ਮੁੰਬਈ- 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਫੇਮ ਮੋਹਸਿਨ ਖਾਨ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਇਸ ਮਸ਼ਹੂਰ ਅਦਾਕਾਰ ਦੇ ਗੁੱਪ-ਚੁੱਪ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਜਾਣਕਾਰੀ ਮੁਤਾਬਕ ਮੋਹਸਿਨ ਖਾਨ ਨੇ ਪੰਜਾਬੀ ਮਾਡਲ ਅਤੇ ਹਿੰਦੀ ਸੀਰੀਅਲ ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਕਨਿਕਾ ਮਾਨ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਆਖਿਰ ਇਸ ਵਿਆਹ ਦੇ ਪਿੱਛੇ ਦੀ ਅਸਲ ਕਹਾਣੀ ਕੀ ਹੈ, ਆਓ ਜਾਣਦੇ ਹਾਂ...

ਬੀਤੇ ਦਿਨ ਕਨਿਕਾ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੇ ਟੀ.ਵੀ ਅਦਾਕਾਰ ਮੋਹਸਿਨ ਖਾਨ ਨਾਲ ਵਿਆਹ ਕਰਵਾਇਆ। ਪਰ ਦੱਸ ਦੇਈਏ ਕਿ ਇਹ ਤਸਵੀਰਾਂ ਇਸ ਸਟਾਰ ਜੋੜੀ ਦੇ ਨਵੇਂ ਗੀਤ ਦੀਆਂ ਹਨ। ਟੀਵੀ ਅਦਾਕਾਰਾ ਕਨਿਕਾ ਮਾਨ ਦੀਆਂ ਲਾਲ ਡਰੈੱਸ 'ਚ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸ ਤਸਵੀਰ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਨਿਕਾ ਆਪਣੇ ਵਿਆਹ ਦੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਸਟਾਰ ਮੋਹਸਿਨ ਖਾਨ ਅਤੇ ਕਨਿਕਾ ਮਾਨ ਦੇ ਨਵੇਂ ਗੀਤ ਦਾ ਵੀਡੀਓ ਸਾਹਮਣੇ ਆਇਆ ਹੈ। ਵਿਆਹ ਅਤੇ ਮੰਡਪ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਗੀਤ ਦਾ ਨਾਂਅ ''ਦੁਆ ਕੀਜਿਏ ਹੈ''।


ਕਰਜ਼ਾ ਚੁੱਕ ਕੇ ਸੋਨੀਆ ਗਾਂਧੀ ਨੂੰ ਪੈਸੇ ਦਿੰਦੀ ਹੈ ਹਿਮਾਚਲ ਸਰਕਾਰ, ਕੰਗਨਾ ਦਾ ਵੱਡਾ ਦੋਸ਼
NEXT STORY