ਐਂਟਰਟੇਨਮੈਂਟ ਡੈਸਕ - ਹਰਿਆਣਵੀ ਅਦਾਕਾਰਾ ਅਤੇ ਮਾਡਲ ਦਿਵਯੰਕਾ ਸਿਰੋਹੀ ਦਾ 30 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਮੰਗਲਵਾਰ ਦੇਰ ਰਾਤ ਦਿਵਯੰਕਾ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਬੇਹੋਸ਼ ਕੇ ਜ਼ਮੀਨ 'ਤੇ ਡਿੱਗ ਪਈ। ਇਸ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਪਰਿਵਾਰਕ ਮੈਂਬਰਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਬੁੱਧਵਾਰ ਸਵੇਰੇ ਗਾਜ਼ੀਆਬਾਦ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼
ਉਥੇ ਹੀ ਹੁਣ ਉਸ ਦੇ ਦਿਹਾਂਤ ਤੋਂ ਬਾਅਦ ਉਸ ਦੀ ਆਖਰੀ ਇੰਸਟਾਗ੍ਰਾਮ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ 'ਬਰਸਾਨਾ ਮਿਲਾ ਹੈ' ਭਜਨ 'ਤੇ ਨੀਲੇ ਫਲੋਰਲ ਪ੍ਰਿੰਟ ਵਾਲੇ ਵ੍ਹਾਈਟ ਲਹਿੰਗਾ-ਚੋਲੀ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਹ ਭਜਨ ਬੀ ਪ੍ਰਾਕ,ਅਫਸਾਨਾ ਖਾਨ ਅਤੇ ਮੀਰ ਦੇਸਾਈ ਵੱਲੋਂ ਗਾਇਆ ਗਿਆ ਹੈ, ਜਿਸ ਵਿੱਚ ਦਿਵਯੰਕਾ ਸਿਰੋਹੀ ਨੇ ਮੁੱਖ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ: 1932 'ਚ ਰਿਲੀਜ਼ ਹੋਈ ਭਾਰਤੀ ਫ਼ਿਲਮ ਨੇ ਗੱਡੇ ਝੰਡੇ, ਗਿਨੀਜ਼ ਬੁੱਕ 'ਚ ਨਾਂ ਹੈ ਦਰਜ, ਹਾਲੇ ਤੱਕ ਨਹੀਂ ਟੁੱਟਿਆ ਰਿਕਾਰਡ
ਦੱਸ ਦੇਈਏ ਕਿ 19 ਨਵੰਬਰ, 1996 ਨੂੰ ਜਨਮੀ, ਅਦਾਕਾਰਾ ਨੇ ਮੇਰਠ ਦੀ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਤੋਂ BCA ਅਤੇ ਬਾਅਦ ਵਿੱਚ ਸਿੱਕਮ ਤੋਂ MBA ਕੀਤੀ ਸੀ। ਦਿਵਯੰਕਾ ਆਪਣੇ ਪਰਿਵਾਰ ਨਾਲ ਗਾਜ਼ੀਆਬਾਦ ਵਿੱਚ ਰਹਿ ਰਹੀ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਡਾਂਸ ਦਾ ਬਹੁਤ ਸ਼ੌਂਕ ਸੀ।
ਇਹ ਵੀ ਪੜ੍ਹੋ: TV ਦੇ ਇੰਸਪੈਕਟਰ ਦੇ ਘਰ ਹੋ ਗਈ 'ਅਸਲੀ ਚੋਰੀ' ! ਮਸ਼ਹੂਰ ਅਦਾਕਾਰ ਨੂੰ ਲੱਗਾ ਲੱਖਾਂ ਦਾ ਚੂਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਿਲਮ ‘ਅਵਾਰਾਪਨ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
NEXT STORY