ਜਲੰਧਰ (ਪੁਨੀਤ)- ਸਿਟੀ ਸਮੇਤ ਕੈਂਟ ਰੇਲਵੇ ਸਟੇਸ਼ਨ ’ਤੇ ਆਉਣ ਵਾਲੀਆਂ ਵੱਖ-ਵੱਖ ਟਰੇਨਾਂ 4-5 ਘੰਟੇ ਦੀ ਦੇਰੀ ਨਾਲ ਪੁੱਜੀਆਂ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ। ਟਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਲਈ ਸਮਾਂ ਬਿਤਾਉਣਾ ਮੁਸ਼ਕਿਲ ਹੋ ਰਿਹਾ ਸੀ ਅਤੇ ਉਹ ਸਟੇਸ਼ਨ ਦੇ ਬਾਹਰ ਖੁੱਲ੍ਹੇ ਮੈਦਾਨ ਵਿਚ ਜ਼ਮੀਨ ’ਤੇ ਆਰਾਮ ਕਰਦੇ ਦੇਖੇ ਗਏ।
ਕੋਲਕਾਤਾ ਤੋਂ ਆਉਣ ਵਾਲੀ 12357 ਦੁਰਗਿਆਣਾ ਐਕਸਪ੍ਰੈੱਸ ਆਪਣੇ ਤੈਅ ਸਮੇਂ 3.40 ਤੋਂ ਲੱਗਭਗ 5 ਘੰਟੇ ਦੀ ਦੇਰੀ ਨਾਲ ਰਾਤ ਲੱਗਭਗ 9 ਵਜੇ ਪਹੁੰਚੀ। ਛੱਤੀਸਗੜ੍ਹ 18237 ਐਕਸਪ੍ਰੈੱਸ 3 ਘੰਟੇ ਦੀ ਦੇਰੀ ਨਾਲ ਸਵੇਰੇ 8 ਵਜੇ ਪਹੁੰਚੀ ਅਤੇ ਜੰਮੂਤਵੀ ਦੇ ਮਾਸਟਰ ਤੁਸ਼ਾਰ ਮਹਾਜਨ ਸਟੇਸ਼ਨ ਨੂੰ ਜਾਣ ਵਾਲੀ ਸਪੈਸ਼ਲ ਟਰੇਨ 05193 ਡੇਢ ਘੰਟੇ ਦੀ ਦੇਰੀ ਨਾਲ ਕੈਂਟ ਸਟੇਸ਼ਨ ’ਤੇ ਪਹੁੰਚੀ। ਦਰਭੰਗਾ ਤੋਂ ਜਲੰਧਰ ਆਉਣ ਵਾਲੀ ਅੰਤੋਦਿਆ ਐਕਸਪ੍ਰੈੱਸ 22551 ਵਾਪਸੀ ’ਤੇ ਲੱਗਭਗ 4 ਘੰਟੇ ਦੇਰੀ ਨਾਲ ਪੁੱਜੀ।
ਛਪਰਾ ਤੋਂ ਆਉਣ ਵਾਲੀ 05193 ਡੇਢ ਘੰਟਾ ਦੇਰੀ ਨਾਲ ਪਹੁੰਚੀ, ਜਦਕਿ ਵਿਸ਼ਾਖਾਪਟਨਮ ਤੋਂ ਆਉਣ ਵਾਲੀ 20807 ਹੀਰਾਕੁੰਡ ਸੁਪਰਫਾਸਟ ਐਕਸਪ੍ਰੈੱਸ ਆਪਣੇ ਤੈਅ ਸਮੇਂ 9.40 ਤੋਂ ਲੱਗਭਗ ਸਵਾ ਘੰਟਾ ਦੇਰੀ ਨਾਲ ਸਪਾਟ ਹੋਈ।
ਇਹ ਵੀ ਪੜ੍ਹੋ- DSP ਦੇ ਘਰੋਂ ਲੱਖਾਂ ਦੇ ਗਹਿਣੇ ਉਡਾਉਣ ਵਾਲੀਆਂ 'ਚੋਰਨੀਆਂ' ਆ ਗਈਆਂ ਅੜਿੱਕੇ, ਦੇਖੋ ਕਿੱਥੋਂ ਫੜ ਲਿਆਈ ਪੁਲਸ
ਦਿੱਲੀ ਤੋਂ ਆਉਣ ਸਮੇਂ 12497 ਸ਼ਾਨ-ਏ-ਪੰਜਾਬ ਲੱਗਭਗ 20 ਮਿੰਟ ਲੇਟ ਰਹੀ, ਜਦਕਿ ਅੰਮ੍ਰਿਤਸਰ ਤੋਂ ਦਿੱਲੀ ਜਾਣ ਸਮੇਂ ਇਹ ਲੱਗਭਗ ਆਨਟਾਈਮ ਰਹੀ। ਇਸੇ ਤਰ੍ਹਾਂ ਨਾਲ 12029-12030 ਸਵਰਨ ਸ਼ਤਾਬਦੀ ਦੋਵਾਂ ਰੂਟਾਂ ’ਤੇ ਆਨਟਾਈਮ ਸਪਾਟ ਹੋਈ। ਤੇਜ਼ ਰਫਤਾਰ ‘ਵੰਦੇ ਭਾਰਤ ਐਕਸਪ੍ਰੈੱਸ’ ਨੇ ਵੀ ਸਮੇਂ ’ਤੇ ਸੇਵਾਵਾਂ ਦਿੱਤੀਆਂ।
ਲਿਫਟ ਨਾ ਹੋਣ ਕਾਰਨ ਬੁਨਿਆਦੀ ਸਹੂਲਤਾਂ ਦੀ ਘਾਟ
ਸਿਟੀ ਰੇਲਵੇ ਸਟੇਸ਼ਨ ’ਤੇ ਬੁਨਿਆਦੀ ਸਹੂਲਤਾਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਮੁੱਖ ਤੌਰ ’ਤੇ ਲਿਫਟ ਨਾ ਹੋਣ ਕਾਰਨ ਸਭ ਤੋਂ ਵੱਡੀ ਸਮੱਸਿਆ ਆਉਂਦੀ ਹੈ। ਇਸ ਕਾਰਨ ਯਾਤਰੀਆਂ ਦਾ ਪਲੇਟਫਾਰਮ-2 ’ਤੇ ਜਾਣਾ ਮੁਸ਼ਕਿਲਾਂ ਦਾ ਕਾਰਨ ਬਣਦਾ ਹੈ। ਖਾਸ ਕਰ ਕੇ ਬਜ਼ੁਰਗਾਂ ਅਤੇ ਤੁਰਨ-ਫਿਰਨ ਵਿਚ ਦਿੱਕਤ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਪਲੇਟਫਾਰਮ-1 ਤੋਂ ਟਰੇਨ ਮਿਲ ਜਾਂਦੀ ਹੈ, ਜਿਸ ਕਾਰਨ ਲਿਫਟ ਦੀ ਲੋੜ ਨਹੀਂ ਪੈਂਦੀ। ਆਮ ਤੌਰ ’ਤੇ ਲੁਧਿਆਣਾ ਅਤੇ ਦਿੱਲੀ ਰੂਟ ’ਤੇ ਜਾਣ ਵਾਲੇ ਯਾਤਰੀਆਂ ਨੂੰ ਪਲੇਟਫਾਰਮ-2 ਤੋਂ ਟਰੇਨ ਫੜਨੀ ਪੈਂਦੀ ਹੈ, ਇਸ ਲਈ ਉਨ੍ਹਾਂ ਨੂੰ ਦੂਜੇ ਪਾਸੇ ਜਾਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਜੋ ਕਿ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।
ਇਹ ਵੀ ਪੜ੍ਹੋ- Elante Mall 'ਚ ਵਾਪਰਿਆ ਵੱਡਾ ਹਾਦਸਾ ; B'Day ਮਨਾਉਣ ਆਈ ਮਸ਼ਹੂਰ ਅਦਾਕਾਰਾ ਹੋ ਗਈ ਜ਼ਖ਼ਮੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਸ਼ੁੱਭਕਰਮਨ ਨੇ ਕਰਵਾਈ ਬੱਲੇ-ਬੱਲੇ ; National Athletics 'ਚ ਜਿੱਤਿਆ ਸਿਲਵਰ ਮੈਡਲ
NEXT STORY