ਮੁੰਬਈ (ਬਿਊਰੋ) - ਕਲਟ ਕਲਾਸਿਕ ‘ਰਾਮਾਇਣ : ਦ ਲੀਜੈਂਡ ਆਫ ਪ੍ਰਿੰਸ ਰਾਮਾ’ ਦੇ ਪ੍ਰਸ਼ੰਸਕ ਸਿਨੇਮਾਘਰਾਂ ਵਿਚ ਇਸਦੀ ਆਉਣ ਵਾਲੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਭਰਵੇਂ ਹੁੰਗਾਰੇ ਤੋਂ ਬਾਅਦ, ਗੀਕ ਪਿਕਚਰਜ਼ ਇੰਡੀਆ ਨੇ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਹੈ ਕਿ ਵਾਲਮੀਕਿ ਰਾਮਾਇਣ ਦਾ ਬਹੁਤ ਉਡੀਕਿਆ ਜਾਣ ਵਾਲਾ ਐਨੀਮੇ ਰੂਪਾਂਤਰ 18 ਅਕਤੂਬਰ ਨੂੰ ਭਾਰਤ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ
ਇਸ ਵਿਚ ਹਿੰਦੀ, ਤਾਮਿਲ ਅਤੇ ਤੇਲਗੂ ’ਚ ਨਵੇਂ ਡੱਬ ਕੀਤੇ ਐਡੀਸ਼ਨ ਅਤੇ ਮੂਲ ਅੰਗਰੇਜ਼ੀ ਡੱਬ ਵੀ ਸ਼ਾਮਿਲ ਹਨ। ‘ਬਾਹੂਬਲੀ’, ‘ਬਜਰੰਗੀ ਭਾਈਜਾਨ’ ਅਤੇ ‘ਆਰ.ਆਰ.ਆਰ’ ਵਰਗੀਆਂ ਹਿੱਟ ਫਿਲਮਾਂ ਲਈ ਜਾਣੇ ਜਾਂਦੇ ਪ੍ਰਸਿੱਧ ਪਟਕਥਾ ਲੇਖਕ ਵੀ. ਵਿਜਯੇਂਦਰ ਪ੍ਰਸਾਦ ਦੀ ਸ਼ਮੂਲੀਅਤ ਨੇ ਇਸ ਅਡੈਪਟੇਸ਼ਨ ਵਿਚ ਹੋਰ ਵੀ ਰਚਨਾਤਮਕ ਪ੍ਰਤਿਭਾ ਨੂੰ ਜੋੜਿਆ ਹੈ। ਇਹ ਨਵੇਂ ਡੱਬ ਪ੍ਰਸਿੱਧ ਐਨੀਮੇ ਫਿਲਮ ਨੂੰ ਇਕ ਵੱਡੇ ਦਰਸ਼ਕਾਂ ਤੱਕ ਪਹੁੰਚਣ ਦੀ ਇਜਾਜ਼ਤ ਦੇਣਗੇ, ਜਿਸ ਨਾਲ ਇਹ ਪਿਆਰੇ ਕਲਾਸਿਕ ਅੱਜ ਦੀ ਨਵੀਂ ਪੀੜ੍ਹੀ ਨਾਲ ਜੁੜੇਗੀ।
ਇਹ ਖ਼ਬਰ ਵੀ ਪੜ੍ਹੋ - KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੰਘਰਸ਼, ਮਾਣ ਤੇ ਡੂੰਘਾਈ ਨਾਲ ਫਰਦੀਨ ਖਾਨ ਦੀ ਦਮਦਾਰ ਵਾਪਸੀ
NEXT STORY