ਐਂਟਰਟੇਨਮੈਂਟ ਡੈਸਕ : ਮਨੋਰੰਜਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਦੱਖਣੀ ਕੋਰੀਆਈ ਅਦਾਕਾਰ ਲੀ ਸਾਂਗ-ਬੋ (Lee Sang-bo) ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਹਨ। 44 ਸਾਲਾ ਅਦਾਕਾਰ ਦੀ ਮੌਤ ਦੀ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਕੋਰੀਆਈ ਇੰਡਸਟਰੀ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਸਥਾਨਕ ਪੁਲਸ ਅਧਿਕਾਰੀਆਂ ਮੁਤਾਬਕ, ਲੀ ਸਾਂਗ-ਬੋ ਦੀ ਲਾਸ਼ ਵੀਰਵਾਰ ਦੁਪਹਿਰ ਕਰੀਬ 12:40 ਵਜੇ ਪਿਓਂਗਟੇਕ ਸਥਿਤ ਉਨ੍ਹਾਂ ਦੇ ਨਿਵਾਸ ਤੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਹਾਲਤ ਵਿੱਚ ਦੇਖਿਆ। ਪੁਲਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਜਾਂ ਅਪਰਾਧਿਕ ਗਤੀਵਿਧੀ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਜਾਰੀ ਹੈ।
ਇਹ ਵੀ ਪੜ੍ਹੋ: ਵਰੁਣ ਧਵਨ ਨੇ ਆਪਣੀ ਧੀ ਦੀ ਬੀਮਾਰੀ ਬਾਰੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਨਹੀਂ ਚੱਲ ਪਾ ਰਹੀ ਸੀ ਲਾਰਾ

ਡਰੱਗ ਕੇਸ ਕਾਰਨ ਰਹੇ ਸਨ ਸੁਰਖੀਆਂ 'ਚ
ਲੀ ਸਾਂਗ-ਬੋ ਦੀ ਮੌਤ ਨੇ ਉਨ੍ਹਾਂ ਦੀ ਪੁਰਾਣੀ ਕਾਨੂੰਨੀ ਲੜਾਈ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਸਾਲ 2022 ਵਿੱਚ ਉਨ੍ਹਾਂ 'ਤੇ ਨਸ਼ੀਲੀਆਂ ਦਵਾਈਆਂ ਦੇ ਸੇਵਨ ਦਾ ਦੋਸ਼ ਲੱਗਿਆ ਸੀ, ਜਿਸ ਕਾਰਨ ਉਨ੍ਹਾਂ ਦੇ ਕਰੀਅਰ 'ਤੇ ਕਾਫੀ ਬੁਰਾ ਅਸਰ ਪਿਆ। ਹਾਲਾਂਕਿ, ਬਾਅਦ ਵਿੱਚ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਉਹ ਸਿਰਫ਼ ਡਿਪਰੈਸ਼ਨ (ਮਾਨਸਿਕ ਤਣਾਅ) ਦੀਆਂ ਦਵਾਈਆਂ ਲੈ ਰਹੇ ਸਨ। ਸਬੂਤਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ ਪ੍ਰਮੋਸ਼ਨ' ਦੇ ਲਾਏ ਇਲਜ਼ਾਮ
ਯਾਦਗਾਰ ਫਿਲਮੀ ਸਫ਼ਰ
ਲੀ ਨੇ ਸਾਲ 2006 ਵਿੱਚ 'ਇਨਵਿਜ਼ੀਬਲ ਮੈਨ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਲਗਭਗ ਦੋ ਦਹਾਕਿਆਂ ਤੱਕ ਇੰਡਸਟਰੀ ਵਿੱਚ ਕੰਮ ਕੀਤਾ ਅਤੇ 'ਪ੍ਰਾਈਵੇਟ ਲਾਈਵਜ਼', 'ਦਿ ਐਲੀਗੈਂਟ ਐਮਪਾਇਰ' ਅਤੇ 'ਰੂਗਲ' ਵਰਗੇ ਪ੍ਰਸਿੱਧ ਡਰਾਮਿਆਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
ਇਹ ਵੀ ਪੜ੍ਹੋ: ਸੁੰਦਰਤਾ ਮੁਕਾਬਲੇ ਦੌਰਾਨ ਡਿੱਗ ਗਏ ਮਾਡਲ ਦੇ ਨਕਲੀ ਦੰਦ ! 'Oops Moment' ਦੀ ਵੀਡੀਓ ਨੇ ਮਚਾਈ ਹਲਚਲ
ਕੱਲ੍ਹ ਹੋਵੇਗਾ ਅੰਤਿਮ ਸੰਸਕਾਰ
ਮੀਡੀਆ ਰਿਪੋਰਟਾਂ ਮੁਤਾਬਕ, ਅਦਾਕਾਰ ਦੀਆਂ ਅੰਤਿਮ ਰਸਮਾਂ 29 ਮਾਰਚ ਨੂੰ ਸਵੇਰੇ 10:30 ਵਜੇ ਪਿਓਂਗਟੇਕ ਦੇ ਜੁੰਗਾਂਗ ਫਿਊਨਰਲ ਹੋਮ ਵਿਖੇ ਨਿਭਾਈਆਂ ਜਾਣਗੀਆਂ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ 'ਚ ਹੀ ਫੁੱਟ-ਫੁੱਟ ਰੋਈ Actress, ਸਾਂਝਾ ਕੀਤਾ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2026 ਦੀ ਸਭ ਤੋਂ ਵੱਡੀ ਫਿਲਮ 'ਰਾਮਾਇਣ' ਨੂੰ ਲੈ ਕੇ ਆਇਆ ਵੱਡਾ ਅਪਡੇਟ, 2 ਅਪ੍ਰੈਲ ਨੂੰ ਦਿਖੇਗੀ 'ਰਾਮ' ਦੀ ਝਲਕ
NEXT STORY