ਜਲੰਧਰ (ਜ. ਬ.)-ਪੰਜਾਬੀ ਜਾਗ੍ਰਿਤੀ ਮੰਚ ਵੱਲੋਂ ਕਰਵਾਏ ਪ੍ਰੋਗਰਾਮ ਵਿਚ ਪੰਜਾਬੀ ਗਾਇਕ ਮਨਕੀਰਤ ਔਲਖ ਵੱਲੋਂ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਸਾਹਮਣੇ ਗਾਏ ਗਏ ਗੰਨ ਕਲਚਰ (ਹਥਿਆਰਾਂ) ਨੂੰ ਪ੍ਰਮੋਟ ਕਰਨ ਵਾਲੇ ਗਾਣੇ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਐੱਮ. ਪੀ. ਸਿੰਘ ਨੇ ਇਸ ਮਾਮਲੇ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮਨਕੀਰਤ ਔਲਖ ਨੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਪੰਜਾਬ ਵਿਚ ਅਜਿਹੇ ਗਾਣੇ ਗਾ ਕੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਹਾਈਕੋਰਟ ਵਿਚ ਸ਼ਿਕਾਇਤ ਦਰਜ ਕਰਵਾਉਣਗੇ ਕਿਉਂਕਿ ਪੰਜਾਬ ਪਹਿਲਾਂ ਹੀ ਗੈਂਗਵਾਰ, ਫਿਰੌਤੀ ਅਤੇ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿਚ ਦੇਸੀ ਕੱਟੇ ਆਉਣ ਕਾਰਨ ਬਦਨਾਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਕਾਨੂੰਨ ਵਿਵਸਥਾ ਫੇਲ੍ਹ, ਨੌਜਵਾਨਾਂ ਦੇ ਹੋ ਰਹੇ ਫਰਜ਼ੀ ਐਨਕਾਊਂਟਰ: ਹਰਸਿਮਰਤ ਕੌਰ ਬਾਦਲਐੱਮ. ਪੀ. ਸਿੰਘ ਨੇ ਕਿਹਾ ਕਿ ਪੰਜਾਬੀ ਜਾਗ੍ਰਿਤੀ ਮੰਚ ਦੇ ਪ੍ਰੋਗਰਾਮ ਵਿਚ ਪੰਜਾਬੀ ਗਾਇਕ ਮਨਕੀਰਤ ਸਿੰਘ ਔਲਖ ਨੂੰ ਬੁਲਾਇਆ ਗਿਆ ਸੀ ਅਤੇ ਜਦੋਂ ਮਨਕੀਰਤ ਔਲਖ ਸਟੇਜ ’ਤੇ ਆਏ ਤਾਂ ਉਨ੍ਹਾਂ ਨੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਮਣੇ ‘ਬਦਨਾਮ’ ਨਾਂ ਦਾ ਗਾਣਾ ਗਾਇਆ, ਜਿਸ ਵਿਚ ਗੰਨ ਕਲਚਰ, ਸ਼ਰਾਬ, ਖ਼ੂਨ ਆਦਿ ਵਰਗੇ ਕਈ ਸ਼ਬਦ ਬੋਲੇ ਗਏ, ਜਿਸ ਨਾਲ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਉਨ੍ਹਾਂ ਕਿਹਾ ਕਿ ਹਾਈਕੋਰਟ ਦੀ ਡਾਇਰੈਕਸ਼ਨ ਨੰਬਰ 10-20-19 ਵਿਚ ਸਾਫ਼ ਕਿਹਾ ਗਿਆ ਸੀ ਕਿ ਪੰਜਾਬ ਵਿਚ ਕੋਈ ਵੀ ਗਾਇਕ ਹਥਿਆਰ, ਡਰੱਗਜ਼, ਸ਼ਰਾਬ ਅਤੇ ਮਾਹੌਲ ਖ਼ਰਾਬ ਕਰਨ ਵਾਲੇ ਗਾਣੇ ਖ਼ਾਸ ਕਰ ਕੇ ਲਾਈਵ ਆ ਕੇ ਨਹੀਂ ਗਾਵੇਗਾ ਪਰ ਜਲੰਧਰ ਵਿਚ ਹੋਏ ਪੰਜਾਬੀ ਜਾਗ੍ਰਿਤੀ ਮੰਚ ਦੇ ਪ੍ਰੋਗਰਾਮ ਵਿਚ ਸਿੰਗਰ ਨੇ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਪ੍ਰੋਗਰਾਮ ਚੱਲ ਰਿਹਾ ਸੀ, ਉਸੇ ਤਾਰੀਖ਼ ਨੂੰ ਨਵਾਂਸ਼ਹਿਰ ਦੇ ਐੱਸ. ਐੱਸ. ਪੀ. ਨੇ ਮਨਕੀਰਤ ਔਲਖ ਨੂੰ ਨੋਟਿਸ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਹੋਏ ਸਨ ਪਰ ਉਹ ਜਲੰਧਰ ਵਿਚ ਗੰਨ ਕਲਚਰ ਨੂੰ ਪ੍ਰਮੋਟ ਕਰ ਰਹੇ ਸਨ। ਐੱਮ. ਪੀ. ਸਿੰਘ ਨੇ ਦੋਸ਼ ਲਾਇਆ ਕਿ ਮਨਕੀਰਤ ਔਲਖ ਨੂੰ ‘ਆਪ’ ਸਰਕਾਰ ਦੀ ਤਾਕਤ ਦਾ ਫ਼ਾਇਦਾ ਲੈਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ੁਦ ਮਨਕੀਰਤ ਔਲਖ ਪੰਜਾਬ ਦਾ ਮਾਹੌਲ ਦੇਖ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿਚ ਸੈੱਟ ਕਰਨ ਦੀ ਗੱਲ ਕਰ ਚੁੱਕੇ ਹਨ, ਪਰ ਖ਼ੁਦ ਗੰਨ ਕਲਚਰ ਨੂੰ ਪ੍ਰਮੋਟ ਕਰਕੇ ਲੋਕਾਂ ਦੇ ਬੱਚਿਆਂ ਨੂੰ ਗੈਂਗਸਟਰਵਾਦ ਵੱਲ ਧੱਕ ਰਹੇ ਹਨ।

ਸਿੰਘ ਨੇ ਬੱਲ ਹਸਪਤਾਲ ਦੇ ਬਾਹਰ ਹੋਈ ਵਾਰਦਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸੀ ਕੱਟੇ ਹੁਣ ਬੱਚਿਆਂ ਦੇ ਹੱਥਾਂ ਵਿਚ ਆ ਗਏ ਹਨ ਅਤੇ ਬੱਚੇ ਗਾਣਿਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਜਾਗ੍ਰਿਤੀ ਮਾਰਚ ਕਰਵਾਉਣ ਵਾਲਿਆਂ ਅਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਵਿਚ ਗੰਨ ਕਲਚਰ ਪ੍ਰਮੋਟ ਕਰਨ ਦਾ ਕੰਮ ਖ਼ਤਮ ਨਹੀਂ ਹੁੰਦਾ, ਪੰਜਾਬ ਦਾ ਮਾਹੌਲ ਵਿਗੜਦਾ ਜਾਵੇਗਾ। ਇਸ ਬਾਰੇ ਉਹ ਜਲਦ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨਗੇ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਨੇ ਦੋ ਦੋਸਤਾਂ ਨੂੰ ਦਰੜਿਆ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਪਾਲ ਨੇ 6 ਮਾਰਚ ਨੂੰ ਸੱਦਿਆ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ
NEXT STORY