ਐਂਟਰਟੇਨਮੈਂਟ ਡੈਸਕ - ਮੁੰਬਈ ਦੀ ਇਕ ਅਦਾਲਤ ਨੇ ਚੈੱਕ ਬਾਊਂਸ ਦੇ ਇਕ ਮਾਮਲੇ ’ਚ ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੂੰ 3 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭੁਗਤਾਨ ਕਰਨ ਲਈ ‘ਲੋੜੀਂਦਾ ਮੌਕਾ’ ਦਿੱਤਾ ਗਿਆ ਸੀ ਅਤੇ ਚੈੱਕ ਦਾ ਭੁਗਤਾਨ ਨਾ ਕਰਨ ਦੀ ਇੱਛਾ ਨਾਲ ਉਸ ਨੂੰ ਜਾਰੀ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਜ਼ਾ ਦਿੱਤੀ ਜਾਣੀ ਜ਼ਰੂਰੀ ਸੀ। ਅੰਧੇਰੀ ਨਿਆਇਕ ਮੈਜਿਸਟ੍ਰੇਟ (ਪਹਿਲੀ ਸ਼੍ਰੇਣੀ) ਵਾਈ. ਪੀ. ਪੁਜਾਰੀ ਨੇ 21 ਜਨਵਰੀ ਨੂੰ ‘ਨਿਗੋਸ਼ੀਏਬਲ ਇੰਸਟਰੂਮੈਂਟਸ ਐਕਟ’ ਤਹਿਤ ਵਰਮਾ ਨੂੰ ਦੋਸ਼ੀ ਪਾਇਆ ਗਿਆ ਸੀ।
ਇਹ ਵੀ ਪੜ੍ਹੋ- ਮੁੜ ਵਿਆਹ ਕਰਨ ਜਾ ਰਿਹਾ ਹੈ Prateik Babbar, ਪਰਿਵਾਰ ਨੂੰ ਨਹੀਂ ਦਿੱਤਾ ਸੱਦਾ
ਸ਼ੁੱਕਰਵਾਰ ਨੂੰ ਹੁਕਮ ਦੀ ਕਾਪੀ ਮੁਹੱਈਆ ਕਰਵਾਈ ਗਈ। ਅਦਾਲਤ ਨੇ ਰਾਮ ਗੋਪਾਲ ਵਰਮਾ ਨੂੰ ਸ਼ਿਕਾਇਤਕਰਤਾ ਨੂੰ 3 ਮਹੀਨਿਆਂ ’ਚ 3,72,219 ਰੁਪਏ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਵਰਮਾ ਨੇ ਸਜ਼ਾ ਨੂੰ ਪੈਂਡਿੰਗ ਕਰਨ ਦੀ ਮੰਗ ਕਰਦੇ ਹੋਏ ਸੈਸ਼ਨ ਅਦਾਲਤ ’ਚ ਇਕ ਅਰਜ਼ੀ ਦਾਇਰ ਕੀਤੀ ਹੈ। ਬੀਤੀ 21 ਜਨਵਰੀ ਨੂੰ ਹੁਕਮ ਪਾਸ ਕੀਤੇ ਜਾਣ ਮੌਕੇ ਰਾਮ ਗੋਪਾਲ ਵਰਮਾ ਮੌਜੂਦ ਨਹੀਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਦਾਲਤ ਨਾ ਹੋਵੇ, ਤਾਂ ਮੇਰਾ ਕਤਲ ਈ ਕਰਵਾ ਦੇਣ...', ਜਾਣੋ ਸਿੱਧੂ 'ਤੇ ਕਿਤਾਬ ਲਿਖਣ ਵਾਲੇ ਨੇ ਕਿਉਂ ਆਖੀ ਇਹ ਗੱਲ!
NEXT STORY