ਨਵੀਂ ਦਿੱਲੀ- ਭਾਰਤ ਅਤੇ ਅਮਰੀਕਾ ਨੇ ਅੱਤਵਾਦ ਦੇ ਖ਼ਿਲਾਫ ਮਿਲ ਕੇ ਲੜਨ ਦਾ ਸੰਕਲਪ ਦੁਹਰਾਇਆ ਹੈ ਅਤੇ ਰੱਖਿਆ ਸਹਿਯੋਗ ਵਧਾਉਣ ’ਤੇ ਵੀ ਚਰਚਾ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਿਲੀਪੀਨਜ਼ ਦੇ ਸੇਬੂ ਵਿਚ ਬੁੱਧਵਾਰ ਨੂੰ ਆਸੀਆਨ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ 13ਵੀਂ ਬੈਠਕ ਏ. ਡੀ. ਡੀ. ਐੱਮ. ਪਲੱਸ ਮੌਕੇ ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੈਗਸੇਥ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਅੱਤਵਾਦ ਨੂੰ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ।
ਰਾਜਨਾਥ ਨੇ ਅੱਤਵਾਦੀ ਸੰਗਠਨਾਂ ਨੂੰ ਸਮਰਥਨ, ਸਿਖਲਾਈ ਜਾਂ ਧਨ ਦੇਣ ਵਾਲੇ ਦੇਸ਼ਾਂ ਖ਼ਿਲਾਫ ਸਖ਼ਤ ਰੁਖ ਅਪਣਾਉਣ ਦੀ ਗੱਲ ਕਹੀ। ਉੱਥੇ ਹੀ, ਹੈਗਸੇਥ ਨੇ ਸਰਹੱਦ ਪਾਰ ਅੱਤਵਾਦ ਦੇ ਖ਼ਿਲਾਫ ਭਾਰਤ ਦੀ ਲੜਾਈ ਵਿਚ ਅਮਰੀਕਾ ਦੇ ਸਮਰਥਨ ਦੀ ਪੁਸ਼ਟੀ ਕੀਤੀ। ਮੀਟਿੰਗ ਵਿਚ ਭਾਰਤ-ਅਮਰੀਕਾ ਰੱਖਿਆ ਭਾਈਵਾਲੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਰੱਖਿਆ ਖੇਤਰ ਵਿਚ ਸਹਿਯੋਗ ਵਧਾਉਣ ਦੇ ਨਵੇਂ ਤਰੀਕਿਆਂ ’ਤੇ ਚਰਚਾ ਹੋਈ।
ਦੋਵਾਂ ਧਿਰਾਂ ਨੇ 10 ਸਾਲ ਦੇ ਭਾਰਤ-ਅਮਰੀਕਾ ਰੱਖਿਆ ਫਰੇਮਵਰਕ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਗੱਲਬਾਤ ਵਿਚ ਫੌਜਾਂ ਵਿਚਾਲੇ ਸਹਿਯੋਗ ਵਧਾਉਣ, ਫੌਜੀ ਤਿਆਰੀਆਂ ਨੂੰ ਮਜ਼ਬੂਤ ਕਰਨ, ਤਕਨਾਲੋਜੀ ਸਾਂਝੀ ਕਰਨ ਅਤੇ ਰੱਖਿਆ ਉਦਯੋਗਾਂ ਵਿਚਕਾਰ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ ਗਿਆ। ਦੋਵਾਂ ਨੇਤਾਵਾਂ ਨੇ ਸਮੁੰਦਰੀ ਸੁਰੱਖਿਆ ਦੇ ਖੇਤਰ ਵਿਚ ਸਹਿਯੋਗ ਵਧਾਉਣ ਅਤੇ ਰੱਖਿਆ ਸਪਲਾਈ ਲੜੀ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਕੀਤੀ।
ਉਨ੍ਹਾਂ ਨੇ ਭਾਰਤ-ਅਮਰੀਕਾ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਈ। ਬੈਠਕ ਤੋਂ ਬਾਅਦ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਭਾਰਤ-ਅਮਰੀਕਾ ਭਾਈਵਾਲੀ ਨੂੰ ਸੁਤੰਤਰ, ਖੁੱਲ੍ਹੇ ਅਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖੇਤਰ ਦੀ ਨੀਂਹ ਦੱਸਿਆ।
ਖੜਗੇ ਦੀ ‘ਪਿਓ’ ਵਾਲੀ ਟਿੱਪਣੀ ਦਾ ਮਾਮਲਾ, ਭਾਜਪਾ ਵਲੋਂ ਜਾਰੀ ‘ਮੋਦੀ ਕਹੀਂ ਨਹੀਂ ਜਾਏਗਾ’ ਗੀਤ
NEXT STORY