ਮੁੰਬਈ (ਏਜੰਸੀ)- ਅਦਾਕਾਰਾ ਸੋਨਮ ਖਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਸਹਿ-ਕਲਾਕਾਰ ਸੰਜੇ ਦੱਤ 'ਤੇ ਗੁਪਤ ਕਰੱਸ ਸੀ, ਪਰ ਉਨ੍ਹਾਂ ਨੇ ਕਦੇ ਵੀ ਸੰਜੇ ਦੱਤ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸੀ। 1990 ਵਿੱਚ ਆਈ ਫਿਲਮ 'ਕ੍ਰੋਧ' ਵਿੱਚ ਸੰਜੇ ਦੱਤ ਨਾਲ ਕੰਮ ਕਰ ਚੁੱਕੀ ਸੋਨਮ ਨੇ ਉਸ ਦੌਰ ਦੀ ਇੱਕ ਖਾਸ ਝਲਕ ਸਾਂਝੀ ਕੀਤੀ। ਉਨ੍ਹਾਂ ਨੇ ਸੰਜੇ ਨੂੰ 'ਬਹੁਤ ਚੰਗੇ ਦਿਲ' ਵਾਲਾ ਇੱਕ ਸ਼ਾਨਦਾਰ ਸਹਿ-ਕਲਾਕਾਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨਾਲ ਕੰਮ ਕਰਨ ਦੀਆਂ ਯਾਦਾਂ ਹਮੇਸ਼ਾ ਉਸਦੇ ਦਿਲ ਦੇ ਕਰੀਬ ਰਹਿਣਗੀਆਂ।
ਇਹ ਵੀ ਪੜ੍ਹੋ: ਮਸ਼ਹੂਰ ਫ਼ਿਲਮ ਪ੍ਰੋਡਿਊਸਰ ਨੂੰ ਹੋਵੇਗੀ ਜੇਲ੍ਹ ! ਅਦਾਲਤ ਨੇ ਜਾਇਦਾਦ ਜ਼ਬਤ ਕਰਨ ਦੇ ਵੀ ਸੁਣਾਏ ਹੁਕਮ

ਉਸਨੇ ਲਿਖਿਆ: "ਆਖਰਕਾਰ, ਸੰਜੂ ਬਾਬਾ ਮੇਰੇ ਪੇਜ 'ਤੇ ਆ ਹੀ ਗਏ! (ਉਹ ਇਕਲੌਤਾ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨਾਲ ਮੈਂ ਕੰਮ ਕੀਤਾ ਅਤੇ ਜਿਨ੍ਹਾਂ 'ਤੇ ਮੈਨੂੰ ਬਹੁਤ ਕਰੱਸ਼ ਸੀ; ਉਨ੍ਹਾਂ ਨੂੰ ਇਸ ਬਾਰੇ ਕੋਈ ਭਨਕ ਨਹੀਂ ਸੀ ਅਤੇ ਮੈਂ ਵੀ ਉਨ੍ਹਾਂ ਨੂੰ ਕਦੇ ਨਹੀਂ ਦੱਸਿਆ)। ਉਹ ਮੇਰੇ ਲਈ ਬਹੁਤ ਚੰਗੇ ਦਿਲ ਵਾਲੇ, ਸਭ ਤੋਂ ਬਿਹਤਰੀਨ ਸਹਿ-ਕਲਾਕਾਰ ਹਨ! ਸੰਜੂ ਬਾਬਾ ਨਾਲ ਕੀਤੀਆਂ ਫਿਲਮਾਂ ਦੀਆਂ ਉਨ੍ਹਾਂ ਖੂਬਸੂਰਤ ਯਾਦਾਂ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗੀ।"
ਇਹ ਵੀ ਪੜ੍ਹੋ: ਨੈਸ਼ਨਲ ਟੀਵੀ 'ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ ਬੇਵੱਸ ਹੋਈ ਮਾਂ

ਦੱਸ ਦੇਈਏ ਕਿ 'ਕ੍ਰੋਧ' 1990 ਦੀ ਇੱਕ ਭਾਰਤੀ ਬਾਲੀਵੁੱਡ ਐਕਸ਼ਨ ਫਿਲਮ ਹੈ, ਜਿਸਦਾ ਨਿਰਦੇਸ਼ਨ ਸ਼ਸ਼ੀਲਾਲ ਕੇ. ਨਾਇਰ ਨੇ ਕੀਤਾ ਸੀ। ਇਸ ਵਿੱਚ ਸੰਜੇ ਦੱਤ, ਸੰਨੀ ਦਿਓਲ, ਅੰਮ੍ਰਿਤਾ ਸਿੰਘ ਅਤੇ ਸੋਨਮ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਸੋਨਮ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1987 ਵਿੱਚ ਤੇਲਗੂ ਫਿਲਮ 'ਸਮਰਾਟ' ਨਾਲ ਕੀਤੀ ਸੀ। ਹਿੰਦੀ ਸਿਨੇਮਾ ਵਿੱਚ ਉਸਨੂੰ 1988 ਵਿੱਚ ਯਸ਼ ਚੋਪੜਾ ਨੇ ਆਪਣੀ ਨਿਰਦੇਸ਼ਿਤ ਫਿਲਮ 'ਵਿਜੈ' ਰਾਹੀਂ ਲਾਂਚ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵਪਾਰਕ ਤੌਰ 'ਤੇ ਸਫਲ ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚ 'ਤ੍ਰਿਦੇਵ', 'ਮਿੱਟੀ ਔਰ ਸੋਨਾ', 'ਕ੍ਰੋਧ', 'ਅਜੂਬਾ', 'ਫਤਿਹ' ਅਤੇ 'ਵਿਸ਼ਵਾਤਮਾ' ਸ਼ਾਮਲ ਹਨ। ਉਹ ਆਖਰੀ ਵਾਰ 1994 ਦੀ ਫਿਲਮ 'ਇਨਸਾਨੀਅਤ' ਵਿੱਚ ਨਜ਼ਰ ਆਈ ਸੀ, ਜੋ ਕਿ ਰਮਨਜੀਤ ਜੁਨੇਜਾ ਦੁਆਰਾ ਨਿਰਦੇਸ਼ਿਤ ਇੱਕ ਐਕਸ਼ਨ-ਥ੍ਰਿਲਰ ਫਿਲਮ ਸੀ।

ਇਹ ਵੀ ਪੜ੍ਹੋ: CM ਵਿਜੇ ਮਗਰੋਂ ਸਿਆਸੀ ਮੈਦਾਨ 'ਚ ਉਤਰੇਗਾ ਇਕ ਹੋਰ ਦਿੱਗਜ ਅਦਾਕਾਰ ! ਛਿੜੀ ਨਵੀਂ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"ਅਜੇ ਵੀ ਸੁਪਨੇ ਵਰਗਾ ਲੱਗ ਰਿਹੈ"; ਫਿਲਮ 'ਰਾਮਾਇਣ' 'ਚ ਲਕਸ਼ਮਣ ਦੀ ਭੂਮਿਕਾ ਮਿਲਣ 'ਤੇ ਬੋਲੇ ਰਵੀ ਦੁਬੇ
NEXT STORY