ਮੁੰਬਈ (ਏਜੰਸੀ)- ਮਸ਼ਹੂਰ ਅਦਾਕਾਰਾ ਤੇ ਡਾਂਸਰ ਸ਼ੈਫ਼ਾਲੀ ਜਰੀਵਾਲਾ ਦਾ 27 ਜੂਨ ਨੂੰ ਅਚਾਨਕ ਦਿਹਾਂਤ ਹੋ ਗਿਆ, ਜਿਸ ਨਾਲ ਉਨ੍ਹਾਂ ਦੇ ਚਹੇਤਿਆਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸ਼ੈਫ਼ਾਲੀ ਦੇ ਪਤੀ ਪਾਰਾਗ ਤਿਆਗੀ ਨੇ ਸ਼ਨੀਵਾਰ ਦੀ ਸ਼ਾਮ ਓਸ਼ੀਵਾਰਾ ਸ਼ਮਸ਼ਾਨ ਘਾਟ 'ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ। ਇਸ ਦੌਰਾਨ ਉਹ ਭਾਵੁਕ ਹੋ ਗਏ ਅਤੇ ਮੀਡੀਆ ਨੂੰ ਹੱਥ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਸ਼ੈਫਾਲੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਮੌਤ ਮਗਰੋਂ ਸ਼ੈਫਾਲੀ ਦੀ ਆਖ਼ਰੀ ਪੋਸਟ ਹੋਈ ਵਾਇਰਲ, ਆਪਣੇ Ex Boyfriend ਨੂੰ ਕੀਤਾ ਸੀ ਯਾਦ
ਉਨ੍ਹਾਂ ਭਾਵੁਕ ਹੋ ਕੇ ਕਿਹਾ, "ਕਿਰਪਾ ਕਰਕੇ ਮਜ਼ਾਕ ਬਿਲਕੁਲ ਨਾ ਬਣਾਇਓ... ਮੈਂ ਬੇਨਤੀ ਕਰਦਾ ਹਾਂ ਬੱਸ...ਮੇਰੀ ਪਰੀ ਲਈ ਦੁਆ ਕਰਿਓ ਤੁਸੀਂ ਸਾਰੇ ਲੋਕ, ਉਹ ਜਿੱਥੇ ਵੀ ਰਹੇ ਖੁਸ਼ ਰਹੇ ਅਤੇ ਸ਼ਾਂਤੀ ਨਾਲ ਰਹੇ।"
ਇਹ ਵੀ ਪੜ੍ਹੋ: ਸ਼ੈਫਾਲੀ ਜ਼ਰੀਵਾਲਾ ਦੀ ਮੌਤ ਨੇ ਮੀਕਾ ਸਿੰਘ ਨੂੰ ਝੰਜੋੜਿਆ, ਕਿਹਾ – "ਇਹ ਜ਼ਿੰਦਗੀ ਕਦੋਂ ਕੀ ਵਖਾਏ, ਪਤਾ ਨਹੀਂ"
ਰਿਪੋਰਟਾਂ ਅਨੁਸਾਰ, ਸ਼ੈਫ਼ਾਲੀ ਨੂੰ ਸ਼ਨੀਵਾਰ ਤੜਕੇ ਬੈਲਵਿਊ ਮਲਟੀਸਪੈਸ਼ਲਟੀ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਰਿਪੋਰਟਾਂ ਵਿਚ ਦਿਲ ਦੇ ਦੌਰੇ ਨੂੰ ਮੌਤ ਦਾ ਕਾਰਨ ਦੱਸਿਆ ਗਿਆ, ਪਰ ਅਸਲ ਕਾਰਨ ਹਾਲੇ ਤੱਕ ਸਪਸ਼ਟ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਮਗਰੋਂ ਪੁਲਸ ਦਾ ਆਇਆ ਪਹਿਲਾ ਬਿਆਨ
ਸ਼ੈਫ਼ਾਲੀ ਜਰੀਵਾਲਾ ਨੂੰ ਸਭ ਤੋਂ ਵੱਧ ਲੋਕ 2002 ਦੇ ਮਸ਼ਹੂਰ ਮਿਊਜ਼ਿਕ ਵੀਡੀਓ 'ਕਾਂਟਾ ਲੱਗਾ' ਰਾਹੀਂ ਜਾਣਦੇ ਹਨ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਪ੍ਰਸਿੱਧੀ ਦਿਵਾਈ। ਉਨ੍ਹਾਂ ਨੇ 2004 ਦੀ ਹਿਟ ਫ਼ਿਲਮ 'ਮੁਝਸੇ ਸ਼ਾਦੀ ਕਰੋਗੀ' 'ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਬਿਗ ਬੌਸ 13 (2019) ਅਤੇ ਨਚ ਬੱਲੀਏ ਸੀਜ਼ਨ 5 ਅਤੇ 7 'ਚ ਵੀ ਆਪਣੇ ਪਤੀ ਨਾਲ ਹਿੱਸਾ ਲੈ ਚੁੱਕੀ ਹੈ। ਉਨ੍ਹਾਂ ਦੀ ਅਚਾਨਕ ਮੌਤ ਨੇ ਪੂਰੇ ਮਨੋਰੰਜਨ ਜਗਤ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਫੈਨਜ਼ ਅਤੇ ਸੈਲੀਬਰਿਟੀਜ਼ ਵੱਲੋਂ ਸੋਸ਼ਲ ਮੀਡੀਆ ਰਾਹੀਂ ਸ਼ਰਧਾਂਜਲੀਆਂ ਦੇਣ ਦਾ ਸਿਲਸਿਲਾ ਜਾਰੀ ਹੈ।
ਇਹ ਵੀ ਪੜ੍ਹੋ: 'ਕਾਂਟਾ ਲਗਾ' ਗਰਲ ਸ਼ੈਫਾਲੀ ਜਰੀਵਾਲਾ ਦੀ ਮੌਤ ਨਾਲ ਟੁੱਟੇ ਪਤੀ ਪਰਾਗ ਤਿਆਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿਲਜੀਤ ਦੁਸਾਂਝ ਦੇ ਹੱਕ ’ਚ ਨਿੱਤਰੀ ਦਿੱਲੀ ਗੁਰਦੁਆਰਾ ਕਮੇਟੀ
NEXT STORY