ਐਂਟਰਟੇਨਮੈਂਟ ਡੈਸਕ : ਮਨੋਰੰਜਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕੰਨੜ ਅਦਾਕਾਰ ਹਰੀਸ਼ (40) ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਘਰ-ਘਰ ਪਛਾਣ ਬਣਾਉਣ ਵਾਲਾ ਇਹ ਸਿਤਾਰਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ
ਖੜ੍ਹੇ ਟੈਂਕਰ ਨਾਲ ਟਕਰਾਈ ਕਾਰ
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੋਡਾਗੂ ਜ਼ਿਲੇ ਦੇ ਕੁਸ਼ਾਲਨਗਰ ਤਾਲੁਕ 'ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ 40 ਸਾਲਾ ਹਰੀਸ਼ ਦੇਰ ਰਾਤ ਆਪਣਾ ਕੰਮ ਖਤਮ ਕਰਕੇ ਕਾਰ ਰਾਹੀਂ ਕੁਸ਼ਾਲਨਗਰ ਤੋਂ ਆਪਣੇ ਘਰ ਹੋਸਕੋਟੇ ਜਾ ਰਹੇ ਸਨ। ਨੈਸ਼ਨਲ ਹਾਈਵੇਅ 275 'ਤੇ ਜੰਗਲੀ ਇਲਾਕੇ ਦੇ ਕੋਲ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਟੈਂਕਰ ਨਾਲ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ: ਕਿ ਕਾਰ ਦੇ ਪਰਖੱਚੇ ਉੱਡ ਗਏ। ਗੰਭੀਰ ਸੱਟਾਂ ਕਾਰਨ ਅਦਾਕਾਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਪੰਜ ਤੱਤਾਂ 'ਚ ਵਿਲੀਨ ਹੋਈ ਸੁਰਾਂ ਦੀ ਮਲਿਕਾ ਆਸ਼ਾ ਭੋਸਲੇ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਵਿਲਨ ਦੇ ਕਿਰਦਾਰਾਂ ਨਾਲ ਜਿੱਤਿਆ ਸੀ ਦਿਲ
ਹਰੀਸ਼ ਕੰਨੜ ਸਿਨੇਮਾ ਅਤੇ ਟੀਵੀ ਇੰਡਸਟਰੀ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਸਨ। ਉਨ੍ਹਾਂ ਨੇ ਕਈ ਪ੍ਰਸਿੱਧ ਸੀਰੀਅਲਾਂ ਅਤੇ ਫਿਲਮਾਂ ਵਿੱਚ ਕੰਮ ਕੀਤਾ। ਖਾਸ ਕਰਕੇ ਉਨ੍ਹਾਂ ਵੱਲੋਂ ਨਿਭਾਏ ਗਏ 'ਵਿਲਨ' ਦੇ ਕਿਰਦਾਰਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਸਿਰਫ 40 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਇਸ ਤਰ੍ਹਾਂ ਚਲੇ ਜਾਣਾ ਇੰਡਸਟਰੀ ਲਈ ਇੱਕ ਵੱਡਾ ਘਾਟਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕਾਰ ਸਿੱਧੀ ਟੈਂਕਰ ਨਾਲ ਕਿਵੇਂ ਟਕਰਾਈ। ਕੀ ਇਹ ਮਾਮਲਾ ਤੇਜ਼ ਰਫ਼ਤਾਰ ਦਾ ਸੀ ਜਾਂ ਅਚਾਨਕ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ, ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਯੁਜਵੇਂਦਰ ਚਾਹਲ ਦੀ Naughty ਚੈਟ ਲੀਕ ! ਅਦਾਕਾਰਾ ਨੇ ਖੁਦ ਦਿਖਾਏ ਮੈਸੇਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਗਾਇਕ ਨੇ ਵੇਚ 'ਤੀ ਆਪਣੀ ਪ੍ਰਾਪਰਟੀ ! ਕਰੋੜਾਂ 'ਚ ਹੋਈ ਡੀਲ
NEXT STORY