ਫੋਟੋਆਂ ਅਤੇ ਵੀਡੀਓ ਰਿਲੀਜ਼ ਕੀਤੇ। ਇਨ੍ਹਾਂ ਦੀ ਗਿਣਤੀ ਲਗਭਗ 35 ਲੱਖ ਪੰਨੇ ਹੈ। ਇਨ੍ਹਾਂ ’ਚ ਉਹ ਲੱਖਾਂ ਈਮੇਲ ਵੀ ਹਨ ਜਿਨ੍ਹਾਂ ’ਚ ਐਪਸਟੀਨ ਅਤੇ ਦੁਨੀਆ ਦੇ ਤਮਾਮ ਤਾਕਤਵਰ ਲੋਕਾਂ ਵਿਚਾਲੇ ਹੋਈ ਗੱਲਬਾਤ ਦਰਜ ਹੈ। ਕੁਝ ਈਮੇਲਾਂ ਤਾਂ ਅਨੈਤਿਕਤਾ ਦੀਆਂ ਹੱਦਾਂ ਪਾਰ ਕਰਨ ਵਾਲੀਆਂ ਹਨ। ਇਸ ਤੋਂ ਇਲਾਵਾ ਕਈ ਮਾਸੂਮ ਬੱਚੀਆਂ ਨਾਲ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਨੂੰ ਦਰਸਾਉਣ ਵਾਲੀਆਂ ਤਮਾਮ ਵੀਡੀਓਜ਼ ਅਤੇ ਫੋਟੋਆਂ ਵੀ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਐਪਸਟੀਨ ਆਪਣੇ ਹਰ ਮਹਿਮਾਨ ਦੀ ਹਰ ਗਤੀਵਿਧੀ ਦਾ ਰਿਕਾਰਡ ਸਾਂਭ ਕੇ ਰੱਖਦਾ ਸੀ। ਅਕਸਰ ਅਜਿਹਾ ਉਹ ਲੋਕ ਹੀ ਕਰਦੇ ਹਨ ਜੋ ਬਾਅਦ ’ਚ ਆਪਣੇ ਇਨ੍ਹਾਂ ਮਹੱਤਵਪੂਰਨ ਸੰਪਰਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਵੱਡੇ-ਵੱਡੇ ਲਾਭ ਲੈ ਸਕਣ।

ਐਪਸਟੀਨ ਦੀ ਮੌਤ ਦੇ ਬਾਵਜੂਦ ਹੁਣ ਇਹ ਕੇਸ ਸਾਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਐਪਸਟੀਨ ਦੇ ਸੈਕਸ ਕਾਂਡ ਦੀਆਂ ਪੀੜਤਾਂ ਨੇ ਸੰਗਠਿਤ ਹੋ ਕੇ ਇਹ ਅਹਿਦ ਲਿਆ ਹੈ ਕਿ ਹੁਣ ਉਹ ਚੁੱਪ ਨਹੀਂ ਰਹਿਣਗੀਆਂ ਅਤੇ ਹਰ ਉਸ ਹਸਤੀ ਦਾ ਨਾਂ ਉਜਾਗਰ ਕਰਨਗੀਆਂ ਜਿਨ੍ਹਾਂ ਨੇ ਉਨ੍ਹਾਂ ਦੀ ਕੱਚੀ ਉਮਰ ਦੀ ਪਰਵਾਹ ਨਾ ਕਰਦਿਆਂ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਸੀ। ਮੀਰ ਤਕੀ ਮੀਰ ਦਾ ਇਕ ਸ਼ੇਅਰ ਹੈ :

‘‘ਇਬਤਿਦਾ-ਏ-ਇਸ਼ਕ ਹੈ ਰੋਤਾ ਹੈ ਕਿਆ, ਆਗੇ-ਆਗੇ ਦੇਖੀਏ ਹੋਤਾ ਹੈ ਕਿਆ।’’

-ਵਿਨੀਤ ਨਾਰਾਇਣ

  • USA
  • Epstein Files
  • World
  • Prince Andrew

ਭਾਰਤ ਦੀ ਵਿਸ਼ਵਵਿਆਪੀ ਯਾਤਰਾ ਅਤੇ ਸਾਡੀ ਸਮੂਹਿਕ ਜ਼ਿੰਮੇਵਾਰੀ

NEXT STORY

Stories You May Like

  • floods in china
    ਚੀਨ 'ਚ ਹੜ੍ਹ ਦਾ ਕਹਿਰ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਸੈਂਕੜੇ ਲੋਕ
  • police officer  s car crashes into transformers
    ਰਫ਼ਤਾਰ ਦਾ ਕਹਿਰ: ਪੁਲਸ ਅਫ਼ਸਰ ਦੀ ਗੱਡੀ ਨੇ ਟਰਾਂਸਫਾਰਮਰਾਂ 'ਚ ਮਾਰੀ ਜ਼ੋਰਦਾਰ ਟੱਕਰ, ਹਨ੍ਹੇਰੇ 'ਚ ਡੁੱਬਿਆ ਸ਼ਹਿਰ
  • fire rages in batala
    ਬਟਾਲਾ 'ਚ ਅੱਗ ਦਾ ਕਹਿਰ: ਬਿਸਕੁਟਾਂ ਦਾ ਗੋਦਾਮ ਸੜ ਕੇ ਸੁਆਹ, ਲੱਖਾਂ ਦਾ ਹੋਇਆ ਨੁਕਸਾਨ
  • heat wave rages in punjab
    ਪੰਜਾਬ 'ਚ Heat Wave ਦਾ ਕਹਿਰ, 8 ਜ਼ਿਲ੍ਹਿਆਂ ‘ਚ ਪਾਰਾ 35 ਤੋਂ ਪਾਰ, 4 ਦਿਨਾਂ ਲਈ Alert ਜਾਰੀ
  • bihar schools timings changed
    ਗਰਮੀ ਦਾ ਕਹਿਰ: ਬਿਹਾਰ ਦੇ ਸਕੂਲਾਂ ਦਾ ਬਦਲਿਆ ਸਮਾਂ, ਸਵੇਰੇ 11:30 ਵਜੇ ਹੋਵੇਗੀ ਛੁੱਟੀ
  • heatwave to wreak havoc in punjab for next 5 days
    ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
  • heatwave in punjab
    ਪੰਜਾਬ ’ਚ ਗਰਮੀ ਦਾ ਕਹਿਰ : ਸਿਹਤ ਵਿਭਾਗ ਨੇ ‘ਲੂ’ ਤੋਂ ਬਚਣ ਲਈ ਜਾਰੀ ਕੀਤੀ ਐਡਵਾਈਜ਼ਰੀ
  • punjab  s school timings should be changed
    ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਜਾਵੇ! ਭਿਆਨਕ ਗਰਮੀ ਦੇ ਕਹਿਰ ਵਿਚਾਲੇ ਮਾਪਿਆਂ ਨੇ ਚੁੱਕੀ ਮੰਗ
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • why is the decorum of language being crossed in politics
      ਰਾਜਨੀਤੀ ’ਚ ਕਿਉਂ ਲੰਘੀ ਜਾ ਰਹੀ ਭਾਸ਼ਾ ਦੀ ਮਰਿਆਦਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +