ਐਂਟਰਟੇਨਮੈਂਟ ਡੈਸਕ- ਕੈਨੇਡਾ ਵਿੱਚ ਗੈਂਗਸਟਰਾਂ ਦੀ ਦਹਿਸ਼ਤ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ, ਜਿੱਥੇ ਲਗਾਤਾਰ ਪੰਜਾਬੀ ਗਾਇਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਪੰਜਾਬੀ ਗਾਇਕ ਚੰਨੀ ਨੱਟਨ ਨਾਲ ਸਬੰਧਤ ਹੈ, ਜਿਨ੍ਹਾਂ ਦੇ ਘਰ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ। ਇਹ ਘਟਨਾ 6 ਦਿਨਾਂ ਵਿੱਚ ਪੰਜਾਬੀ ਕਲਾਕਾਰ ਨੂੰ ਨਿਸ਼ਾਨਾ ਬਣਾਉਣ ਦੀ ਦੂਜੀ ਘਟਨਾ ਹੈ। ਇਸ ਤੋਂ ਠੀਕ 6 ਦਿਨ ਪਹਿਲਾਂ, ਪੰਜਾਬੀ ਗਾਇਕ ਤੇਜੀ ਕਾਹਲੋਂ ਦੇ ਘਰ 'ਤੇ ਵੀ ਕਈ ਰਾਊਂਡ ਫਾਇਰਿੰਗ ਹੋਈ ਸੀ, ਜਿਸਦੀ ਜ਼ਿੰਮੇਵਾਰੀ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ।
ਇਹ ਵੀ ਪੜ੍ਹੋ- ਚੰਗੀ ਖ਼ਬਰ! ICU 'ਚੋਂ ਬਾਹਰ ਆਏ ਸ਼੍ਰੇਅਸ ਅਈਅਰ, ਜਾਣੋ ਹੁਣ ਕਿਵੇਂ ਹੈ 'ਸਰਪੰਚ ਸਾਬ੍ਹ' ਦੀ ਸਿਹਤ
ਗੋਲਡੀ ਢਿੱਲੋਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਇਕ ਰਿਪੋਰਟ ਅਨੁਸਾਰ ਚੰਨੀ ਨੱਟਨ ਦੇ ਘਰ 'ਤੇ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਦੁਆਰਾ ਲਈ ਗਈ ਹੈ। ਗੈਂਗ ਨੇ ਗੋਲੀਬਾਰੀ ਦਾ ਕਾਰਨ ਗਾਇਕ ਚੰਨੀ ਨੱਟਨ ਦਾ ਸਰਦਾਰ ਖੇਹਰਾ ਨਾਲ ਸਬੰਧ ਦੱਸਿਆ ਹੈ। ਗੋਲਡੀ ਢਿੱਲੋਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਾਇਕ ਭਵਿੱਖ ਵਿੱਚ ਵੀ ਸਰਦਾਰ ਖੇਹਰਾ ਨਾਲ ਕੋਈ ਕੰਮ ਜਾਂ ਸਬੰਧ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁਸਾਂਝਾਵਾਲੇ ਦੇ ਕੰਸਰਟ 'ਚ ਵੱਡਾ ਵਿਵਾਦ, ਜਾਣੋ ਕੀ ਹੈ ਪੂਰਾ ਮਾਮਲਾ
ਨਿੱਜੀ ਦੁਸ਼ਮਣੀ ਨਹੀਂ, ਸਿਰਫ਼ ਚੇਤਾਵਨੀ
ਬਿਸ਼ਨੋਈ ਗੈਂਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪੰਜਾਬੀ ਗਾਇਕ ਚੰਨੀ ਨੱਟਨ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦੀ ਫਾਇਰਿੰਗ ਦਾ ਮਕਸਦ ਸਿਰਫ਼ ਚੰਨੀ ਨੱਟਨ ਨੂੰ ਚੇਤਾਵਨੀ ਦੇਣਾ ਸੀ, ਕਿਉਂਕਿ ਉਹ ਸਰਦਾਰ ਖੇਹਰਾ ਨਾਲ ਨਜ਼ਦੀਕੀਆਂ ਵਧਾ ਰਹੇ ਸਨ। ਗੈਂਗ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਖੇਹਰਾ ਨੂੰ ਨੁਕਸਾਨ ਪਹੁੰਚਾਉਣਾ ਹੈ ਅਤੇ ਉਨ੍ਹਾਂ ਨੇ ਸਰਦਾਰ ਖੇਹਰਾ ਨੂੰ ਭਵਿੱਖ ਵਿੱਚ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕਹੀ ਹੈ। ਗੈਂਗ ਵੱਲੋਂ ਸਾਰੇ ਕਲਾਕਾਰਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜਾ ਵੀ ਕਲਾਕਾਰ ਸਰਦਾਰ ਖੇਹਰਾ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਜਾਂ ਕੰਮਕਾਜ ਰੱਖੇਗਾ, ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਕੈਪਸ ਕੈਫੇ 'ਤੇ ਵੀ ਫਾਇਰਿੰਗ ਦੇ ਮਾਮਲੇ ਸਾਹਮਣੇ ਆਏ ਸਨ।
56 ਸਾਲ ਦੀ ਉਮਰ 'ਚ ਮਾਂ ਬਣੀ ਪੰਜਾਬੀ ਗਾਇਕਾ ਨਸੀਬੋ ਲਾਲ !
NEXT STORY