ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ ਹਰਭਜਨ ਮਾਨ ਦੇ ਸਹੁਰੇ ਦਾ ਦਿਹਾਂਤ ਹੋ ਗਿਆ ਹੈ। ਇਸ ਦੁਖਦ ਖ਼ਬਰ ਦੀ ਜਾਣਕਾਰੀ ਖ਼ੁਦ ਗਾਇਕ ਹਰਭਜਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ। ਜਾਣਕਾਰੀ ਸਾਂਝੀ ਕਰਦੇ ਹੋਏ ਗਾਇਕ ਨੇ ਲਿਖਿਆ- 'ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਜੀ ਤੇ ਮੇਰੇ ਸਤਿਕਾਰਯੋਗ ਪਾਪਾ ਜੀ (ਸਹੁਰਾ ਸਾਹਿਬ) ਸ. ਹਰਚਰਨ ਸਿੰਘ ਗਿੱਲ ਜੀ ਟੋਰਾਂਟੋ ਵਿਖੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।
ਪਿਛਲੇ ਕਰੀਬ 53 ਸਾਲਾਂ ਤੋਂ ਟੋਰਾਂਟੋ ਵਿਖੇ ਰਹਿ ਰਹੇ ਪਾਪਾ ਜੀ ਬੜੇ ਅਗਾਂਹਵਧੁ ਖ਼ਿਆਲਾਤ ਦੇ ਮਾਲਕ ਅਤੇ ਹਰ ਇਨਸਾਨ ਦੇ ਕੰਮ ਆਉਣ ਵਾਲੇ ਨੇਕ ਦਿਲ ਇਨਸਾਨ ਸਨ।

ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਜੇਠੇ ਪੁੱਤ, ਪਾਪਾ ਜੀ ਹਰਚਰਨ ਸਿੰਘ ਜੀ ਨੇ ਆਪਣੇ ਜੱਦੀ ਪਿੰਡ ਰਾਮੂੰਵਾਲਾ ਨਵਾਂ, ਜ਼ਿਲਾ ਮੋਗਾ ਸਮੇਤ ਪੰਜਾਬ ਦੇ ਹੋਰ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀਆਂ ਦਿੱਤੀਆਂ ਨਸੀਹਤਾਂ ਤੇ ਹੱਲਾਸ਼ੇਰੀਆਂ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਆ ਹੈ। ਉਨ੍ਹਾਂ ਨੇ ਹਰ ਹਾਲਾਤ ਵਿੱਚ ਜ਼ਿੰਦਾ ਦਿਲੀ ਨਾਲ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ। ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ'।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਿਲਮ 'ਕੇਸਰੀ ਵੀਰ: ਲੈਜੇਂਡਸ ਆਫ ਸੋਮਨਾਥ' ਦਾ ਨਵਾਂ ਗੀਤ 'ਕੇਸਰੀ ਬੰਧਨ' ਰਿਲੀਜ਼
NEXT STORY