ਐਂਟਰਟੇਨਮੈਂਟ ਡੈਸਕ - ਟੀਵੀ ਅਤੇ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ, ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਖ ਖਾਸ ਖੁਸ਼ਖਬਰੀ ਸਾਂਝੀ ਕੀਤੀ ਹੈ। ਸੋਸ਼ਲ ਮੀਡੀਆ ਅਤੇ ਯੂਟਿਊਬ ਵਲੌਗ ਰਾਹੀਂ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਸਾਂਝੀਆਂ ਕਰਨ ਵਾਲਾ ਇਹ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਤੀਜੇ ਬੱਚੇ ਬਾਰੇ ਇੱਕ ਸੰਕੇਤ ਦਿੱਤਾ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਪੈਦਾ ਹੋ ਗਿਆ।
ਇਹ ਵੀ ਪੜ੍ਹੋ: 'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ ਨੂੰ ਫਾਂਸੀ ਦਾ ਮੁੱਦਾ

ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਜੋੜੇ ਦੇ ਪ੍ਰਸ਼ੰਸਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ, ਪੂਰੇ ਮਾਮਲੇ ਵਿੱਚ ਇੱਕ ਦਿਲਚਸਪ ਟਵਿਸਟ ਹੈ, ਜੋ ਕਹਾਣੀ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਗੁਰਮੀਤ ਅਤੇ ਦੇਬੀਨਾ ਨੇ ਆਪਣੇ ਤੀਜੇ ਬੱਚੇ ਬਾਰੇ ਅਸਲ ਵਿੱਚ ਕੀ ਐਲਾਨ ਕੀਤਾ, ਅਤੇ ਇਸਦੇ ਪਿੱਛੇ ਪੂਰੀ ਕਹਾਣੀ ਕੀ ਹੈ? ਆਓ ਜਾਣਦੇ ਹਾਂ।
ਇਹ ਵੀ ਪੜ੍ਹੋ: ਦਿੱਗਜ ਬਾਲੀਵੁੱਡ ਅਦਾਕਾਰ ਮੁਸ਼ਤਾਕ ਖਾਨ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਹਰ ਅੱਖ ਹੋਈ ਨਮ

ਤੀਜੇ ਬੱਚੇ ਦੇ ਨਾਲ ਆ ਰਿਹਾ ਹੈ...
ਦਰਅਸਲ ਆਪਣੇ ਯੂਟਿਊਬ ਵਲੌਗ ਰਾਹੀਂ ਪ੍ਰਸ਼ੰਸ਼ਕਾਂ ਨਾਲ ਗੱਲਬਾਤ ਕਰਦਿਆਂ ਇਸ ਜੋੜੇ ਨੇ ਐਲਾਨ ਕੀਤਾ ਕਿ ਉਹ ਆਪਣੇ 'ਤੀਜੇ ਬੱਚੇ' ਨਾਲ ਆ ਰਹੇ ਹਨ। ਹੁਣ ਇੱਥੇ ਤੁਸੀਂ ਵੀ ਸੋਚ ਰਹੇ ਹੋ ਕਿ ਦੇਬੀਨਾ ਪ੍ਰੈਗਨੈਂਟ ਹੈ ਪਰ ਇਹ ਸੱਚ ਨਹੀਂ ਹੈ। ਯਾਨੀ ਦੇਬੀਨਾ ਪ੍ਰੈਗਨੈਂਟ ਨਹੀਂ ਹੈ। ਅਸਲ ਵਿੱਚ ਇਸ ਜੋੜੇ ਨੇ ਆਪਣਾ ਇਕ ਨਵਾਂ 'ਪ੍ਰੋਡਕਸ਼ਨ ਹਾਊਸ' ਸ਼ੁਰੂ ਕੀਤਾ ਹੈ, ਜਿਸ ਦਾ ਨਾਂ 'ਦੇਬਗੁਰੂ' ਰੱਖਿਆ ਗਿਆ ਹੈ। ਇਹ ਨਾਂ ਦੇਬੀਨਾ ਅਤੇ ਗੁਰਮੀਤ ਦੋਵਾਂ ਦੇ ਨਾਵਾਂ ਨੂੰ ਮਿਲਾ ਕੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: 'ਇਹ ਸੋਚੀ-ਸਮਝੀ ਚਾਲ ਹੈ, ਮੇਰੀ ਇਮੇਜ ਖਰਾਬ ਕੀਤੀ ਜਾ ਰਹੀ'; ਰਾਣੀ ਨਾਲ ਅਫੇਅਰ ਦੀਆਂ ਖਬਰਾਂ 'ਤੇ ਬੋਲੇ ਗੋਵਿੰਦਾ

ਵਲੌਗ ਦੌਰਾਨ ਜਦੋਂ ਦੇਬੀਨਾ ਨੇ ਤੀਜੇ ਬੱਚੇ ਬਾਰੇ ਗੱਲ ਕੀਤੀ ਤਾਂ ਗੁਰਮੀਤ ਵੀ ਹੈਰਾਨ ਰਹਿ ਗਏ। ਬਾਅਦ ਵਿੱਚ ਦੋਹਾਂ ਨੇ ਦੱਸਿਆ ਕਿ ਇਹ ਪ੍ਰੋਡਕਸ਼ਨ ਹਾਊਸ ਉਨ੍ਹਾਂ ਲਈ ਬੱਚੇ ਵਰਗਾ ਹੀ ਹੈ। ਦੇਬੀਨਾ ਨੇ ਕਿਹਾ ਕਿ ਜਿਵੇਂ ਪ੍ਰਸ਼ੰਸਕ ਉਨ੍ਹਾਂ ਦੇ ਬੱਚਿਆਂ ਨੂੰ ਪਿਆਰ ਦਿੰਦੇ ਹਨ, ਉਸੇ ਤਰ੍ਹਾਂ ਇਸ 'ਤੀਜੇ ਬੱਚੇ' ਯਾਨੀ ਪ੍ਰੋਡਕਸ਼ਨ ਹਾਊਸ ਨੂੰ ਵੀ ਪਿਆਰ ਦੇਣ। ਦੋਵਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਤੋਂ ਆਪਣੀ ਨਿੱਜੀ ਜਾਂ ਪੇਸ਼ੇਵਰ ਜ਼ਿੰਦਗੀ ਨਾਲ ਜੁੜੀ ਕੋਈ ਵੀ ਚੀਜ਼ ਨਹੀਂ ਲੁਕਾਈ, ਇਸ ਲਈ ਉਹ ਆਪਣੀ ਜ਼ਿੰਦਗੀ ਦੀ ਹਰ ਵੱਡੀ ਖ਼ਬਰ ਪਹਿਲਾਂ ਆਪਣੇ ਅਜ਼ੀਜ਼ਾਂ ਨਾਲ ਸਾਂਝੀ ਕਰਦੇ ਹਨ।
ਇਹ ਵੀ ਪੜ੍ਹੋ: ਭਾਰਤ ਆਇਆ ਦੁਨੀਆ ਦਾ ਸਭ ਤੋਂ ਮਸ਼ਹੂਰ ਯੂਟਿਊਬਰ MrBeast, ਪਤਨੀ ਨਾਲ ਕੀਤੇ ਤਾਜ ਮਹਿਲ ਦੇ ਦੀਦਾਰ
ਦੇਬੀਨਾ ਨੇ ਖੁਲਾਸਾ ਕੀਤਾ ਕਿ ਗੁਰਮੀਤ ਦੀ ਨਵੀਂ ਫਿਲਮ, "ਤੁਮ ਮੇਰੇ ਹੋ" ਦਾ ਟ੍ਰੇਲਰ ਇਸੇ ਦੇਬਗੁਰੂ ਪ੍ਰੋਡਕਸ਼ਨ ਹਾਊਸ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਜਾਵੇਗਾ, ਜਦੋਂ ਕਿ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ ਨੂੰ ਫਾਂਸੀ ਦਾ ਮੁੱਦਾ
NEXT STORY