ਐਂਟਰਟੇਨਮੈਂਟ ਡੈਸਕ- ਟੈਲੀਵਿਜ਼ਨ ਇੰਡਸਟਰੀ ਤੋਂ ਇਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਲਰਜ਼ ਟੀਵੀ ਦੇ ਮਸ਼ਹੂਰ ਸ਼ੋਅ 'ਡਾ. ਆਰੰਭੀ' ਵਿਚ ਕੰਮ ਕਰਨ ਵਾਲੇ 51 ਸਾਲਾ ਜੂਨੀਅਰ ਆਰਟਿਸਟ, ਅਦਾਕਾਰ ਸੰਜੀਬ ਸਿੰਘ ਦਾ ਦਿਹਾਂਤ ਹੋ ਗਿਆ ਹੈ। ਰਿਪੋਰਟਾਂ ਅਨੁਸਾਰ ਉਹ ਮੁੰਬਈ ਦੇ ਅੰਧੇਰੀ ਸਥਿਤ ਐਸ.ਜੇ. ਸਟੂਡੀਓ ਵਿਚ 13 ਘੰਟੇ ਦੀ ਸ਼ਿਫਟ ਪੂਰੀ ਕਰਕੇ ਘਰ ਵਾਪਸ ਆ ਰਹੇ ਸਨ। ਉਦੋਂ ਉਨ੍ਹਾਂ ਨੂੰ ਰਸਤੇ ਵਿੱਚ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦੇ ਜਨਰਲ ਸਕੱਤਰ ਅਸ਼ੋਕ ਦੂਬੇ ਮੁਤਾਬਕ ਸੰਜੀਬ ਦੀ ਕੰਮ ਦੀ ਸ਼ਿਫਟ ਦੁਪਹਿਰ 2 ਵਜੇ ਸ਼ੁਰੂ ਹੋਈ ਅਤੇ ਤੜਕੇ 3 ਵਜੇ ਤੱਕ ਚੱਲੀ। ਦੂਬੇ ਨੇ ਦੱਸਿਆ ਕਿ ਸੰਜੀਬ ਨੇ ਸ਼ੂਟਿੰਗ ਦੌਰਾਨ ਸਿਹਤ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਆਰਾਮ ਕਰਨ ਲਈ ਕੁਝ ਛੋਟੇ ਬ੍ਰੇਕ ਲਏ ਸਨ। ਸ਼ੂਟਿੰਗ ਤੋਂ ਬਾਅਦ, ਉਹ ਆਪਣੀ ਮੋਟਰਸਾਈਕਲ 'ਤੇ ਘਰ ਲਈ ਨਿਕਲੇ। ਰਸਤੇ 'ਚ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਣ ਲਈ ਰੁਕੇ। ਇਸ ਦੌਰਾਨ ਉਹ ਅਚਾਨਕ ਡਿੱਗ ਪਏ।
ਇਹ ਵੀ ਪੜ੍ਹੋ: ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਫਿਲਮ ਨਿਰਮਾਤਾ ਦਾ ਦਿਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
ਸੰਜੀਬ ਦੇ ਪਰਿਵਾਰ 'ਚ ਉਸ ਦੀ ਭੈਣ ਅਤੇ ਭਰਾ ਸ਼ਾਮਲ ਹਨ, ਜੋ ਕੋਲਕਾਤਾ 'ਚ ਰਹਿੰਦੇ ਹਨ। ਦੂਬੇ ਦੇ ਅਨੁਸਾਰ, ਉਸ ਦੀ ਭੈਣ ਤਲਾਕਸ਼ੁਦਾ ਹੈ, ਜਦੋਂ ਕਿ ਉਸ ਦਾ ਭਰਾ ਗੰਭੀਰ ਰੂਪ ਨਾਲ ਬੀਮਾਰ ਹੈ। FWICE ਨੇ ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਅਤੇ ਅਦਾਕਾਰ ਦੀ ਲਾਸ਼ ਨੂੰ ਏਅਰ ਕਾਰਗੋ ਰਾਹੀਂ ਕੋਲਕਾਤਾ ਵੀ ਭੇਜਿਆ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: '10 ਸਾਲ ਖੇਡ ਗਈ ਮੇਰੇ ਨਾਲ...'! ਗੌਰਵ ਖੰਨਾ ਨੇ ਅਕਾਂਕਸ਼ਾ ਨੂੰ ਲੈ ਕੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨੋਰੰਜਨ ਜਗਤ 'ਚ ਪਸਰਿਆ ਸੋਗ, ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਦਾ ਹੋਇਆ ਦਿਹਾਂਤ
NEXT STORY