ਮੁੰਬਈ- ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦੇ ਅਗਵਾ ਮਾਮਲੇ 'ਚ ਪੁਲਸ ਨੂੰ ਸਫਲਤਾ ਮਿਲੀ ਹੈ। ਅਦਾਕਾਰਾ ਨੂੰ ਅਗਵਾ ਕਰਨ ਵਾਲੇ ਦੋਸ਼ੀ ਦਾ ਐਨਕਾਊਂਟਰ ਹੋ ਗਿਆ ਹੈ। ਯੂ.ਪੀ. ਪੁਲਸ ਨੇ ਦੋਸ਼ੀ ਨੂੰ ਬਿਜਨੌਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਸ ਅਤੇ ਮੁਲਜ਼ਮਾਂ ਵਿਚਾਲੇ ਮੁੱਠਭੇੜ ਹੋ ਗਈ। ਜਿਸ 'ਚ ਦੋਸ਼ੀ ਦੀ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰਾ ਮਾਮਲਾ?
ਇਹ ਵੀ ਪੜ੍ਹੋ-ਅੱਲੂ ਅਰਜੁਨ ਦੇ ਘਰ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਮਿਲੀ ਜ਼ਮਾਨਤ
ਦਿੱਲੀ ਏਅਰਪੋਰਟ ਤੋਂ ਅਗਵਾ ਦੀ ਹੋਈ ਵਾਰਦਾਤ
ਦਰਅਸਲ, 20 ਨਵੰਬਰ ਨੂੰ ਅਦਾਕਾਰ ਨੂੰ ਦਿੱਲੀ ਏਅਰਪੋਰਟ ਤੋਂ ਅਗਵਾ ਕਰ ਲਿਆ ਗਿਆ ਸੀ। ਅਦਾਕਾਰ ਮੇਰਠ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾ ਰਿਹਾ ਸੀ। ਦਿੱਲੀ ਏਅਰਪੋਰਟ 'ਤੇ ਉਸ ਨੂੰ ਲੈਣ ਆਈ ਗੱਡੀ ਨੇ ਮੇਰਠ ਦੀ ਬਜਾਏ ਦਿੱਲੀ ਦੇ ਬਾਹਰੀ ਇਲਾਕੇ 'ਚ ਲੈ ਗਏ। ਹਾਲ ਹੀ 'ਚ ਜਦੋਂ ਅਦਾਕਾਰ ਮੁੰਬਈ ਤੋਂ ਪਰਤਿਆ ਤਾਂ ਉਸ ਨੇ ਪ੍ਰੈੱਸ ਕਾਨਫਰੰਸ 'ਚ ਅਗਵਾ ਦੀ ਪੂਰੀ ਘਟਨਾ ਬਿਆਨ ਕੀਤੀ।
ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਸਾਂਝਾ
ਮੁਸ਼ਤਾਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਸੀ। ਇਸ ਵਿਚ ਉਸ ਨੇ ਦੱਸਿਆ ਸੀ ਕਿ ਅਗਵਾਕਾਰਾਂ ਨੇ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਜਦੋਂ ਉਨ੍ਹਾਂ ਨੇ ਦੇਣ ਤੋਂ ਇਨਕਾਰ ਕੀਤਾ ਤਾਂ ਅਗਵਾਕਾਰਾਂ ਨੇ ਉਨ੍ਹਾਂ ਨੂੰ ਡਰਾਇਆ ਧਮਕਾਇਆ। ਮੁਲਜ਼ਮਾਂ ਨੇ ਅਦਾਕਾਰ ਨੂੰ ਬੰਧਕ ਬਣਾ ਕੇ 12 ਘੰਟੇ ਤਸੀਹੇ ਦਿੱਤੇ।
ਇਹ ਵੀ ਪੜ੍ਹੋ-ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਔਰਤ ਨੇ ਦੱਸਿਆ ਜ਼ਿੰਦਗੀ ਦੀ ਸਭ ਤੋਂ ਗੰਦੀ ਰਾਤ, ਜਾਣੋ ਵਜ੍ਹਾ
ਫਰਾਰ ਦੋਸ਼ੀ ਗ੍ਰਿਫਤਾਰ
ਸਥਾਨਕ ਲੋਕਾਂ ਦੀ ਮਦਦ ਨਾਲ ਮੁਸ਼ਤਾਕ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਮਾਮਲੇ ਦੀ ਰਿਪੋਰਟ ਬਿਜਨੌਰ ਥਾਣੇ ਵਿੱਚ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਫਰਾਰ ਦੋਸ਼ੀ ਸ਼ਿਵਾ ਨੂੰ ਫੜ ਲਿਆ। ਹੁਣ ਇਸ ਮਾਮਲੇ ਦੇ ਮੁੱਖ ਮੁਲਜ਼ਮ ਲਵੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੋਸਾਂਝ ਦੇ ਕੰਸਰਟ ਨੂੰ ਔਰਤ ਨੇ ਦੱਸਿਆ ਜ਼ਿੰਦਗੀ ਦੀ ਸਭ ਤੋਂ ਗੰਦੀ ਰਾਤ, ਜਾਣੋ ਵਜ੍ਹਾ
NEXT STORY