ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਰਾਸ਼ਾ ਥਡਾਨੀ ਨੇ ਆਪਣੀ ਮਾਂ ਰਵੀਨਾ ਟੰਡਨ ਦੇ ਸੁਪਰਹਿੱਟ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਜ਼ਬਰਦਸਤ ਡਾਂਸ ਕੀਤਾ ਹੈ। ਰਾਸ਼ਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਵਿੱਚ ਹੈ, ਜਿਸ ਵਿੱਚ ਉਹ ਆਪਣੀ ਮਾਂ ਰਵੀਨਾ ਦੇ ਗਾਣੇ "ਟਿੱਪ ਟਿੱਪ ਬਰਸਾ ਪਾਣੀ" 'ਤੇ ਜ਼ਬਰਦਸਤ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਰਾਸ਼ਾ ਨੇ ਇਸ ਸਾਲ ਰਿਲੀਜ਼ ਹੋਈ 'ਆਜ਼ਾਦ' ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ।
ਰਾਸ਼ਾ ਨੇ ਜ਼ੀ ਸਿਨੇ ਐਵਾਰਡਜ਼ 2025 ਵਿੱਚ ਆਪਣਾ ਜਲਵਾ ਬਿਖੇਰਦਿਆਂ ਫਿਲਮ ਮੋਹਰਾ ਦੇ ਗੀਤ 'ਟਿਪ ਟਿਪ ਬਰਸਾ ਪਾਣੀ' 'ਤੇ ਪੇਸ਼ਕਾਰੀ ਦਿੱਤੀ। ਉਸਨੇ ਆਪਣੇ ਸਭ ਤੋਂ ਵਧੀਆ ਮੂਵਸ ਦਿਖਾਏ। ਰਾਸ਼ਾ ਨੇ ਪੀਲੀ ਸਾੜੀ ਪਾ ਕੇ ਡਾਂਸ ਕੀਤਾ, ਉਸਨੂੰ ਦੇਖ ਕੇ ਸਾਰਿਆਂ ਨੂੰ ਰਵੀਨਾ ਦੀ ਯਾਦ ਆ ਗਈ। ਇਸ ਤੋਂ ਇਲਾਵਾ ਰਾਸ਼ਾ ਨੇ ਮਾਧੁਰੀ ਦੀਕਸ਼ਿਤ ਦੇ ਮਸ਼ਹੂਰ ਗੀਤ 'ਏਕ ਦੋ ਤੀਨ' 'ਤੇ ਵੀ ਸ਼ਾਨਦਾਰ ਡਾਂਸ ਕੀਤਾ। ਪ੍ਰਸ਼ੰਸਕ ਨਾ ਸਿਰਫ਼ ਇਨ੍ਹਾਂ ਵੀਡੀਓਜ਼ ਨੂੰ ਪਸੰਦ ਕਰ ਰਹੇ ਹਨ, ਸਗੋਂ ਇਨ੍ਹਾਂ 'ਤੇ ਕੁਮੈਂਟ ਕਰਕੇ ਰਾਸ਼ਾ ਦੀ ਪ੍ਰਸ਼ੰਸਾ ਵੀ ਕਰ ਰਹੇ ਹਨ।
ਅਨੰਨਿਆ ਨੇ ਫੋਰਬਸ ਦੀ ਇਸ ਸੂਚੀ 'ਚ ਕੀਤੀ ਐਂਟਰੀ, ਈਸ਼ਾਨ ਖੱਟਰ ਨੇ ਵੀ ਬਣਾਈ ਜਗ੍ਹਾ
NEXT STORY