ਜਲੰਧਰ (ਬਿਊਰੋ)– ਸੋਨਮ ਬਾਜਵਾ 35 ਸਾਲਾਂ ਦੀ ਹੋ ਗਈ ਹੈ ਤੇ ਇਸ ਤੋਂ ਵਧੀਆ ਸਮਾਂ ਹੋ ਹੀ ਨਹੀਂ ਸਕਦਾ, ਉਸ ਕਮਾਲ ਦੀ ਅਦਾਕਾਰਾ ਨੂੰ ਸਲਾਮੀ ਦੇਣ ਦਾ, ਜਿਸ ਨੇ ਨਾ ਸਿਰਫ਼ ਪੰਜਾਬੀ ਸਿਨੇਮਾ ’ਤੇ ਰਾਜ ਕੀਤਾ, ਸਗੋਂ ਹੁਣ ਬਾਲੀਵੁੱਡ ’ਚ ਵੀ ਆਪਣਾ ਲੋਹਾ ਮਨਵਾ ਰਹੀ ਹੈ। ਆਪਣੀ ਅਦਾਕਾਰੀ, ਸ਼ਾਨਦਾਰ ਅੰਦਾਜ਼ ਤੇ ਕਰਿਸ਼ਮੇ ਨਾਲ ਸੋਨਮ ਹਰ ਰੋਲ ’ਚ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਇੱਥੇ ਦੱਸ ਦੇਈਏ ਕਿ ਸੋਨਮ ਬਾਜਵਾ ਦਾ ਜਨਮਦਿਨ 16 ਅਗਸਤ ਨੂੰ ਹੁੰਦਾ ਹੈ।

ਪੰਜਾਬ ’ਚ ਆਪਣੀ ਬੇਮਿਸਾਲ ਅਦਾਕਾਰੀ ਨਾਲ ਦਿਲ ਜਿੱਤਣ ਤੋਂ ਬਾਅਦ, ਸੋਨਮ ਨੇ ਬਾਲੀਵੁੱਡ ’ਚ ਵੀ ਸ਼ਾਨਦਾਰ ਐਂਟਰੀ ਮਾਰੀ ਹੈ। ਉਹ ਇਸ ਵੇਲੇ 2 ਵੱਡੀਆਂ ਫ਼ਿਲਮਾਂ ‘ਹਾਊਸਫੁੱਲ 5’ ਤੇ ਬੇਸਬਰੀ ਨਾਲ ਉਡੀਕੀ ਜਾ ਰਹੀ ‘ਬਾਗ਼ੀ 4’ ਨਾਲ ਚਰਚਾ ’ਚ ਹੈ। ਪ੍ਰਸ਼ੰਸਕ ਉਸ ਦੀ ਆਉਣ ਵਾਲੀ ਫ਼ਿਲਮ ‘ਦੀਵਾਨੇ ਕੀ ਦੀਵਾਨੀਅਤ’ ਲਈ ਵੀ ਕਾਫ਼ੀ ਉਤਸ਼ਾਹਿਤ ਹਨ, ਜਿਥੇ ਉਹ ਇਕ ਹੋਰ ਯਾਦਗਾਰ ਪ੍ਰਫਾਰਮੈਂਸ ਦੇਣ ਵਾਲੀ ਹੈ।

‘ਗੋਡੇ ਗੋਡੇ ਚਾਅ’ ਲਈ ਨੈਸ਼ਨਲ ਐਵਾਰਡ ਜਿੱਤਣ ਤੋਂ ਲੈ ਕੇ ਅਸਲੀਅਤ-ਪ੍ਰਧਾਨ ਕਹਾਣੀਆਂ ਨੂੰ ਚੁਣਨ ਤੱਕ, ਸੋਨਮ ਨੇ ਹਮੇਸ਼ਾ ਉਹ ਕਿਰਦਾਰ ਚੁਣੇ ਹਨ, ਜੋ ਦਰਸ਼ਕਾਂ ਦੇ ਦਿਲ ਨਾਲ ਜੁੜਦੇ ਹਨ। ਸਕ੍ਰੀਨ ਤੋਂ ਬਾਹਰ ਵੀ ਉਹ ਜਾਨਵਰਾਂ ਦੇ ਹੱਕਾਂ ਲਈ ਮਜ਼ਬੂਤ ਆਵਾਜ਼ ਬਣੀ ਹੈ, ਜਿਸ ਨਾਲ ਸਾਬਿਤ ਹੁੰਦਾ ਹੈ ਕਿ ਉਸ ਦੀ ਦਇਆ ਵੀ ਉਸ ਦੀ ਕਲਾ ਵਾਂਗ ਹੀ ਪ੍ਰੇਰਕ ਹੈ।

ਜਦੋਂ ਸੋਨਮ ਬਾਜਵਾ ਆਪਣੀ ਜ਼ਿੰਦਗੀ ਦਾ ਇਕ ਹੋਰ ਸਾਲ ਸ਼ੁਰੂ ਕਰ ਰਹੀ ਹੈ ਤਾਂ ਇਹ ਸਾਫ਼ ਹੈ ਕਿ ਉਹ ਸਿਰਫ਼ ਇਕ ਅਦਾਕਾਰਾ ਨਹੀਂ, ਇਕ ਤਾਕਤ ਹੈ। ਚਲੋ ਸਭ ਤੋਂ ਹੌਟ ਤੇ ਟੈਲੇਂਟਿਡ ਸੋਨਮ ਬਾਜਵਾ ਨੂੰ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਦੇਈਏ, ਉਹ ਹਮੇਸ਼ਾ ਚਮਕਦੀ-ਛਾਈ ਰਹੇ ਤੇ ਆਪਣਾ ਜਾਦੂ ਹਰ ਥਾਂ ਫੈਲਾਉਂਦੀ ਰਹੇ।
ਕਮਲ ਹਾਸਨ ਨੂੰ ਗਲਾ ਵੱਢਣ ਦੀ ਧਮਕੀ ਦੇਣ ਵਾਲਾ ਖੁਦ ਪਹੁੰਚਿਆ ਕੋਰਟ, ਜਾਣੋ ਵਜ੍ਹਾ
NEXT STORY