ਤਰਨਤਾਰਨ (ਰਮਨ): 80 ਸਾਲਾ ਸਹੁਰੇ ਵੱਲੋਂ ਨੂੰਹ ਨਾਲ ਕਮਰੇ ਵਿਚ ਦੇਰ ਰਾਤ ਦਾਖ਼ਲ ਹੋ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ ਨੂੰਹ ਦੇ ਬਿਆਨਾਂ ਹੇਠ ਸਹੁਰੇ ਖ਼ਿਲਾਫ਼ ਪਰਚਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਪੀੜਤਾ ਨੇ ਤਰਨ ਤਾਰਨ ਜ਼ਿਲ੍ਹੇ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 10 ਅਕਤੂਬਰ 2023 ਨੂੰ ਹੋਇਆ ਸੀ ਅਤੇ ਉਦੋਂ ਤੋਂ ਹੀ ਉਸ ਦਾ ਸਹੁਰਾ ਪਰਿਵਾਰ ਅਤੇ ਘਰ ਵਾਲਾ ਉਸ ਨੂੰ ਤੰਗ ਪਰੇਸ਼ਾਨ ਕਰਦੇ ਆ ਰਹੇ ਹਨ। ਸਹੁਰਾ ਉਸ ਉੱਪਰ ਮਾੜੀ ਨਿਗਾ ਰੱਖਦਾ ਸੀ। ਬੀਤੇ ਸਾਲ ਮਾਰਚ ਮਹੀਨੇ ਵਿਚ ਉਸ ਦਾ ਘਰ ਵਾਲਾ ਦੁਬਈ ਚਲਾ ਗਿਆ। ਬੀਤੀ 24 ਮਈ ਦੀ ਰਾਤ 12:30 ਵਜੇ ਦੇ ਕਰੀਬ ਆਪਣੇ ਉਸ ਦਾ ਸਹੁਰਾ ਉਸ ਦੇ ਕਮਰੇ ਵਿਚ ਆ ਵੜਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਅਤੇ ਜ਼ਬਰਦਸਤੀ ਕੀਤੀ। ਪੀੜਤਾ ਨੇ ਇਸ ਹਰਕਤ ਦਾ ਪੂਰਾ ਵਿਰੋਧ ਕੀਤਾ ਗਿਆ। ਉਸ ਨੇ ਇਸ ਘਟੀਆ ਕਰਤੂਤ ਬਾਰੇ ਆਪਣੀ ਸੱਸ,ਪਤੀ ਅਤੇ ਨਨਾਣ ਨੂੰ ਦੱਸਿਆ ਤਾਂ ਉਨ੍ਹਾਂ ਨੇ ਕੋਈ ਗੱਲ ਨਹੀਂ ਸੁਣੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਉੱਧਰ ਇਸ ਸਬੰਧੀ ਸਹੁਰੇ ਨੇ ਆਪਣੇ ਉੱਪਰ ਨੂੰਹ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠ ਕਰਾਰ ਦਿੰਦੇ ਹੋਏ ਬੇਕਸੂਰ ਦੱਸਿਆ ਹੈ। ਉਸ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉੱਧਰ ਇਸ ਸਬੰਧੀ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੇ ਹੁਕਮਾਂ ਤਹਿਤ ਨਵਜੋਤ ਕੌਰ ਦੇ ਬਿਆਨਾਂ ਹੇਠ ਸਹੁਰੇ ਸਵਰਨ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
NEXT STORY