ਮੁੰਬਈ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦੀ ਫਿਲਮ 'ਸਰਬਜੀਤ' 20 ਮਈ ਨੂੰ ਰਿਲੀਜ਼ ਹੋਵੇਗੀ। ਦਰਸ਼ਕ ਇਸ ਫਿਲਮ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੀਤੇ ਦਿਨ ਹੀ ਇਨ੍ਹਾਂ ਦੀ ਫਿਲਮ 'ਸਰਬਜੀਤ' ਦਾ ਇਕ ਹੋਰ ਗੀਤ 'ਮਿਹਰਬਾਨ' ਰਿਲੀਜ਼ ਹੋਇਆ ਹੈ। ਬੀਤੇ ਦਿਨੀਂ ਹੀ ਮੁੰਬਈ 'ਚ ਸਰਬਜੀਤ ਸਿੰਘ ਦੀ ਤੀਜੀ ਬਰਸੀ 'ਤੇ ਇਕ ਪ੍ਰਾਥਨਾ ਸਭਾ ਰੱਖੀ ਗਈ। ਇਸ ਦੌਰਾਨ ਸਰਬਜੀਤ ਦਾ ਪੂਰਾ ਪਰਿਵਾਰ ਮੌਜੂਦ ਸੀ। ਇਸ ਫਿਲਮ 'ਚ ਸਰਬਜੀਤ ਦੀ ਭੈਣ 'ਦਲਬੀਰ ਕੌਰ' ਦੀ ਭੂਮਿਕਾ ਨਿਭਾਅ ਰਹੀ ਐਸ਼ਵਰਿਆ ਰਾਏ ਕਾਫੀ ਜਜ਼ਬਾਤੀ ਹੋ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇੱਥੇ ਹੀ ਉਨ੍ਹਾਂ ਨੇ ਅਸਲ ਦਲਬੀਰ ਕੌਰ ਦੇ ਪੈਰ ਛੂਹ ਕੇ ਅਸ਼ੀਰਵਾਦ ਵੀ ਲਿਆ।
ਜਾਣਕਾਰੀ ਅਨੁਸਾਰ ਇਸ ਫਿਲਮ 'ਚ ਅਦਾਕਾਰ ਰਣਦੀਰ ਹੁੱਡਾ 'ਸਰਬਜੀਤ' ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਬਾਰੇ ਦਲਬੀਰ ਕੌਰ ਨੇ ਕਿਹਾ, ''ਮੈ ਰਣਦੀਪ 'ਚ ਆਪਣੇ ਭਰਾ ਸਰਬਜੀਤ ਨੂੰ ਦੇਖਦੀ ਹਾਂ। ਮੇਰੀ ਇੱਛਾ ਹੈ ਅਤੇ ਮੈਂ ਉਨਾਂ ਤੋਂ ਇਹ ਵਾਅਦਾ ਚਾਹੁੰਦੀ ਹਾਂ ਕਿ ਜਦੋਂ ਮੇਰਾ ਦਿਹਾਂਤ ਹੋਵੇ ਤਾਂ ਉਹ ਮੇਰੀ ਲਾਸ਼ ਨੂੰ ਉਹ ਮੋਢਾ ਦੇਵੇ। ਇਸ ਨਾਲ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ। ਮੈਂ ਇਹੀ ਸੋਚਾਂਗੀ ਕਿ ਮੈਨੂੰ ਮੇਰੇ ਭਰਾ ਸਰਬਜੀਤ ਨੇ ਮੋਢਾ ਦਿੱਤਾ ਹੈ। ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਮੇਰਾ ਭਰਾ ਰਣਦੀਪ ਦੇ ਰੂਪ 'ਚ ਮਿਲਿਆ ਹੈ। ਇਸ ਫਿਲਮ 'ਚ ਉਹ ਸਿਰਫ ਹੀਰੋ ਨਹੀਂ ਸਗੋਂ ਮੇਰਾ ਭਰਾ ਵੀ ਹੈ।''
GIRLFRIEND ਦਿਸ਼ਾ ਨਾਲ ਸਮਾਂ ਬਿਤਾਉਣ ਲਈ ਟਾਈਗਰ ਜਾਣਗੇ ਚੀਨ Watch Pics
NEXT STORY