ਮੈਲਬੌਰਨ (ਏਜੰਸੀ) : ਦਿੱਗਜ ਅਦਾਕਾਰਾ ਰੇਖਾ ਅਤੇ ਅਦਾਕਾਰ ਪੰਕਜ ਤ੍ਰਿਪਾਠੀ ਨੇ ਆਸਟਰੇਲੀਆ ਦੇ ਮੈਲਬੌਰਨ ਵਿੱਚ ਭਾਰਤੀ ਭਾਈਚਾਰੇ ਨਾਲ ਮਿਲ ਕੇ ਭਾਰਤ ਦਾ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ। ਮੈਲਬੌਰਨ ਦੇ ਭਾਰਤੀ ਫਿਲਮ ਫੈਸਟੀਵਲ (IFFM) ਦੇ ਹਿੱਸੇ ਵਜੋਂ ਆਯੋਜਿਤ ਇਸ ਸਮਾਗਮ ਵਿੱਚ ਰੇਖਾ ਨੇ ਤਿਰੰਗਾ ਲਹਿਰਾਇਆ ਅਤੇ ਉੱਥੇ ਮੌਜੂਦ ਭਾਰਤੀ ਪ੍ਰਵਾਸੀਆਂ, ਆਸਟਰੇਲੀਆਈ ਅਧਿਕਾਰੀਆਂ ਅਤੇ ਸਿਨੇਮਾ ਪ੍ਰੇਮੀਆਂ ਨਾਲ ਮਿਲ ਕੇ ਰਾਸ਼ਟਰੀ ਗੀਤ ਗਾਇਆ,।
ਇਸ ਮੌਕੇ ਇੱਕ ਬਹੁਤ ਹੀ ਦਿਲਚਸਪ ਅਤੇ ਹਾਸੇ-ਮਜ਼ਾਕ ਵਾਲਾ ਪਲ ਵੀ ਦੇਖਣ ਨੂੰ ਮਿਲਿਆ ਜਦੋਂ ਰੇਖਾ, ਪੰਕਜ ਤ੍ਰਿਪਾਠੀ ਦੀ ਅੰਗਰੇਜ਼ੀ ਅਧਿਆਪਕ ਬਣ ਗਈ। ਰੇਖਾ ਨੇ ਪੰਕਜ ਨੂੰ ਅੰਗਰੇਜ਼ੀ ਵਿੱਚ ਕੁਝ ਲਾਈਨਾਂ ਬੋਲਣ ਲਈ ਕਿਹਾ, ਜਿਸ 'ਤੇ ਪੰਕਜ ਨੇ ਮਜ਼ਾਕ ਵਿੱਚ ਜਵਾਬ ਦਿੱਤਾ, "ਮੈਮ, ਮੈਂ ਹਿੰਦੀ ਮੀਡੀਅਮ ਦਾ ਵਿਦਿਆਰਥੀ ਹਾਂ, ਮੈਂ ਗਲਤ ਬੋਲ ਦਿਆਂਗਾ"। ਹਾਲਾਂਕਿ, ਬਾਅਦ ਵਿੱਚ ਦੋਵਾਂ ਨੇ ਮਿਲ ਕੇ ਮੈਲਬੌਰਨ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਿਨੇਮਾ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ।
ਇਸ ਫੈਸਟੀਵਲ ਦੌਰਾਨ ਰੇਖਾ ਦੀ 1981 ਦੀ ਕਲਾਸਿਕ ਫਿਲਮ 'ਉਮਰਾਓ ਜਾਨ' ਦੀ ਸਕ੍ਰੀਨਿੰਗ ਵੀ ਕੀਤੀ ਗਈ। ਇਸ ਦੇ ਨਾਲ ਹੀ ਰੇਖਾ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ 'ਐਕਸੀਲੈਂਸ ਇਨ ਸਿਨੇਮਾ' (Excellence in Cinema) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 'ਉਮਰਾਓ ਜਾਨ' ਲਈ ਰੇਖਾ ਨੂੰ ਪਹਿਲਾਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਸਰਵੋਤਮ ਅਦਾਕਾਰਾ ਦਾ ਐਵਾਰਡ ਵੀ ਮਿਲ ਚੁੱਕਾ ਹੈ। ਮੈਲਬੌਰਨ ਦਾ ਇਹ ਭਾਰਤੀ ਫਿਲਮ ਫੈਸਟੀਵਲ 23 ਅਗਸਤ ਤੱਕ ਜਾਰੀ ਰਹੇਗਾ।
ਇਮਰਾਨ ਹਾਸ਼ਮੀ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ; 'ਆਵਾਰਾਪਨ 2' ਨੇ ਪਹਿਲੇ ਦਿਨ ਛਾਪ'ਤੇ 23 ਕਰੋੜ ਰੁਪਏ
NEXT STORY