ਮੁੰਬਈ (ਏਜੰਸੀ)- ਸੁਨੀਲ ਸ਼ੈੱਟੀ, ਵਿਵੇਕ ਓਬਰਾਏ, ਸੂਰਜ ਪੰਚੋਲੀ ਅਤੇ ਆਕਾਂਕਸ਼ਾ ਸ਼ਰਮਾ ਸਟਾਰਰ ਫਿਲਮ 'ਕੇਸਰੀ ਵੀਰ: ਲੀਜੈਂਡਜ਼ ਆਫ ਸੋਮਨਾਥ' ਦਾ ਨਵਾਂ ਗੀਤ 'ਕੇਸਰੀ ਬੰਧਨ' ਰਿਲੀਜ਼ ਹੋ ਗਿਆ ਹੈ। ਇਹ ਗੀਤ ਵਿਆਹ ਦੇ ਪਵਿੱਤਰ ਬੰਧਨ ਨੂੰ ਦਰਸਾਉਂਦਾ ਹੈ। ਇਸ ਗਾਣੇ ਵਿਚ ਸੂਰਜ ਪੰਚੋਲੀ ਅਤੇ ਅਕਾਂਕਸ਼ਾ ਸ਼ਰਮਾ ਦੇ ਕਿਰਦਾਰ, ਹਮੀਰਜੀ ਗੋਹਿਲ ਅਤੇ ਰਜਾਲ ਦਾ ਵਿਆਹ ਦਿਖਾਇਆ ਗਿਆ ਹੈ, ਜਿੱਥੇ ਉਹ ਜੀਵਨ ਭਰ ਦਾ ਸਾਥ ਇਕੱਠੇ ਨਿਭਾਉਣ ਦਾ ਵਾਅਦਾ ਕਰਦੇ ਹਨ।
ਗਾਣੇ ਵਿੱਚ ਸੁਨੀਲ ਸ਼ੈੱਟੀ ਦੇ ਕਿਰਦਾਰ ਵੇਗੜਾ ਜੀ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ। "ਕੇਸਰੀ ਬੰਧਨ" ਗੀਤ ਨੂੰ ਸੋਨੂੰ ਨਿਗਮ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਹੈ, ਜਦੋਂ ਕਿ ਇਸਦਾ ਸੰਗੀਤ, ਬੋਲ ਅਤੇ ਨਿਰਮਾਣ ਮੋਂਟੀ ਸ਼ਰਮਾ ਦੁਆਰਾ ਕੀਤਾ ਗਿਆ ਹੈ। ਇਹ ਗੀਤ ਪੈਨੋਰਮਾ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪ੍ਰਿੰਸ ਧੀਮਾਨ ਦੁਆਰਾ ਨਿਰਦੇਸ਼ਤ, ਫਿਲਮ 'ਕੇਸਰੀ ਵੀਰ: ਲੈਜੇਂਡਸ ਆਫ ਸੋਮਨਾਥ' ਚੌਹਾਨ ਸਟੂਡੀਓਜ਼ ਦੇ ਬੈਨਰ ਹੇਠ ਕਾਨੂ ਚੌਹਾਨ ਦੁਆਰਾ ਨਿਰਮਿਤ ਹੈ। ਪੈਨੋਰਮਾ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਐਕਸ਼ਨ, ਭਾਵਨਾਵਾਂ ਅਤੇ ਡਰਾਮੇ ਨਾਲ ਭਰਪੂਰ ਹੈ, ਅਤੇ 23 ਮਈ ਨੂੰ ਦੁਨੀਆ ਭਰ ਦੇ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਆ ਰਹੀ ਹੈ।
ਰਾਸ਼ਾ ਥਡਾਨੀ ਨੇ ਸੁਪਰਹਿੱਟ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਕੀਤਾ ਜ਼ਬਰਦਸਤ ਡਾਂਸ
NEXT STORY