ਕੋਚੀ : ਪ੍ਰਸਿੱਧ ਮਲਿਆਲਮ ਫਿਲਮ ਨਿਰਦੇਸ਼ਕ ਰਾਜੇਸ਼ ਪਿਲੱਈ ਦਾ ਅੱਜ ਇਕ ਇਕ ਨਿਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਸਿਰਫ 41 ਸਾਲ ਦੇ ਸਨ। ਪਿਲੱਈ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਕਲਾਕਾਰ ਕੱਲ ਰਾਤ ਲੱਗਭਗ ਪੌਣੇ ਬਾਰ੍ਹਾਂ ਵਜੇ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਸਪਤਾਲ ਪਹੁੰਚੇ।
ਜ਼ਿਕਰਯੋਗ ਹੈ ਕਿ ਫਿਲਮਕਾਰ ਨੂੰ 'ਵੇਤਾਰ' ਫਿਲਮ ਦੇ ਨਿਰਮਾਣ ਦੌਰਾਨ ਨਿਮੂਨੀਆ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜ ਰਹੀ ਸੀ। ਉਨ੍ਹਾਂ ਦੀ ਹਾਲ ਹੀ 'ਚ ਆਈ ਫਿਲਮ 'ਵੇਤਾਰ' ਦੀ ਰਿਲੀਜ਼ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਫਿਲਮ 'ਚ ਮੰਜੂ ਵਾਰੀਅਰ ਅਤੇ ਕੁੰਜਾਕੋ ਬੋਬਨ ਨੇ ਕੰਮ ਕੀਤਾ ਹੈ। ਉਨ੍ਹਾਂ ਦੇ ਇਲਾਜ ਦੌਰਾਨ ਹੀ ਫਿਲਮ ਦਾ ਕੰਮ ਪੂਰਾ ਹੋਇਆ। ਜਾਣਕਾਰੀ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ।
ਉਨ੍ਹਾਂ ਦੀ ਪ੍ਰਸਿੱਧ ਫਿਲਮ 'ਟ੍ਰੈਫਿਕ' ਦੇ ਹਿੰਦੀ ਰੀਮੇਕ 'ਚ ਕੰਮ ਕਰਨ ਵਾਲੇ ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਨੇ ਟਵਿਟਰ 'ਤੇ ਪਿਲੱਈ ਦੀ ਮੌਤ 'ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਲਿਖਿਆ, ''ਰਾਜੇਸ਼ ਪਿਲੱਈ ਦੀ ਬੇਵਕਤੀ ਮੌਤ ਦਾ ਬੇਹੱਦ ਦੁਖ ਹੋਇਆ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।'' ਉਨ੍ਹਾਂ ਨਾਲ ਕੰਮ ਕਰਨ ਵਾਲੀ ਅਦਾਕਾਰਾ ਦਿਵਿਆ ਦੱਤਾ ਨੇ ਕਿਹਾ, ''ਅਸੀਂ ਬਹੁਤ ਪਿਆਰਾ ਨਿਰਦੇਸ਼ਕ ਰਾਜੇਸ਼ ਪਿਲੱਈ ਗੁਆ ਦਿੱਤਾ, ਜਿਨ੍ਹਾਂ ਨੇ ਮੈਨੂੰ 'ਟ੍ਰੈਫਿਕ' ਦੌਰਾਨ ਨਿਰਦੇਸ਼ਨ ਦਿੱਤਾ।''
ਹੌਟ ਅਤੇ ਸੈਕਸੀ ਵੀਨਾ ਮਲਿਕ ਦੀਆਂ CONTROVERSIAL PICS
NEXT STORY