ਮੁੰਬਈ (ਬਿਊਰੋ)– ਪ੍ਰਾਈਮ ਵੀਡੀਓ ਨੇ ਆਪਣੇ ਪਹਿਲੇ ਲੀਗਲ ਡਰਾਮਾ ‘ਗਿਲਟੀ ਮਾਈਂਡਸ’ ਦਾ ਐਲਾਨ ਕਰ ਦਿੱਤਾ ਹੈ। ਇਸ ’ਚ ਸ਼ਰਿਆ ਪਿਲਗਾਂਵਕਰ (ਮਿਰਜ਼ਾਪੁਰ) ਤੇ ਵਰੁਣ ਮਿਤਰਾ (ਜਲੇਬੀ, ਤੇਜਸ) ਮੁੱਖ ਭੂਮਿਕਾ ’ਚ ਹਨ।
ਸ਼ੇਫਾਲੀ ਭੂਸ਼ਣ ਵਲੋਂ ਰਚਿਤ ਤੇ ਨਿਰਦੇਸ਼ਿਤ ਤੇ ਜਯੰਤ ਦਿਗੰਬਰ ਸਮਲਕਰ ਵਲੋਂ ਸਹਿ-ਨਿਰਦੇਸ਼ਿਤ ਇਹ ਲੀਗਲ ਡਰਾਮਾ ਦੋ ਜਵਾਨ ਤੇ ਉਮੰਗੀ ਵਕੀਲਾਂ ਦੀ ਯਾਤਰਾ ਨੂੰ ਉਜਾਗਰ ਕਰਦਾ ਹੈ। ਜਿਥੇ ਇਕ ਸਦਗੁਣ ਦਾ ਪ੍ਰਤੀਕ ਹੈ, ਉਥੇ ਹੀ ਦੂਜਾ ਮੰਨੀ-ਪ੍ਰਮੰਨੀ ਕਾਨੂੰਨੀ ਫਰਮ ਨਾਲ ਜੁੜਿਆ ਹੈ।
ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ
ਸੀਰੀਜ਼ ’ਚ ਨਿਮਰਤਾ ਸੇਠ, ਸੁਗੰਧਾ ਗਰਗ, ਕੁਲਭੂਸ਼ਣ ਖਰਬੰਦਾ, ਸਤੀਸ਼ ਕੌਸ਼ਿਕ, ਬੇਂਜਾਮਿਨ ਗਿਲਾਨੀ, ਵਰਿੰਦਰ ਸ਼ਰਮਾ, ਦੀਕਸ਼ਾ ਜੁਨੇਜਾ, ਪ੍ਰਣਏ ਪਚੌਰੀ, ਦੀਪਕ ਕਾਲੜਾ ਤੇ ਚਿਤਰਾਂਗਦਾ ਸਤਰੂਪਾ ਮੁੱਖ ਭੂਮਿਕਾਵਾਂ ’ਚ ਹਨ।
ਕਰਿਸ਼ਮਾ ਤੰਨਾ, ਸ਼ਕਤੀ ਕਪੂਰ ਤੇ ਸੁਚਿੱਤਰਾ ਕ੍ਰਿਸ਼ਣਾਮੂਰਤੀ ਜਿਹੇ ਕਲਾਕਾਰਾਂ ਦੀ ਗੈਸਟ ਅਪੀਅਰੰਸ ਹੈ। ਕਰਨ ਗਰੋਵਰ ਵਲੋਂ ਨਿਰਮਿਤ ਤੇ ਅੰਤਰਾ ਬੈਨਰਜੀ ਤੇ ਨਾਵੇਦ ਫਾਰੂਕੀ ਵਲੋਂ ਸਹਿ-ਨਿਰਮਿਤ, ਕੋਰਟ ਰੂਮ ਡਰਾਮਾ ’ਚ ਵਕੀਲਾਂ ਵਲੋਂ ਪੇਚਦਾਰ ਮਾਮਲੇ ਲੜ੍ਹੇ ਜਾਂਦੇ ਹਨ। ਭਾਰਤ ਤੇ 240 ਦੇਸ਼ਾਂ ਤੇ ਖੇਤਰਾਂ ’ਚ ਪ੍ਰਾਈਮ ਮੈਂਬਰਸ 22 ਅਪ੍ਰੈਲ ਤੋਂ ਐਮਾਜ਼ੋਨ ਆਰੀਜਨਲ ਸੀਰੀਜ਼ ਨੂੰ ਸਟ੍ਰੀਮ ਕਰ ਸਕਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸ਼੍ਰੀਲੰਕਾ 'ਚ ਆਰਥਿਕ ਸੰਕਟ ਦੇਖ ਚਿੰਤਾ 'ਚ ਜੈਕਲੀਨ ਫਰਨਾਂਡੀਜ਼, ਆਖੀ ਇਹ ਗੱਲ
NEXT STORY