ਹੈਦਰਾਬਾਦ (ਏਜੰਸੀ)- ਹੈਦਰਾਬਾਦ ਦੀ ਇੱਕ ਅਦਾਲਤ ਨੇ ਇੱਥੇ ਸੰਧਿਆ ਥੀਏਟਰ ਵਿੱਚ ਫਿਲਮ "ਪੁਸ਼ਪਾ 2" ਦੇ ਪ੍ਰੀਮੀਅਰ ਦੌਰਾਨ ਮਚੀ ਭਾਜੜ ਵਿੱਚ ਇੱਕ ਔਰਤ ਦੀ ਮੌਤ ਨਾਲ ਸਬੰਧਤ ਮਾਮਲੇ ਵਿੱਚ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਅਤੇ ਹੋਰ ਮੁਲਜ਼ਮਾਂ ਨੂੰ 22 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਹੈਦਰਾਬਾਦ ਪੁਲਸ ਨੇ 24 ਦਸੰਬਰ ਨੂੰ ਇਸ ਮਾਮਲੇ ਵਿੱਚ 23 ਲੋਕਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ, ਅਦਾਲਤ ਨੇ ਅੱਲੂ ਅਰਜੁਨ ਸਮੇਤ ਸਾਰੇ 23 ਦੋਸ਼ੀਆਂ ਨੂੰ 22 ਜੂਨ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਚਾਰਜਸ਼ੀਟ ਵਿੱਚ ਥੀਏਟਰ ਮਾਲਕ, ਸਾਂਝੇਦਾਰ, ਮੈਨੇਜਰ, ਲੋਅਰ ਬਾਲਕੋਨੀ ਇੰਚਾਰਜ ਅਤੇ ਗੇਟਕੀਪਰ ਨੂੰ ਬਤੌਰ ਦੋਸ਼ੀ ਨੰਬਰ 1 ਤੋਂ 10 ਤੱਕ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਅਰਜੁਨ ਨੂੰ ਦੋਸ਼ੀ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ ਹੈ। ਅੱਲੂ ਅਰਜੁਨ ਨੂੰ 4 ਦਸੰਬਰ 2024 ਨੂੰ ਇੱਕ ਥੀਏਟਰ ਵਿੱਚ "ਪੁਸ਼ਪਾ 2" ਦੀ ਸਕ੍ਰੀਨਿੰਗ ਦੌਰਾਨ ਭਾਜੜ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਇਸ ਭਾਜੜ ਵਿੱਚ ਇੱਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦੇ 8 ਸਾਲ ਦੇ ਪੁੱਤਰ ਨੂੰ ਸੱਟ ਲੱਗ ਗਈ ਸੀ। ਇਹ ਭਾਜੜ ਉਸ ਸਮੇਂ ਮਚੀ, ਜਦੋਂ ਪ੍ਰਸ਼ੰਸਕ "ਪੁਸ਼ਪਾ 2" ਦੇ ਪ੍ਰੀਮੀਅਰ ਦੌਰਾਨ ਅਦਾਕਾਰ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ ਸਨ।
ਇਸ ਘਟਨਾ ਤੋਂ ਬਾਅਦ, ਮ੍ਰਿਤਕ ਔਰਤ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ, ਹੈਦਰਾਬਾਦ ਪੁਲਸ ਨੇ ਅੱਲੂ ਅਰਜੁਨ, ਉਸਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਵਿਰੁੱਧ ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਚਿੱਕੜਪੱਲੀ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ। ਇਸ ਮਾਮਲੇ ਵਿੱਚ ਅੱਲੂ ਅਰਜੁਨ ਨੂੰ 13 ਦਸੰਬਰ, 2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤੇਲੰਗਾਨਾ ਹਾਈ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਗਈ। ਅੱਲੂ ਅਰਜੁਨ ਅਤੇ "ਪੁਸ਼ਪਾ 2" ਦੇ ਨਿਰਮਾਤਾਵਾਂ ਨੇ ਬੱਚੇ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਤੇਲੰਗਾਨਾ ਸਰਕਾਰ ਨੇ ਵੀ ਪਰਿਵਾਰ ਨੂੰ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ।
ਜ਼ੀ ਸਿਨੇਮਾ 'ਤੇ ਹੋਵੇਗਾ ਫਿਲਮ 'ਭੈਰਵਮ' ਵਰਲਡ ਟੈਲੀਵਿਜ਼ਨ ਪ੍ਰੀਮੀਅਰ
NEXT STORY