ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਹਾਨਾ ਗੋਸਵਾਮੀ ਅਕਸਰ ਆਪਣੇ ਕਿਰਦਾਰਾਂ ਅਤੇ ਆਪਣੇ ਵਿਚਾਰਾਂ ਕਰਕੇ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਾਨਾ ਨੇ ਆਪਣੀ ਨਿੱਜੀ ਜ਼ਿੰਦਗੀ, ਪਿਆਰ ਅਤੇ 'ਓਪਨ ਰਿਲੇਸ਼ਨਸ਼ਿਪ' ਬਾਰੇ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇੱਕ ਇੰਟਰਵਿਊ ਦੌਰਾਨ ਜਦੋਂ ਸ਼ਹਾਨਾ ਨੂੰ ਓਪਨ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਗਿਆ, ਤਾਂ ਉਸ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ ਕਿ ਉਹ ਬਿਨਾਂ ਕਿਸੇ 'ਪ੍ਰਾਇਮਰੀ ਪਾਰਟਨਰ' (ਮੁੱਖ ਸਾਥੀ) ਦੇ ਓਪਨ ਰਿਲੇਸ਼ਨਸ਼ਿਪ ਵਿੱਚ ਹੈ। ਸ਼ਹਾਨਾ ਮੁਤਾਬਕ, "ਉਸ ਦੀ ਜ਼ਿੰਦਗੀ ਵਿੱਚ ਕਈ ਪਾਰਟਨਰ ਰਹੇ ਹਨ, ਯਾਨੀ ਇੱਕੋ ਸਮੇਂ ਕਈ ਮਰਦਾਂ ਨਾਲ ਸਬੰਧ ਰਹੇ ਹਨ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਉਸਦੇ ਲਈ ਕੈਜ਼ੂਅਲ ਨਹੀਂ ਹੈ। ਸ਼ਹਾਨਾ ਨੇ ਦੱਸਿਆ ਕਿ ਉਸਦੀ ਜ਼ਿੰਦਗੀ ਵਿੱਚ ਕਈ ਲੋਕ ਹਨ, ਜਿਨ੍ਹਾਂ ਨਾਲ ਉਸ ਦੇ ਲੰਬੇ ਸਮੇਂ ਤੋਂ ਸਬੰਧ ਹਨ, ਜੋ ਕਈ ਤਰੀਕਿਆਂ ਨਾਲ ਸਾਹਮਣੇ ਆਉਂਦੇ ਹਨ। ਕਈ ਵਾਰ ਇਹ ਸਿਰਫ਼ ਦੋਸਤੀ ਹੁੰਦੀ ਹੈ। ਕਈ ਵਾਰ ਇਹ ਸਰੀਰਕ ਵੀ ਹੋ ਜਾਂਦਾ ਹੈ। ਇਸਨੂੰ ਕਿਸੇ ਇੱਕ ਦਿਸ਼ਾ ਵਿੱਚ ਲਿਜਾਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਤਰੁਣ ਚੁੱਘ ਦੀ ਨਸ਼ਾ ਛੁਡਾਊ ਮੁਹਿੰਮ ਨਾਲ ਜੁੜੇ ਹਨੀ ਸਿੰਘ, ਸੁਨਹਿਰਾ ਪੰਜਾਬ ਬਣਾਉਣ ਦਾ ਲਿਆ ਸੰਕਲਪ

ਸ਼ਹਾਨਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਪੂਰੀ ਪਾਰਦਰਸ਼ਤਾ ਹੈ। ਉਨ੍ਹਾਂ ਦੇ ਸਾਰੇ ਪਾਰਟਨਰਸ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਹ ਦੂਜੇ ਲੋਕਾਂ ਨਾਲ ਵੀ ਜੁੜੀ ਹੋਈ ਹੈ। ਕਈ ਪਾਰਟਨਰ ਤਾਂ ਇੱਕ-ਦੂਜੇ ਨੂੰ ਮਿਲ ਵੀ ਚੁੱਕੇ ਹਨ। ਉਨ੍ਹਾਂ ਮੁਤਾਬਕ ਪਿਆਰ ਦਾ ਮਤਲਬ ਕਿਸੇ ਨੂੰ ਬੰਨ੍ਹਣਾ ਜਾਂ ਉਸ ਦੀ ਆਜ਼ਾਦੀ ਨੂੰ ਸੀਮਤ ਕਰਨਾ ਨਹੀਂ ਹੈ।
ਇਹ ਵੀ ਪੜ੍ਹੋ: ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

ਲੋਕਾਂ ਦੀ ਇਸ ਧਾਰਨਾ ਨੂੰ ਖਾਰਜ ਕਰਦੇ ਹੋਏ ਕਿ ਓਪਨ ਰਿਲੇਸ਼ਨਸ਼ਿਪ ਵਾਲਿਆਂ ਦੀ ਜ਼ਿੰਦਗੀ ਬਹੁਤ ਆਸਾਨ ਹੁੰਦੀ ਹੈ, ਸ਼ਹਾਨਾ ਨੇ ਕਿਹਾ, "ਬਾਹਰੋਂ ਦੇਖਣ ਵਾਲਿਆਂ ਨੂੰ ਇਹ ਆਸਾਨ ਲੱਗ ਸਕਦਾ ਹੈ, ਪਰ ਇਸ ਮੁਕਾਮ 'ਤੇ ਪਹੁੰਚਣ ਲਈ ਤੁਹਾਨੂੰ ਖੁਦ 'ਤੇ ਬਹੁਤ ਕੰਮ ਕਰਨਾ ਪੈਂਦਾ ਹੈ। ਤੁਹਾਨੂੰ ਆਪਣੀ ਈਰਖਾ, ਅਸੁਰੱਖਿਆ, ਇਕੱਲੇਪਣ ਅਤੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ।" ਉਸ ਮੁਤਾਬਕ ਅਸਲੀ ਆਜ਼ਾਦੀ ਮੁਸ਼ਕਿਲ ਭਾਵਨਾਵਾਂ ਤੋਂ ਭੱਜਣ ਵਿੱਚ ਨਹੀਂ, ਸਗੋਂ ਉਨ੍ਹਾਂ ਦਾ ਸਾਹਮਣਾ ਕਰਨ ਵਿੱਚ ਹੈ।
ਇਹ ਵੀ ਪੜ੍ਹੋ: 'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਉਰਦੂ ਦੇ ਸਭ ਤੋਂ ਮਕਬੂਲ ਸ਼ਾਇਰ ਦਾ ਹੋਇਆ ਦਿਹਾਂਤ ! ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ
NEXT STORY