ਐਂਟਰਟੇਨਮੈਂਟ ਡੈਸਕ – ਬਾਲੀਵੁੱਡ ਦੀ ਬੇਮਿਸਾਲ ਅਦਾਕਾਰਾ ਰੇਖਾ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਬੇਝਿਜਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਅਜਿਹੀਆਂ ਫ਼ਿਲਮਾਂ ਕੀਤੀਆਂ, ਜਿਨ੍ਹਾਂ ਨੇ ਸਿਨੇਮਾ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾਂ ਨਾਲ ਜੁੜਿਆ ਇੱਕ ਕਿੱਸਾ ਫਿਲਮ ‘ਆਸਥਾ’ ਦੇ ਇੰਟੀਮੇਟ ਸੀਨ ਦਾ ਹੈ, ਜੋ ਅੱਜ ਵੀ ਚਰਚਾ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ: ਰਣਵੀਰ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਪੈ ਗਈਆਂ ਭਾਜੜਾਂ, 100 ਤੋਂ ਵੱਧ ਕਰੂ ਮੈਂਬਰਾਂ ਨੂੰ ਲਿਜਾਣਾ ਪਿਆ ਹਸਪਤਾਲ

1997 ਵਿੱਚ ਬਾਸੁ ਭੱਟਾਚਾਰਿਆ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨੇ ਸਮਾਜਿਕ ਮੁੱਦਿਆਂ ਨੂੰ ਦਰਸਾਇਆ ਸੀ। ਇਸ ਵਿੱਚ ਰੇਖਾ ਅਤੇ ਓਮ ਪੁਰੀ ਨੇ ਪਤੀ-ਪਤਨੀ ਦਾ ਕਿਰਦਾਰ ਨਿਭਾਇਆ ਸੀ। ਪਰ ਰੇਖਾ ਅਤੇ ਓਮ ਪੁਰੀ ਦੇ ਇੰਟੀਮੇਟ ਸੀਨ ਨੇ ਉਸ ਵੇਲੇ ਖ਼ਾਸ ਸੁਰਖੀਆਂ ਬਟੋਰੀਆਂ। ਕਿਹਾ ਜਾਂਦਾ ਹੈ ਕਿ ਸੀਨ ਦੀ ਸ਼ੂਟਿੰਗ ਦੌਰਾਨ ਦੋਵੇਂ ਬੇਕਾਬੂ ਹੋ ਗਏ ਸਨ।
ਇਹ ਵੀ ਪੜ੍ਹੋ: ਰਾਜਸਥਾਨ ਦੀ ਮਨਿਕਾ ਸਿਰ ਸਜਿਆ 'ਮਿਸ ਯੂਨੀਵਰਸ ਇੰਡੀਆ 2025' ਦਾ ਤਾਜ

ਦਰਅਸਲ, ਫਿਲਮ ਵਿੱਚ ਦੋਵਾਂ ਨੂੰ ਕੁਰਸੀ 'ਤੇ ਬੈਠ ਕੇ ਇੱਕ ਇੰਟੀਮੇਟ ਸੀਨ ਦੇਣਾ ਸੀ। ਇਸ ਸੀਨ ਦੌਰਾਨ ਦੋਵੇਂ ਹੀ ਬੇਕਾਬੂ ਹੋ ਗਏ। ਰੇਖਾ ਅਤੇ ਓਮ ਪੁਰੀ ਦੇ ਇੰਟੀਮੇਟ ਸੀਨ ਬਾਰੇ ਕਿਹਾ ਜਾਂਦਾ ਹੈ ਕਿ ਦੋਵੇਂ ਸਟਾਰ ਇੱਕ-ਦੂਜੇ ਵਿੱਚ ਇੰਨੇ ਗੁਆਚ ਗਏ ਕਿ ਕੁਰਸੀ ਟੁੱਟ ਗਈ। ਹਾਲਾਂਕਿ, ਫਿਲਮ 'ਆਸਥਾ' ਦੇ ਇਸ ਸੀਨ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਦੋਵਾਂ ਦੇ ਜ਼ਿਆਦਾ ਭਾਰ ਕਾਰਨ ਕੁਰਸੀ ਟੁੱਟ ਗਈ ਸੀ।
ਇਹ ਵੀ ਪੜ੍ਹੋ: ਹਨੀ ਸਿੰਘ ਨੇ 1 ਮਹੀਨੇ 'ਚ ਘਟਾਇਆ 17 ਕਿਲੋ ਭਾਰ, ਜਾਣੋ ਕੀ ਹੈ 'ਗ੍ਰੀਨ ਜੂਸ' ਫਾਰਮੂਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੀ ਸ਼ਾਨ ਤੋਂ ਬਾਲੀਵੁੱਡ ਦੀ ਸਟਾਰ ਤੱਕ! ਜਨਮਦਿਨ ਮੁਬਾਰਕ ਸਭ ਤੋਂ ਹੌਟ ਡੀਵਾ ਸੋਨਮ ਬਾਜਵਾ
NEXT STORY