ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦੀ ਪਤਨੀ ਅਤੇ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਦੇ ਪਰਿਵਾਰ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਾਨਸੀ ਸ਼ਰਮਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਦੁੱਖ ਦੀ ਘੜੀ ਵਿੱਚ ਮਾਨਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬਹੁਤ ਹੀ ਦਰਦਨਾਕ ਅਤੇ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਮੌਤ ਮਗਰੋਂ ਆਖ਼ਰੀ ਪੋਸਟ ਹੋਈ ਵਾਇਰਲ, ਪਤੀ ਬਾਰੇ ਲਿਖਿਆ...
"ਹਾਲੇ ਵੀ ਲੱਗਦਾ ਹੈ ਕਿ ਇਹ ਇੱਕ ਬੁਰਾ ਸੁਪਨਾ ਹੈ..."
ਮਾਨਸੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਇਸ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਕਿ ਉਸਦੇ ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਸ ਨੇ ਲਿਖਿਆ, "ਪਾਪਾ... ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਲੋਕ ਇੱਕ ਦਿਨ ਇੰਝ ਚਲੇ ਜਾਂਦੇ ਹਨ। ਮੇਰਾ ਦਿਲ ਇਹ ਮੰਨਣ ਨੂੰ ਤਿਆਰ ਨਹੀਂ ਹੈ। ਹਰ ਪਲ ਇੰਝ ਲੱਗਦਾ ਹੈ ਜਿਵੇਂ ਕੋਈ ਬੁਰਾ ਸੁਪਨਾ ਹੋਵੇ ਅਤੇ ਹੁਣੇ ਮੇਰੇ ਫੋਨ ਦੀ ਘੰਟੀ ਵੱਜੇਗੀ ਤੇ ਦੂਜੇ ਪਾਸਿਓਂ ਤੁਹਾਡੀ ਆਵਾਜ਼ ਆਵੇਗੀ— 'ਹਾਂ ਲਾਡੋ'...।"
ਇਹ ਵੀ ਪੜ੍ਹੋ: ਇਹ ਲੋਕ ਨਹੀਂ ਦੇਖ ਸਕਣਗੇ ਰਣਵੀਰ ਦੀ 'ਧੁਰੰਦਰ-2' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...

ਡਾਇਲਸਿਸ ਦੇ ਦਰਦ ਅਤੇ ਪਿਤਾ ਦੀ ਹਿੰਮਤ ਦਾ ਕੀਤਾ ਜ਼ਿਕਰ
ਮਾਨਸੀ ਨੇ ਦੱਸਿਆ ਕਿ ਉਸਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਡਾਇਲਸਿਸ ਦਾ ਦਰਦ ਸਹਿ ਰਹੇ ਸਨ। ਉਸਨੇ ਲਿਖਿਆ, "ਮੈਂ ਤੁਹਾਡਾ ਦਰਦ ਦੇਖਿਆ ਹੈ... ਉਹ ਲੰਬੇ ਡਾਇਲਸਿਸ ਦੇ ਦਿਨ... ਪਰ ਫਿਰ ਵੀ ਤੁਸੀਂ ਸਾਡੇ ਲਈ ਮੁਸਕਰਾਉਂਦੇ ਰਹੇ। ਤੁਸੀਂ ਸਾਨੂੰ ਕਦੇ ਟੁੱਟਣ ਨਹੀਂ ਦਿੱਤਾ।"
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ
ਮਾਨਸੀ ਨੂੰ ਰਿਹਾ ਇੱਕ ਵੱਡਾ ਪਛਤਾਵਾ
ਆਪਣੀ ਪੋਸਟ ਵਿੱਚ ਮਾਨਸੀ ਨੇ ਇੱਕ ਅਜਿਹੀ ਗੱਲ ਸਾਂਝੀ ਕੀਤੀ ਜੋ ਉਸਦੇ ਦਿਲ 'ਤੇ ਹਮੇਸ਼ਾ ਬੋਝ ਰਹੇਗੀ। ਉਸ ਨੇ ਦੱਸਿਆ ਕਿ ਜਿਸ ਦਿਨ ਉਸਦੇ ਪਿਤਾ ਨੇ ਆਖਰੀ ਵਾਰ ਫੋਨ ਕੀਤਾ ਸੀ, ਉਹ ਆਪਣੇ ਦੋਹਤੇ (ਮਿਜ਼ਰਾਬ) ਨਾਲ ਗੱਲ ਕਰਨਾ ਚਾਹੁੰਦੇ ਸਨ, ਪਰ ਮਾਨਸੀ ਉਸ ਸਮੇਂ ਗੱਲ ਨਹੀਂ ਕਰਵਾ ਸਕੀ। ਉਸ ਨੇ ਭਰੇ ਮਨ ਨਾਲ ਲਿਖਿਆ, "ਜੇ ਮੈਂ ਪਿੱਛੇ ਜਾ ਸਕਦੀ, ਤਾਂ ਮੈਂ ਉਸ ਪਲ ਨੂੰ ਕਦੇ ਜਾਣ ਨਾ ਦਿੰਦੀ। ਮੈਨੂੰ ਨਹੀਂ ਪਤਾ ਸੀ ਕਿ ਉਹ ਸਾਡੀ ਆਖਰੀ ਗੱਲ ਹੋਵੇਗੀ।"
ਇਹ ਵੀ ਪੜ੍ਹੋ: ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ ਇੰਨਾ ਮਹਿੰਗਾ Gift
ਸਮਾਜਿਕ ਰੀਤਾਂ 'ਤੇ ਚੁੱਕੇ ਸਵਾਲ
ਪਿਤਾ ਦੇ ਅੰਤਿਮ ਸਸਕਾਰ ਅਤੇ ਰੀਤਾਂ ਦਾ ਜ਼ਿਕਰ ਕਰਦਿਆਂ ਮਾਨਸੀ ਨੇ ਆਪਣਾ ਦਰਦ ਬਿਆਨ ਕੀਤਾ। ਉਸਨੇ ਕਿਹਾ ਕਿ ਉਸਨੂੰ ਇਹ ਸਮਝ ਨਹੀਂ ਆਉਂਦਾ ਕਿ ਅਜਿਹੀਆਂ ਰੀਤਾਂ ਕਿਉਂ ਹਨ ਜੋ ਇੱਕ ਧੀ ਨੂੰ ਆਪਣੇ ਪਿਤਾ ਨੂੰ ਉਸ ਤਰੀਕੇ ਨਾਲ ਅਲਵਿਦਾ ਕਹਿਣ ਤੋਂ ਰੋਕਦੀਆਂ ਹਨ ਜਿਵੇਂ ਉਹ ਚਾਹੁੰਦੀ ਸੀ। ਉਸ ਨੇ ਅੱਗੇ ਭਰੇ ਮਨ ਨਾਲ ਲਿਖਿਆ, ਕੋਈ ਵੀ ਮੈਨੂੰ ਕਦੇ ਉਸ ਤਰ੍ਹਾਂ 'ਲਾਡੋ' ਨਹੀਂ ਕਹੇਗਾ ਜਿਵੇਂ ਤੁਸੀਂ ਕਹਿੰਦੇ ਸੀ। ਤੁਹਾਡੀ ਜਗ੍ਹਾ ਕੋਈ ਨਹੀਂ ਲੈ ਸਕਦਾ, ਪਾਪਾ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਮਾਨਸੀ ਸ਼ਰਮਾ ਅਤੇ ਹੰਸ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਦੀ ਮੌਤ ਮਗਰੋਂ ਆਖ਼ਰੀ ਪੋਸਟ ਹੋਈ ਵਾਇਰਲ, ਪਤੀ ਬਾਰੇ ਲਿਖਿਆ...
NEXT STORY