ਐਂਟਰਟੇਨਮੈਂਟ ਡੈਸਕ - ਸਾਊਥ ਫਿਲਮ ਅਦਾਕਾਰ ਅਤੇ ਕਾਰ ਰੇਸਰ ਅਜੀਤ ਕੁਮਾਰ ਯੂਰਪ ਵਿੱਚ ਇੱਕ ਹਾਈ-ਸਪੀਡ ਐਂਡੋਰੈਂਸ ਰੇਸਿੰਗ ਮੁਕਾਬਲੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਏਸ਼ੀਅਨ ਲੇ ਮੈਂਸ ਸੀਰੀਜ਼ ਅਤੇ ਮਿਸ਼ੇਲਿਨ ਲੇ ਮੈਂਸ ਕੱਪ ਰੇਸਿੰਗ ਈਵੈਂਟ ਦੌਰਾਨ ਵਾਪਰਿਆ। ਰੇਸਿੰਗ ਦੌਰਾਨ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦੂਜੀ ਗੱਡੀ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀ ਮੋਟਰਸਪੋਰਟਸ ਕਾਰ ਦੇ ਪਰਖੱਚੇ ਉੱਡ ਗਏ। ਹਾਲਾਂਕਿ ਇਸ ਹਾਦਸੇ ਵਿੱਚ ਉਹ ਵਾਲ-ਵਾਲ ਬੱਚ ਗਏ ਹਨ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ ਅੱਡੀਆਂ ਰਹਿ ਗਈਆਂ ਅੱਖਾਂ

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜੀਤ ਰੇਸਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਹੋਣ। ਇਸ ਤੋਂ ਪਹਿਲਾਂ ਸਾਲ 2025 ਵਿੱਚ ਇਟਲੀ ਵਿੱਚ GT4 ਯੂਰਪੀਅਨ ਸੀਰੀਜ਼ ਦੌਰਾਨ ਉਨ੍ਹਾਂ ਦੀ ਮੋਟਰਸਪੋਰਟ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ ਉਸ ਹਾਦਸੇ ਵਿੱਚ ਵੀ ਉਹ ਵਾਲ-ਵਾਲ ਬਚੇ ਸਨ। ਫਿਰ ਉਸੇ ਸਾਲ ਦੀ ਸ਼ੁਰੂਆਤ ਵਿੱਚ ਸਪੇਨ ਅਤੇ ਫਿਰ ਦੁਬਈ ਵਿੱਚ ਵੀ ਰੇਸਿੰਗ ਦੌਰਾਨ ਉਹ ਵਾਲ-ਵਾਲ ਬਚੇ ਸਨ। ਅਜੀਤ ਕੁਮਾਰ ਫਿਲਮਾਂ ਦੇ ਨਾਲ-ਨਾਲ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਕਾਰ ਰੇਸਿੰਗ ਵਿੱਚ ਹਿੱਸਾ ਲੈ ਰਹੇ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ ਅੱਡੀਆਂ ਰਹਿ ਗਈਆਂ ਅੱਖਾਂ
NEXT STORY